ਪਰਦੇ ਉਤੇ ਦਮਦਾਰ ਕਿਰਦਾਰ ਤੇ ਨਿੱਜੀ ਜ਼ਿੰਦਗੀ ਵਿੱਚ ਆਪਣੇ ਬੇਬਾਕ ਅੰਦਾਜ਼ ਲਈ ਮਸ਼ਹੂਰ ਅਭਿਨੇਤਰੀ ਰਿਚਾ ਚੱਢਾ

ਪਰਦੇ ਉੱਤੇ ਦਮਦਾਰ ਕਿਰਦਾਰ ਤੇ ਨਿੱਜੀ ਜ਼ਿੰਦਗੀ ਵਿੱਚ ਆਪਣੇ ਬੇਬਾਕ ਅੰਦਾਜ਼ ਲਈ ਮਸ਼ਹੂਰ ਅਭਿਨੇਤਰੀ ਰਿਚਾ ਚੱਢਾ ਇਨ੍ਹੀਂ ਦਿਨੀਂ ਚਰਚਾ ਵਿੱਚ ਹੈ। ਉਸ ਦੀ ਨਵੀਂ ਵੈੱਬ ਸੀਰੀਜ਼ ‘ਦ ਗ੍ਰੇਟ ਇੰਡੀਅਨ ਮਰਡਰ’ ਓ ਟੀ ਟੀ ਉੱਤੇ ਰਿਲੀਜ਼ ਹੋਈ ਹੈ। ਸੀਰੀਜ਼ ਵਿੱਚ ਰਿਚਾ ਪੁਲਸ ਵਾਲੀ ਦੇ ਕਿਰਦਾਰ ਵਿੱਚ ਹੈ। ਦੂਸਰੇ ਪਾਸੇ ਉਹ ਪ੍ਰੋਡਿਊਸਰ ਵਜੋਂ ਆਪਣੀ ਪਹਿਲੀ ਫਿਲਮ ਦੀ ਤਿਆਰੀ ਕਰ ਰਹੀ ਹੈ। ਖਾਸ ਗੱਲ ਇਹ ਕਿ ਇਹ ਫਿਲਮ ਸਿਰਫ ਫੀਮੇਲ ਕਰੂਅ ਨਾਲ ਬਣੇਗੀ, ਜੋ ਇੱਕ ਵੱਡੀ ਪਹਿਲ ਹੈ। ਇਨ੍ਹਾਂ ਸਭ ਦੇ ਇਲਾਵਾ ਰਿਚਾ ਦੀ ਜ਼ਿੰਦਗੀ ਵਿੱਚ ਇੱਕ ਸਵਾਲ ਦਾ ਜਵਾਬ ਹਰ ਫੈਨ ਜਾਨਣਾ ਚਾਹੁੰਦਾ ਹੈ। ਸਵਾਲ ਹੈ ਕਿ ਰਿਚਾ ਚੱਢਾ ਆਪਣੇ ਪਾਰਟਨਰ ਅਲੀ ਫਜ਼ਲ ਨਾਲ ਵਿਆਹ ਕਦੋਂ ਕਰੇਗੀ? ਇੱਕ ਵਿਸ਼ੇਸ਼ ਗੱਲਬਾਤ ਵਿੱਚ ਰਿਚਾ ਨੇ ਆਪਣੀ ਪ੍ਰਸਨਲ ਤੇ ਪ੍ਰੋਫੈਸਨਲ ਜ਼ਿੰਦਗੀ ਬਾਰੇ ਦੱਸਿਆ। ਵਿਆਹ ਬਾਰੇ ਰਿਚਾ ਦਾ ਜਵਾਬ ਮਜ਼ੇਦਾਰ ਹੈ। ਉਹ ਕਹਿੰਦੀ ਹੈ, ਜਦ ਵੀ ਅਸੀਂ ਵਿਆਹ ਪਲਾਨ ਕਰਦੇ ਹਾਂ, ਕੋਈ ਨਵਾਂ ਕੋਰੋਨਾ ਵੈਰੀਐਂਟ ਆ ਜਾਂਦਾ ਹੈ ਅਤੇ ਸਾਨੂੰ ਪਲਾਨ ਪੋਸਟਪੋਨ ਕਰਨਾ ਪੈਂਦਾ ਹੈ। ਪੇਸ਼ ਹਨ ਰਿਚਾ ਨਾਲ ਹੋਈ ਗੱਲਬਾਤ ਦੇ ਅੰਸ਼ :
* ਆਪਣੀ ਪਿਛਲੀ ਵੈਬ ਸੀਰੀਜ਼ ‘ਕੈਂਡੀ’ ਵਿੱਚ ਵੀ ਤੁਸੀਂ ਪੁਲਸ ਵਾਲੀ ਬਣੇ ਸੀ। ਇਸ ਵਾਰ ਫਿਰ ਵਰਦੀ ਵਿੱਚ ਹੋ। ਇਸ ਵਾਰ ਅਲੱਗ ਕੀ ਹੋਣ ਵਾਲਾ ਹੈ?
– ਅਸਲ ਵਿੱਚ ਇਹ ਬਹੁਤ ਸਿੱਧਾ, ਸਿੰਪਲ ਕਿਰਦਾਰ ਹੈ। ਆਮ ਤੌਰ ਉੱਤੇ ਲੋਕ ਅਲੱਗ ਤੇ ਨਵੇਂ ਤਰ੍ਹਾਂ ਦੇ ਕਰੈਕਟਰ ਲੱਭਦੇ ਹਨ, ਪਰ ਮੇਰੇ ਨਾਲ ਦੂਸਰੀ ਪ੍ਰਾਬਲਮ ਹੈ ਕਿ ਮੈਨੂੰ ਸਿੰਪਲ ਕਿਰਦਾਰ ਮਿਲਦੇ ਨਹੀਂ ਹਨ। ਇਸ ਤੋਂ ਪਹਿਲਾਂ, ‘ਇਨਸਾਈਡ ਏਜ਼’ ਵਿੱਚ ਮੈਂ ਬਹੁਤ ਵੱਡੀ ਹੀਰੋਇਨ ਤੇ ਕ੍ਰਿਕਟ ਟੀਮ ਦੀ ਮਾਲਕ ਬਣੀ ਸੀ। ‘ਫੁਕਰੇ’ ਵਿੱਚ ਗੈਂਗਸਟਰ ਹਾਂ, ਪਰ ਇਹ ਬੜੀ ਆਮ ਜਿਹੀ ਜ਼ਿੰਦਗੀ ਜੀਉਣ ਵਾਲੀ ਇਨਵੈਸਟੀਗੇਟਿੰਗ ਅਫਸਰ ਦਾ ਕਿਰਦਾਰ ਹੈ, ਤਾਂ ਮੈਨੂੰ ਲੱਗਾ ਕਿ ਇਹ ਕਰਨਾ ਚਾਹੀਦਾ ਹੈ ਕਿਉਂਕਿ ਘਰ ਵਿੱਚ ਮੈਂ ਬਹੁਤ ਹੀ ਸਿੰਪਲ ਰਹਿੰਦੀ ਹਾਂ। ਘਰ ਵਿੱਚ ਅਸੀਂ ਬਹੁਤ ਆਮ ਜ਼ਿੰਦਗੀ ਜੀਉਂਦੇ ਹਾਂ, ਕਿਉਂਕਿ ਆਮ ਫੈਮਿਲੀ ਤੋਂ ਹਾਂ। ਮੈਂ ਮਿਡਲ ਕਲਾਸ ਫੈਮਿਲੀ ਤੋਂ ਹਾਂ, ਤਾਂ ਕਿਤੇ ਨਾ ਕਿਤੇ ਮੇਰਾ ਮਨ ਸੀ ਕਿ ਸਿੰਪਲ ਜੀਵਨ ਜੀਉਣ ਵਾਲੀ, ਨੌਂ ਤੋਂ ਪੰਜ ਨੌਕਰੀ ਕਰਨ ਵਾਲੀ, ਜਿਸ ਨੂੰ ਸੋ ਕੋਲਡ ਬੋਰਿੰਗ ਕਹਿੰਦੇ ਹਨ ਨਾ, ਵੈਸਾ ਰੋਲ ਕਰਾਂ, ਜੋ ਇਸ ਵਿੱਚ ਮਿਲ ਗਿਆ। ਇਸ ਵਿੱਚ ਇਸ ਵਿੱਚ ਵੀ ਬਾਹਰ ਉਹ ਅਪਰਾਧੀਆਂ ਨੂੰ ਫੜਦੀ ਹੈ, ਗੋਲੀ ਮਾਰਦੀ ਹੈ। ਫਿਰ ਤਿਗਮਾਂਸ਼ੂ ਧੂਲੀਆ ਦੇ ਨਾਲ ਕੰਮ ਕਰਨ ਦੀ ਮੇਰੀ ਇੱਛਾ ਸੀ, ਉਹ ਵੀ ਪੂਰੀ ਹੋ ਗਈ।
* ਤੁਸੀਂ ਕਿਹਾ ਕਿ ਤੁਸੀਂ ਘਰ ਵਿੱਚ ਇਕਦਮ ਸਿੰਪਲ ਹੋ, ਪਰ ਅਭਿਨੇਤਰੀਆਂ ਬਾਰੇ ਲੋਕਾਂ ਦੇ ਮਨ ਵਿੱਚ ਇੱਕ ਇਮੇਜ਼ ਹੁੰਦੀ ਹੈ ਕਿ ਉਹ ਗਲੈਮਰਸ ਜ਼ਿੰਦਗੀ ਜੀਉਂਦੀਆਂ ਹਨ। ਕੀ ਬਾਹਰ ਅਜਿਹੀ ਇਮੇਜ ਬਣਾਈ ਰੱਖਣੀ ਪੈਂਦੀ ਹੈ?
– ਮੈਂ ਅਜੇ ਤੱਕ ਅਜਿਹੀ ਕੋਈ ਕੋਸ਼ਿਸ਼ ਨਹੀਂ ਕੀਤੀ ਅਤੇ ਮੈਨੂੰ ਨਹੀਂ ਲੱਗਦਾ ਕਿ ਅੱਗੇ ਅਜਿਹਾ ਕਰਾਂਗੀ, ਕਿਉਂਕਿ ਮੈਨੂੰ ਕੰਮ ਮਿਲ ਰਿਹਾ ਹੈ, ਮੇਰਾ ਕਰੀਅਰ ਸਹੀ ਰਿਹਾ ਹੈ। ਮੈਂ ਗੈਰ ਫਿਲਮੀ ਪਿਛੋਕੜ ਦੀ ਲੜਕੀ ਹਾਂ ਤੇ ਇਸ ਮੁਕਾਮ ਤੱਕ ਪਹੁੰਚ ਗਈ ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਜ਼ਰੂਰੀ ਹੈ। ਫਿਰ ਇੰਸਟਾਗ੍ਰਾਮ ਉੱਤੇ ਵੀ ਲੋਕ ਕਹਿ ਰਹੇ ਹਨ ਕਿ ਬਿਨਾਂ ਮੇਕਅਪ ਦੀ ਫੋਟੋ ਪਾਓ, ਅਸੀਂ ਹੌਲੀ-ਹੌਲੀ ਰਿਐਲਿਟੀ ਵੱਲ ਜਾ ਰਹੇ ਹਾਂ। ਮੈਨੂੰ ਲੱਗਦਾ ਹੈ ਕਿ ਪਹਿਲਾ ਵੀ ਜੋ ਬਹੁਤ ਸਾਰੇ ਸਟਾਰਸ ਰਹੇ ਹਨ, ਉਹ ਬਹੁਤ ਨਾਰਮਲ ਰਹੇ ਹਨ।
* ਤੁਸੀਂ ਓ ਟੀ ਟੀ ਉੱਤੇ ਕਾਫੀ ਸਰਗਰਮ ਹੋ। ਅਜਿਹਾ ਕਿਹਾ ਜਾ ਰਿਹਾ ਹੈ ਕਿ ਓ ਟੀ ਟੀ ਨੇ ਸਟਾਰਡਮ ਦੀ ਪਰਿਭਾਸ਼ਾ ਬਦਲ ਦਿੱਤੀ ਹੈ। ਇੱਥੇ ਮਨੋਜ ਵਾਜਪਾਈ ਜਾਂ ਪ੍ਰਤੀਕ ਗਾਂਧੀ ਦੇ ਸ਼ੋਅ ਸਲਮਾਨ ਖਾਨ ਤੇ ਅਕਸ਼ੈ ਕੁਮਾਰ ਦੀਆਂ ਫਿਲਮਾਂ ਨਾਲੋਂ ਜ਼ਿਆਦਾ ਚਲਦੇ ਹਨ। ਤੁਸੀਂ ਇਸ ਗੱਲ ਨੂੰ ਮੰਨਦੇ ਹੋ?
-ਜੇ ਤੁਸੀਂ ਕਿਸੇ ਸੜਕ ਚਲਦੇ ਆਦਮੀ ਤੋਂ ਪੁੱਛੋ ਕਿ ਤੁਹਾਨੂੰ ਕਿਹੜਾ ਜ਼ਿਆਦਾ ਵੱਡਾ ਸਟਾਰ ਲੱਗਾ ਤਾਂ ਜ਼ਿਆਦਾ ਲੋਕ ਉਸੇ ਸਟਾਰ ਦਾ ਨਾਂਅ ਲੈਣਗੇ, ਜਿਨ੍ਹਾਂ ਨੂੰ ਉਨ੍ਹਾਂ ਨੇ ਵੱਡੇ ਪਰਦੇ ਉੱਤੇ ਦੇਖਿਆ ਹੈ, ਪ੍ਰੰਤੂ ਜੋ ਅੱਜ ਦੀ ਪੀੜ੍ਹੀ ਵੱਡੀ ਹੋ ਰਹੀ ਹੈ, ਉਨ੍ਹਾਂ ਦੀ ਗੱਲ ਹੋਰ ਹੈ। ਤੁਸੀਂ ਖੁਦ ਸੋਚੋ, ਇੱਕ ਹਨ ਰਾਜ ਕੁਮਾਰ ਰਾਓ। ਉਨ੍ਹਾਂ ਨੂੰ ਰਿਏਲਿਸਟਿਕ ਐਕਟਰ ਮੰਨਿਆ ਜਾਂਦਾ ਹੈ। ‘ਵ੍ਹਾਈਟ ਟਾਈਗਰ’ ਵਿੱਚ ਉਸ ਨਾਲ ਆਈ ਪਿ੍ਰਅੰਕਾ ਚੋਪੜਾ ਅਤੇ ਨਵਾਂ ਲੜਕਾ ਆਦਰਸ਼ ਗੌਰਵ, ਜਿਸ ਦੀ ਅਸਲ ਵਿੱਚ ਕਹਾਣੀ ਹੈ। ਆਦਰਸ਼ ਗੌਰਵ ਹੋਸਟਲ ਡੇਜ਼ ਵੀ ਕਰਦੇ ਹਨ ਅਤੇ ਬਾਫਟਾ ਵਿੱਚ ਜਾਂਦੇ ਹਨ, ਤਾਂ ਅੱਗੇ ਇਸ ਆਦਰਸ਼ ਗੌਰਵ ਨੂੰ ਕਿਸ ਤਰ੍ਹਾਂ ਦਾ ਸਟਾਰਡਮ ਮਿਲੇਗਾ, ਉਹ ਅਸੀਂ ਸਭ ਪਹਿਲੀ ਵਾਰ ਇਕੱਠੇ ਅਨੁਭਵ ਕਰਾਂਗੇ। ਅਜੇ ਮੈਨੂੰ ਲੱਗਦਾ ਹੈ ਕਿ ਅਸਲ ਵਿੱਚ ਇੰਟਰਟੇਨਮੈਂਟ ਦੀ ਪਰਿਭਾਸ਼ਾ ਹੀ ਬਦਲ ਰਹੀ ਹੈ। ਪਹਿਲਾਂ ਕੁਝ ਗੇਟ ਕੀਪਰਸ ਸਨ, ਇੰਟਰਟੇਨਮੈਂਟ ਦੇ। ਕੁਝ ਡਿਸਟ੍ਰੀਬਿਊਟਰਸ, ਸਟੂਡੀਓਜ਼, ਉਨ੍ਹਾਂ ਨੂੰ ਕੁਝ ਲੋਕਾਂ ਦੇ ਨਾਲ ਕੰਮ ਕਰਨਾ ਸੀ। ਉਨ੍ਹਾਂ ਦੇ ਪੰਜ-ਛੇ ਚੋਣਵੇਂ ਕਲਾਕਾਰ ਸਨ, ਡੇਢ ਸੌ ਕਰੋੜ ਵਾਲੇ, ਉਨ੍ਹਾਂ ਨੂੰ ਮਿਲਦਾ ਸੀ ਕੰਮ। ਉਹ ਗੇਟ ਕੀਪਰਸ ਬਦਲ ਗਏ ਹਨ। ਤੁਹਾਨੂੰ ਸਿਨੇਮਾਘਰ ਦੀ ਰਾਹ ਤੱਕਣ ਦੀ ਲੋੜ ਨਹੀਂ। ਤੁਸੀਂ ਘਰ ਦੇ ਛੋਟੇ ਪਰਦੇ ਉੱਤੇ ਕੁਝ ਚੀਜ਼ਾਂ ਦੇਖ ਸਕਦੇ ਹੋ, ਜੋ ਕਿ ਦਿਲਚਸਪ ਹੈ। ਇਸ ਲਈ, ਹਰ ਚੀਜ਼ ਬਦਲ ਗਈ, ਜਿਸ ਵਿੱਚ ਸਟਾਰਡਮ ਵੀ ਸ਼ਾਮਲ ਹੈ।
* ਬਤੌਰ ਪ੍ਰੋਡਿਊਸਰ ਤੁਸੀਂ ਆਪਣੀ ਪਹਿਲੀ ਫਿਲਮ ‘ਗਰਲਜ਼ ਵਿਲ ਬੀ ਗਰਲਜ਼’ ਵਿੱਚ ਪੂਰੀ ਫੀਮੇਲ ਕਰੂਅ ਲੈ ਕੇ ਵੀ ਇੱਕ ਵੱਡੇ ਬਦਲਾਅ ਵੱਲ ਕਦਮ ਵਧਾ ਰਹੇ ਹੋ। ਇਹ ਫੈਸਲਾ ਕਰਨ ਦਾ ਕੀ ਕਾਰਨ ਰਿਹਾ?
– ਅਸੀਂ ਕੋਸ਼ਿਸ ਕਰ ਰਹੇ ਹਾਂ ਕਿ ਜੋ ਮੇਨ ਕਰੂਅ ਹੁੰਦਾ ਹੈ, ਡਾਇਰੈਕਟ, ਡੀ ਓ ਪੀ, ਸਾਰੇ ਐੱਚ ਓ ਡੀ, ਉਹ ਫੀਮੇਲ ਹੋਣ, ਕਿਉਂਕਿ ਸਾਡੀ ਡਾਇਰੈਕਟ ਇਹ ਚਾਹੁੰਦੀ ਹੈ। ਉਹ ਸਿਰਫ ਔਰਤਾਂ ਨੂੰ ਪਾਵਰਫੁੱਲ ਰੋਲ ਵਿੱਚ ਲੈ ਕੇ ਖਾਸ ਕੰਮ ਕਰਨਾ ਚਾਹੁੰਦੀ ਸੀ ਤੇ ਮੈਂ ਚਾਹੁੰਦੀ ਹਾਂ ਕਿ ਮੈਂ ਆਪਣੀ ਡਾਇਰੈਕਟਰ ਨੂੰ ਉਹ ਦਿਆਂ, ਜੋ ਉਹ ਚਾਹੁੰਦੀ ਸੀ। ਬਾਕੀ ਬਦਲਾਅ ਮੇਰੇ ਹਿਸਾਬ ਨਾਲ ਅਜੇ ਆਇਆ ਨਹੀਂ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਬਦਲਾਅ ਲਿਆਉਣ ਦੀ, ਪਰ ਪਹਿਲਾਂ ਤੋਂ ਹੀ ਬਹੁਤ ਵੱਡਾ ਬਦਲਾਅ ਹੈ। ਮੈਂ ਜਦ ‘ਸ਼ਕੀਲਾ’ ਸ਼ੂਟ ਕੀਤੀ ਸੀ, ਤਿੰਨ ਸਾਲ ਪਹਿਲਾਂ, ਸਾਊਥ ਦੇ ਕਰੂਅ ਦੇ ਨਾਲ, ਤਾਂ ਉਥੇ ਸਿਰਫ ਇੱਕ ਫੀਮੇਲ ਹੇਅਰ ਡਰੈਸਰ ਸੀ ਅਤੇ ਉਹੀ ਸਾੜੀ ਵੀ ਪਹਿਨਾ ਰਹੀ ਸੀ। ਉਸ ਦੇ ਜਿੰਨੇ ਵੱਡੇ ਏਡੀ ਵਗੈਰਾ ਸਨ ਜ਼ਿਆਦਾਤਰ ਮੇਲ ਸਨ। ਹਾਲਾਂਕਿ ਬਦਲਾਅ ਆਇਆ ਹੈ ਅਤੇ ਬਦਲਾਅ ਦੀ ਜ਼ਰੂਰਤ ਵੀ ਹੈ। ਮੇਰੇ ਹਿਸਾਬ ਨਾਲ ਉਹ ਹੌਲੀ-ਹੌਲੀ ਜਾਏਗਾ।
* ਸਾਲ 2020 ਵਿੱਚ ਤੁਹਾਡਾ ਵਿਆਹ ਲਗਭਗ ਫਿਕਸ ਸੀ, ਜੋ ਕੋਵਿਡ ਕਾਰਨ ਟਲ ਗਿਆ। ਤੁਸੀਂ ਕਿਹਾ ਸੀ ਕਿ ਤੁਸੀਂ ਵੈਕਸੀਨ ਦਾ ਇੰਤਜ਼ਾਰ ਕਰ ਰਹੇ ਹੋ। ਅੱਗੋਂ ਉਸ ਦਿਸ਼ਾ ਵਿੱਚ ਕੀ ਪਲਾਨ ਹੈ?
– ਲਗਭਗ ਨਹੀਂ, ਪੂਰੀ ਫਿਕਸ ਸੀ। ਜਦ ਵੀ ਪਲਾਨ ਕਰਨ ਦੀ ਸੋਚਦੇ ਹਾਂ, ਇੱਕ ਗੰਦਾ ਵੈਰੀਐਂਟ ਆ ਜਾਂਦਾ ਹੈ। ਹਰ ਵਾਰ ਜਦ ਅਸੀਂ ਪਲਾਨਿੰਗ ਕਰਦੇ ਹਾਂ, ਇੱਕ ਨਵਾਂ ਵੈਂਰੀਐਂਟ ਆਉਂਦਾ ਹੈ, ਕਦੀ ਡੈਲਟਾ ਅਤੇ ਕਦੇ ਓਮੀਕਰੋਨ, ਕਦੇ ਸੈਕਿੰਡ ਵੈੱਬ ਆਉਂਦੀ ਹੈ। ਅਸੀਂ ਲੋਕ ਪਰੇਸ਼ਾਨ ਹਾਂ। ਸਾਡੇ ਕਿੰਨੇ ਰਿਸ਼ਤੇਦਾਰਾਂ ਨੇ ਟਿਕਟਾਂ ਬੁਕ ਕਰਾ ਲਈਆਂ, ਉਨ੍ਹਾਂ ਪੋਸਟਪੋਨ ਕਰਵਾਇਆ। ਮੈਨੂੰ ਲੱਗਦਾ ਹੈ ਕਿ ਮੈਂ ਕਿਸੇ ਨੂੰ ਦੱਸਾਂਗੀ ਹੀ ਨਹੀਂ ਕਿ ਵਿਆਹ ਹੋ ਰਿਹਾ ਹੈ, ਤਾਂ ਕਿ ਕੋਈ ਨਵਾਂ ਵੈਂਰੀਐਂਟ ਨਾ ਆ ਜਾਏ। ਉਮੀਦ ਕਰਦੀ ਹਾਂ ਇਸ ਸਾਲ ਹੋ ਹੀ ਜਾਏਗੀ, ਵਰਨਾ ਤਾਂ ਫਾਇਦਾ ਹੀ ਨਹੀਂ ਹੈ।
* ‘ਗੈਂਗਸ ਆਫ ਵਾਸੇਪੁਰ’ ਵਿੱਚ ਤਿਗਮਾਂਸ਼ੂ ਧੂਲੀਆ ਤੁਹਾਡੇ ਕੋ-ਸਟਾਰ ਸਨ। ‘ਦ ਗ੍ਰੇਟ ਇੰਡੀਅਨ ਮਰਡਰ’ ਵਿੱਚ ਉਹ ਡਾਇਰੈਕਟਰ ਹਨ। ਉਨ੍ਹਾਂ ਦੇ ਨਿਰਦੇਸ਼ਨ ਵਿੱਚ ਕੰਮ ਕਰਨਾ ਕਿਹੋ ਜਿਹਾ ਰਿਹਾ?
– ਮੈਨੂੰ ਹੱਦ ਤੋਂ ਵੱਧ ਮਜ਼ਾ ਆਇਆ। ਉਨ੍ਹਾਂ ਦੀ ਬਦੌਲਤ ਮੈਂ ਪ੍ਰੋਜੈਕਟ ਸ਼ੁਰੂ ਹੋਣ ਤੋਂ ਖਤਮ ਹੋਣ ਤੱਕ ਇੱਕ ਬਿਹਤਰ ਐਕਟਰ ਬਣੀ ਹਾਂ। ਉਹ ਇੰਨੀ ਸਹੀ ਨਾਲ ਡਾਇਰੈਕਟ ਕਰਦੇ ਹਨ ਕਿ ਲੱਗਦਾ ਹੈ ਕਿ ਕੁਝ ਹੋ ਰਿਹਾ ਹੈ। ‘ਗੈਂਗਸ ਆਫ ਵਾਸੇਪੁਰ’ ਵਿੱਚ ਉਹ ਐਕਟਰ ਸਨ। ਅਸੀਂ ਨਵੇਂ ਸੀ, ਸਾਨੂੰ ਕਿਹਾ ਗਿਆ ਸੀ ਕਿ ਉਹ ਡਾਇਰੈਕਟਰ ਹੈ, ਉਨ੍ਹਾਂ ਤੋਂ ਦੂਰ ਰਹੋ। ਉਨ੍ਹਾਂ ਕੋਲ ਜਾ ਕੇ ਸਟ੍ਰਗਲਰ ਦੀ ਤਰ੍ਹਾਂ ਕੰਮ ਨਾ ਮੰਗਣ ਲੱਗਣਾ। ਮੈਂ ਉਨ੍ਹਾਂ ਨੂੰ ਅਲੱਗ ਤੋਂ ਐੱਸ ਐੱਮ ਐੱਸ ਕਰ ਕੇ ਬਹੁਤ ਵਾਰ ਕਿਹਾ ਕਿ ਮੌਕਾ ਮਿਲੇ ਤਾਂ ਤੁਹਾਡੇ ਨਾਲ ਕੰਮ ਕਰਨਾ ਚਾਹਾਂਗੀ। ਜਦ ਮੌਕਾ ਮਿਲਿਆ ਤਾਂ ਬਹੁਤ ਹੀ ਬਿਹਤਰੀਨ ਮੌਕਾ ਮਿਲਿਆ ਹੈ।

Related posts

ਆਪਣੀ ਗੋਦ ਲਈ ਭੈਣ ਨੂੰ ਸਕੀ ਭੈਣ ਨਾਲੋਂ ਵੱਧ ਪਿਆਰ ਕਰਦਾ ਸਲਮਾਨ ਖਾਨ !

ਬਾਲੀਵੁੱਡ ਹੀਰੋਇਨ ਕੈਟਰੀਨਾ ਦੀ ਸੁੰਦਰਤਾ ਅਤੇ ਬਿਜ਼ਨਸ ਵੋਮੈਨ ਵਜੋਂ ਸਫ਼ਲਤਾ ਦਾ ਰਾਜ਼ !

ਬੌਲੀਵੁੱਡ ਮੂਵੀ ਧੁਰੰਧਰ ਦੇ ਭਾਗ-2 ਨੇ ਕਮਾਈ ਦੇ ਪੱਖੋਂ ਨਵੇਂ ਰਿਕਾਰਡ ਕਾਇਮ ਕਰਨੇ ਸ਼ੁਰੂ ਕਰ ਦਿੱਤੇ !