ਮੈਲਬੌਰਨ ਵਿੱਚ ਹਾਈਟੈਕ ਵਾਹਨ ਚੋਰ ਗਿਰੋਹ ਬੇਨਕਾਬ : ਚੋਰੀ ਤੋਂ ਬਚਾਅ ਲਈ ਸੁਝਾਅ !

ਵਿਕਟੋਰੀਆ ਪੁਲਿਸ ਨੇ ਕਾਰ ਚੋਰੀ ਕਰਨ ਵਾਲੇ ਇੱਕ ਕਥਿਤ ਹਾਈਟੈਕ ਗਿਰੋਹ ਨੂੰ ਬੇਨਕਾਬ ਕੀਤਾ ਹੈ।

 

ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

ਮੈਲਬੌਰਨ ਦੇ ਉੱਤਰੀ ਅਤੇ ਪੱਛਮੀ ਇਲਾਕਿਆਂ ਵਿੱਚ ਕਾਰ ਚੋਰੀ ਕਰਨ ਵਾਲੇ ਇੱਕ ਕਥਿਤ ਹਾਈਟੈਕ ਗਿਰੋਹ ਨੂੰ ਪੁਲਿਸ ਨੇ ਬੇਨਕਾਬ ਕੀਤਾ ਹੈ। ਇਸ ਮਾਮਲੇ ਵਿੱਚ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ‘ਤੇ ਕੇਸ ਦਰਜ ਕੀਤਾ ਗਿਆ ਹੈ।

ਵਿਕੋਟਰੀਆ ਪੁਲਿਸ ਨੇ ਇਸ ਵਾਰੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ, “ਇੱਕ ਕਾਰਵਾਈ ਦੌਰਾਨ 21 ਚੋਰੀਸ਼ੁਦਾ ਵਾਹਨ ਬਰਾਮਦ ਕੀਤੇ ਗਏ ਹਨ। ਇਨ੍ਹਾਂ ਵਿੱਚ ਟਰੱਕ, ਮੋਟਰਸਾਈਕਲ, ਟ੍ਰੇਲਰ, ਇੱਕ ਬੋਬਕੈਟ ਮਸ਼ੀਨ, ਟੋ ਟਰੱਕ, ਮਿਨੀਬੱਸ, ਕਈ ਕਾਰਾਂ ਅਤੇ ਹੋ ਗੱਡੀਆਂ ਸ਼ਾਮਲ ਹਨ। ਇਹ ਗਰੋਹ ਪਬਲਿਕ ਕਾਰ ਪਾਰਕ, ਸੜਕਾਂ ਅਤੇ ਨਿੱਜੀ ਕਾਰੋਬਾਰ ਵਾਲੀਆਂ ਥਾਵਾਂ ਨੂੰ ਨਿਸ਼ਾਨਾ ਬਣਾਉਂਦਾ ਸੀ। ਇਸ ਕਥਿਤ ਸਿੰਡੀਕੇਟ ਦੁਆਰਾ ਕੂਲਰੂ, ਫੁੱਟਸਕ੍ਰੇਅ, ਗਿਸਬੋਰਨ, ਡੇਰੀਮਟ, ਡੀਅਰ ਪਾਰਕ, ਡਿਗਰਸ ਰੈਸਟ, ਪੋਰਟ ਮੈਲਬੌਰਨ, ਥੌਮਸਟਾਊਨ ਅਤੇ ਟੁੱਲਾਮਰੀਨ ਸਮੇਤ ਮੈਲਬੌਰਨ ਦੇ ਕਈ ਇਲਾਕਿਆਂ ਦੇ ਵਿੱਚ ਪਬਲਿਕ ਕਾਰ ਪਾਰਕਾਂ, ਸੜਕਾਂ ‘ਤੇ ਅਤੇ ਨਿੱਜੀ ਕਾਰੋਬਾਰਾਂ ਵਿੱਚ ਵਾਹਨਾਂ ਨੂੰ ਨਿਸ਼ਾਨਾ ਬਣਾਇਆ। ਪੁਲਿਸ ਨੇ ਮੈਲਬੌਰਨ ਦੇ ਉੱਤਰ-ਪੱਛਮ ਵਿੱਚ ਵਾਈਲਡਵੁੱਡ ਵਿੱਚ ਇੱਕ ਜਾਇਦਾਦ ਦੀ ਤਲਾਸ਼ੀ ਦੇ ਦੌਰਾਨ 3 ਫਰਵਰੀ ਨੂੰ 10 ਵਾਹਨ ਬਰਾਮਦ ਕੀਤੇ। ਇਸ ਤੋਂ ਅਗਲੇ ਹਫ਼ਤੇ ਮੈਲਟਨ, ਐਸਕੋਟ ਵੇਲ, ਸਨਬਰੀ ਅਤੇ ਕ੍ਰੇਗੀਬਰਨ ਵਿੱਚ ਜਾਇਦਾਦਾਂ ਦੀ ਤਲਾਸ਼ੀ ਦੇ ਦੌਰਾਨ 11 ਹੋਰ ਵਾਹਨ ਬਰਾਮਦ ਕਰਕੇ ਇਸ ਗਿਰੋਹ ਦੇ ਦੋ ਵਿਅਕਤੀਆਂ ਨੂੰ ਗਿਰੋਹ ਦੇ ਮੁਖੀ ਹੋਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ। ਜਾਂਚ ਵਿੱਚ ਸਾਹਮਣੇ ਆਇਆ ਕਿ ਦੋਸ਼ੀ ਅਕਸਰ ਇਲੈਕਟ੍ਰੋਨਿਕ ਕੀ-ਰੀਪ੍ਰੋਗ੍ਰਾਮਿੰਗ ਡਿਵਾਈਸ ਦੀ ਮੱਦਦ ਦੇ ਨਾਲ ਕਾਰਾਂ ਚੋਰੀ ਕਰਦੇ ਸਨ ਅਤੇ ਪੁਲਿਸ ਨੇ ਇਸ ਕਾਰਵਾਈ ਦੇ ਦੌਰਾਨ ਇਸ ਤਰ੍ਹਾਂ ਦੇ ਕਈ ਇਲੈਕਟ੍ਰੋਨਿਕ ਡਿਵਾਈਸ ਵੀ ਜ਼ਬਤ ਕੀਤੇ ਹਨ। ਪੁਲਿਸ ਦੁਆਰਾ 34 ਅਤੇ 35 ਸਾਲ ਦੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ‘ਤੇ ਘਰ-ਤੋੜਨ, ਗੱਡੀਆਂ ਚੋਰੀ ਕਰਨ, ਚੋਰੀਸ਼ੁਦਾ ਸਮਾਨ ਰੱਖਣ ਅਤੇ ਜ਼ਮਾਨਤ ਦੌਰਾਨ ਜੁਰਮ ਕਰਨ ਦੇ 60 ਤੋਂ ਵੱਧ ਦੋਸ਼ ਲਗਾਏ ਗਏ ਹਨ। ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਗਏ ਇਹਨਾਂ ਦੋਸ਼ੀਆਂ ਨੂੰ ਅਗਲੇ ਮਹੀਨੇ 3 ਮਾਰਚ 2026 ਨੂੰ ਸਨਸ਼ਾਈਨ ਮੈਜਿਸਟ੍ਰੇਟ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ।

ਇਸ ਦੌਰਾਨ ਕ੍ਰਾਈਮ ਇਨਵੈਸਟੀਗੇਸ਼ਨ ਯੂਨਿਟ ਦੇ ਡਿਟੈਕਟਿਵ ਐਕਟਿੰਗ ਸੀਨੀਅਰ ਸਾਰਜੈਂਟ ਜੋ ਹਾਰਟਵਿਗ ਨੇ ਕਿਹਾ ਕਿ, “ਪੁਲਿਸ ਕਾਰ ਚੋਰੀਆਂ ਦੀ ਜਾਂਚ ਨੂੰ ਤਰਜੀਹ ਦੇ ਰਹੀ ਹੈ, ਜਿਸ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਵਿਕਟੋਰੀਆ ਵਿੱਚ ਵੱਡਾ ਵਾਧਾ ਹੋਇਆ ਹੈ। ਚੋਰਾਂ ਵਲੋਂ ਕਾਰਾਂ ਚੋਰੀ ਕਰਨ ਲਈ ਨਕਲੀ ਇਲੈਕਟ੍ਰੋਨਿਕ ਕੀ ਰੀਪ੍ਰੋਗਰਾਮਿੰਗ ਡਿਵਾਈਸਾਂ ਦੀ ਵਰਤੋਂ ਵੱਧ ਰਹੀ ਹੈ ਅਤੇ ਹੁਣ ਪੰਜ ਵਿੱਚੋਂ ਇੱਕ ਕਾਰ ਇਸੇ ਤਰੀਕੇ ਨਾਲ ਚੋਰੀ ਕੀਤੀ ਜਾ ਰਹੀ ਹੈ। ਵਿਕਟੋਰੀਅਨਾਂ ਨੂੰ ਸਲਾਹ ਹੈ ਕਿ ਔਨ-ਬੋਰਡ ਡਾਇਗਨੌਸਟਿਕ () ਪੋਰਟ ਲੌਕ ਵਰਗੇ ਰੋਕਥਾਮ ਉਪਾਵਾਂ ਦੀ ਵਰਤੋਂ ਕਰਨ। ਇਸਦੇ ਨਾਲ-ਨਾਲ ਸਾਡੀਆਂ ਅਣਥੱਕ ਜਾਂਚਾਂ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਉਂਦੀਆਂ ਰਹਿਣਗੀਆਂ।”

ਵਾਹਨ ਚੋਰੀ ਤੋਂ ਬਚਾਅ ਲਈ ਜ਼ਰੂਰੀ ਸੁਝਾਅ:

  • ਆਪਣੀ ਗੱਡੀ ਨੂੰ ਚੋਰੀ ਤੋਂ ਬਚਾਉਣ ਲਈ ਇਹ ਸੌਖੇ ਕਦਮ ਜਰੂਰ ਅਪਣਾਓ:
  • ਗੱਡੀ ਖੜੀ ਕਰਦੇ ਸਮੇਂ ਸਾਰੇ ਦਰਵਾਜ਼ੇ ਲਾਕ ਕਰੋ ਅਤੇ ਸਾਰੀਆਂ ਖਿੜਕੀਆਂ ਬੰਦ ਕਰੋ।
  • ਐਂਟੀ-ਥੈਫਟ ਡਿਵਾਈਸ (ਚੋਰੀ ਰੋਕਣ ਵਾਲੇ ਉਪਕਰਣ) ਲਗਵਾਓ।
  • ਆਪਣੀਆਂ ਚਾਬੀਆਂ ਸੁਰੱਖਿਅਤ ਥਾਂ ਤੇ ਰੱਖੋ ਅਤੇ ਕਿਸੇ ਅਜਨਬੀ ਨੂੰ ਨਾ ਦਿਓ।
  • ਗੱਡੀ ਹਮੇਸ਼ਾ ਚੰਗੀ ਰੌਸ਼ਨੀ ਵਾਲੀ ਅਤੇ ਸੁਰੱਖਿਅਤ ਥਾਂ ‘ਤੇ ਪਾਰਕ ਕਰੋ।

ਇਹਨਾਂ ਸਾਵਧਾਨੀਆਂ ਨੂੰ ਅਪਨਾਉਣ ਨਾਲ ਵਾਹਨ ਚੋਰੀ ਦੇ ਖਤਰੇ ਨੂੰ ਘਟਾਇਆ ਜਾ ਸਕਦਾ ਹੈ।

ਹਮੇਸ਼ਾਂ ਚੇਤੇ ਰੱਖੋ:

  • ਸੋਸ਼ਲ ਮੀਡੀਆ ਰਾਹੀਂ ਅਪਰਾਧ ਦੀ ਰਿਪੋਰਟ ਨਾ ਕਰੋ।
  • ਗੈਰ-ਜ਼ਰੂਰੀ ਸਹਾਇਤਾ ਲਈ 131 444 ‘ਤੇ ਕਾਲ ਕਰੋ।
  • ਐਮਰਜੈਂਸੀ ਵਿੱਚ, ਟ੍ਰਿਪਲ ਜ਼ੀਰੋ (000) ‘ਤੇ ਕਾਲ ਕਰੋ।
  • ਕ੍ਰਾਈਮ ਸਟੌਪਰਜ਼ ਨੂੰ 1800 333 000 ‘ਤੇ ਸੰਪਰਕ ਕਰੋ।

Related posts

ਆਪਣੀ ਗੋਦ ਲਈ ਭੈਣ ਨੂੰ ਸਕੀ ਭੈਣ ਨਾਲੋਂ ਵੱਧ ਪਿਆਰ ਕਰਦਾ ਸਲਮਾਨ ਖਾਨ !

ਟੀ-20 ਵਿਸ਼ਵ ਕੱਪ : ਆਸਟ੍ਰੇਲੀਆ ਨੇ ਓਮਾਨ ਨੂੰ ਹਰਾ ਕੇ ਆਖਰੀ ਮੈਚ ਜਿੱਤਿਆ

AI ਬਹੁਤ ਕੁੱਝ ਕਰ ਸਕਦਾ ਪਰ ਇਹ ਦਿੱਲੀ ਦੇ ਟ੍ਰੈਫਿਕ ਨੂੰ ਠੀਕ ਨਹੀਂ ਕਰ ਸਕਦਾ – ਰਿਸ਼ੀ ਸੁਨਕ