ਪੀਵੀ ਸਿੰਧੂ ਨੇ ਜਿੱਤਿਆ ਸਵਿਸ ਓਪਨ ਦਾ ਖ਼ਿਤਾਬ, ਪ੍ਰਣਯ ਖੁੰਝੇ

ਬਾਸੇਲ – ਭਾਰਤ ਦੀ ਸਿਖ਼ਰਲਾ ਦਰਜਾ ਹਾਸਲ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਸਵਿਸ ਓਪਨ ਬੈਡਮਿੰਟਨ ਸੁਪਰ 300 ਟੂਰਨਾਮੈਂਟ ਦੇ ਫਾਈਨਲ ਵਿਚ ਐਤਵਾਰ ਨੂੰ ਇੱਥੇ ਥਾਈਲੈਂਡ ਦੀ ਬੁਸਾਨਨ ਓਂਗਬਾਮਰੰਗਫਾਨ ਨੂੰ ਹਰਾ ਕੇ ਮੌਜੂਦਾ ਸੈਸ਼ਨ ਦਾ ਆਪਣਾ ਦੂਜਾ ਮਹਿਲਾ ਸਿੰਗਲਜ਼ ਖ਼ਿਤਾਬ ਜਿੱਤਿਆ। ਹਾਲਾਂਕਿ ਮਰਦ ਸਿੰਗਲਜ਼ ਦੇ ਫਾਈਨਲ ਵਿਚ ਐੱਚਐੱਸ ਪ੍ਰਣਯ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਟੂਰਨਾਮੈਂਟ ਵਿਚ ਆਪਣਾ ਲਗਾਤਾਰ ਦੂਜਾ ਫਾਈਨਲ ਖੇਡ ਰਹੀ ਦੋ ਵਾਰ ਦੀ ਓਲੰਪਿਕ ਮੈਡਲ ਜੇਤੂ ਸਿੰਧੂ ਨੇ ਇੱਥੇ ਸੇਂਟ ਜੈਕਬਸ਼ਾਲੇ ਵਿਚ ਚੌਥਾ ਦਰਜਾ ਹਾਸਲ ਖਿਡਾਰੀ ਨੂੰ 49 ਮਿੰਟ ਤਕ ਚੱਲੇ ਮੁਕਾਬਲੇ ਵਿਚ 21-16, 21-8 ਨਾਲ ਹਰਾਇਆ। ਬੁਸਾਨਨ ਖ਼ਿਲਾਫ਼ 17 ਮੈਚਾਂ ਵਿਚ ਇਹ ਸਿੰਧੂ ਦੀ 16ਵੀਂ ਜਿੱਤ ਹੈ। ਉਹ ਉਨ੍ਹਾਂ ਤੋਂ ਸਿਰਫ਼ ਇਕ ਵਾਰ 2019 ਹਾਂਗਕਾਂਗ ਓਪਨ ਵਿਚ ਹਾਰੀ ਹੈ। ਪ੍ਰਣਯ ਹਾਲਾਂਕਿ ਇੰਡੋਨੇਸ਼ੀਆ ਦੇ ਜੋਨਾਥਨ ਕ੍ਰਿਸਟੀ ਦੀ ਚੁਣੌਤੀ ਨੂੰ ਪਾਰ ਨਹੀਂ ਕਰ ਸਕੇ।

ਪ੍ਰਣਯ ਚੌਥਾ ਦਰਜਾ ਹਾਸਲ ਖਿਡਾਰੀ ਹੱਥੋਂ 48 ਮਿੰਟ ਤਕ ਚੱਲੇ ਮੁਕਾਬਲੇ ਵਿਚ 12-21, 18-21 ਨਾਲ ਹਾਰ ਗਏ। ਸਿੰਧੂ ਦੀ ਇਸ ਥਾਂ ਨਾਲ ਹਾਲਾਂਕਿ ਚੰਗੀਆਂ ਯਾਦਾਂ ਜੁੜੀਆਂ ਹਨ। ਉਨ੍ਹਾਂ ਨੇ 2019 ਵਿਚ ਵਿਸ਼ਵ ਚੈਂਪੀਅਨਸ਼ਿਪ ਵਿਚ ਇੱਥੇ ਗੋਲਡ ਮੈਡਲ ਜਿੱਤਿਆ ਸੀ। ਸਿੰਧੂ ਨੇ ਇਸ ਸਾਲ ਜਨਵਰੀ ਵਿਚ ਲਖਨਊ ਵਿਚ ਸਈਅਦ ਮੋਦੀ ਅੰਤਰਰਾਸ਼ਟਰੀ ਸੁਪਰ 300 ਟੂਰਨਾਮੈਂਟ ਵੀ ਜਿੱਤਿਆ ਸੀ।

Related posts

ਟੀ-20 ਵਿਸ਼ਵ ਕੱਪ 2026 : ਨਿਊਜ਼ੀਲੈਂਡ ਨੇ ਕੈਨੇਡਾ ਨੂੰ ਹਰਾ ਕੇ ਸੁਪਰ 8 ‘ਚ ਜਗ੍ਹਾ ਬਣਾਈ

ਮਾਨਸਾ ਦੇ ਖਾਲਸਾ ਕ੍ਰਿਕਟ ਗਰਾਊਂਡ ਦੀ ਆਪਣੀ ਵਿਲੱਖਣ ਪਹਿਚਾਣ – ਮੀਤ ਹੇਅਰ

ਟੀ-20 ਵਿਸ਼ਵ ਕੱਪ : ਆਸਟ੍ਰੇਲੀਆ ਨੂੰ ਹੁਣ ਸਿਰਫ਼ ਜ਼ਿੰਬਾਬਵੇ ਦੇ ਬੁਰੀ ਤਰ੍ਹਾਂ ਨਾਲ ਹਾਰਨ ਤੋਂ ਹੀ ਉਮੀਦਾਂ !