ਨਵੀਂ ਦਿੱਲੀ – ਸਾਊਥ ਸਿਨੇਮਾ ਦਾ ਸਭ ਤੋਂ ਪਾਪੂਲਰ ਐਵਾਰਡ ਸ਼ੋਅ 67ਵਾਂ ਪਾਰਲੇ ਫਿਲਮਫੇਅਰ ਅਵਾਰਡਸ ਸਾਊਥ, ਐਤਵਾਰ, 9 ਅਕਤੂਬਰ ਨੂੰ ਬੈਂਗਲੁਰੂ ਵਿੱਚ ਹੋਇਆ। ਐਵਾਰਡ ਸ਼ੋਅ ਨੇ ਤੇਲਗੂ, ਤਾਮਿਲ, ਕੰਨੜ ਅਤੇ ਮਲਿਆਲਮ ਫਿਲਮ ਉਦਯੋਗਾਂ ਦੇ ਸਰਵੋਤਮ ਅਦਾਕਾਰਾਂ ਨੂੰ ਸਾਲ 2020 ਅਤੇ 2021 ਦਰਮਿਆਨ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ।
ਇਸ ਐਵਾਰਡ ਸ਼ੋਅ ਵਿੱਚ ਅੱਲੂ ਅਰਜੁਨ ਨੂੰ ਪੁਸ਼ਪਾ : ਦ ਰਾਈਜ਼ ਲਈ ਸਰਵੋਤਮ ਅਦਾਕਾਰ ਦਾ ਪੁਰਸਕਾਰ ਮਿਲਿਆ। ਨਿਰਦੇਸ਼ਕ ਸੁਕੁਮਾਰ ਨੂੰ ਵੀ ਇਸੇ ਫਿਲਮ ਲਈ ਸਰਵੋਤਮ ਨਿਰਦੇਸ਼ਨ ਲਈ ਸਨਮਾਨਿਤ ਕੀਤਾ ਗਿਆ ਸੀ। ਇਸ ਫਿਲਮ ਲਈ ਦੇਵੀ ਸ਼੍ਰੀ ਪ੍ਰਸਾਦ ਨੂੰ ਸਰਵੋਤਮ ਸੰਗੀਤ ਨਿਰਦੇਸ਼ਕ ਦਾ ਪੁਰਸਕਾਰ ਵੀ ਮਿਲਿਆ।
ਉੱਥੇ ਹੀ ਤੇਜਾ ਸੱਜਾ ਨੂੰ ਬੈਸਟ ਪ੍ਰੋਮਿਸਿੰਗ ਨਿਊ ਕਮਰ ਦਾ ਐਵਾਰਡ ਮਿਲਿਆ। ਇਸ ਦੇ ਨਾਲ ਹੀ ਪੂਜਾ ਹੇਗੜੇ ਨੂੰ ਫਿਲਮ ਮੋਸਟ ਐਲੀਜਿਬਲ ਬੈਚਲਰ ਲਈ ਸਰਵੋਤਮ ਅਭਿਨੇਤਰੀ ਦਾ ਫਿਲਮਫੇਅਰ ਐਵਾਰਡ ਦਿੱਤਾ ਗਿਆ ਹੈ। ਤਰੁਣ ਸੁਧੀਰ ਨੇ ਰੋਬਾਰਡ ਫਿਲਮ ਦੇ ਨਿਰਦੇਸ਼ਨ ਲਈ ਵੀ ਪੁਰਸਕਾਰ ਜਿੱਤਿਆ।
ਅਦਾਕਾਰ ਸ਼੍ਰੀਕਾਂਤ ਨੂੰ ਨੈਗੇਟਿਵ ਰੋਲ ਲਈ ਸਰਵੋਤਮ ਅਦਾਕਾਰ ਦਾ ਐਵਾਰਡ ਦਿੱਤਾ ਗਿਆ। ਇਸ ਦੇ ਨਾਲ ਹੀ ਸਾਈ ਪੱਲਵੀ ਨੂੰ ਸਾਲ ਦਾ ਬੈਸਟ ਐਂਟਰਟੇਨਰ ਦਾ ਐਵਾਰਡ ਦਿੱਤਾ ਗਿਆ। ਉਨ੍ਹਾਂ ਨੂੰ ਇਹ ਸਨਮਾਨ ਲਵ ਸਟੋਰੀ ਅਤੇ ਸ਼ਿਆਮ ਸਿੰਘ ਰਾਏ ਫਿਲਮਾਂ ਲਈ ਮਿਲਿਆ। ਪੁਸ਼ਪਾ ਦੀ ਸ਼੍ਰੀਵੱਲੀ ਯਾਨੀ ਰਸ਼ਮਿਕਾ ਮੰਡੰਨਾ ਨੂੰ ਸਰਵੋਤਮ ਅਭਿਨੇਤਰੀ ਕ੍ਰਿਟਿਕਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਕਮਲ ਹਾਸਨ ਨੂੰ ਓਰੀਜਨਲ ਪੈਨ ਇੰਡੀਆ ਸਟਾਰ ਐਵਾਰਡ ਮਿਲਿਆ।
ਪਹਿਲੀ ਵਾਰ 9 ਅਕਤੂਬਰ ਨੂੰ ਬੈਂਗਲੁਰੂ ਇੰਟਰਨੈਸ਼ਨਲ ਐਗਜ਼ੀਬਿਸ਼ਨ ਸੈਂਟਰ ਵਿਖੇ ਗ੍ਰੈਂਡ ਨਾਈਟ ਕਰਵਾਈ ਗਈ ਸੀ। ਲਾਈਵ ਫੰਕਸ਼ਨ ਤੋਂ ਖੁੰਝਣ ਵਾਲੇ ਲੋਕ ਇਸਨੂੰ ਫਿਲਮਫੇਅਰ ਫੇਸਬੁੱਕ ਪੇਜ ਅਤੇ ਜ਼ੀ ਕੰਨੜ ‘ਤੇ 16 ਅਕਤੂਬਰ ਨੂੰ ਦੁਪਹਿਰ 3:00 ਵਜੇ ਅਤੇ ਜ਼ੀ ਤਮਿਲ ‘ਤੇ 16 ਅਕਤੂਬਰ ਨੂੰ ਦੁਪਹਿਰ 3:30 ਵਜੇ ਲਾਈਵ ਦੇਖ ਸਕਦੇ ਹਨ। ਇਸ ਤੋਂ ਇਲਾਵਾ ਤੁਸੀਂ ਇਸਨੂੰ 23 ਅਕਤੂਬਰ ਨੂੰ ਦੁਪਹਿਰ 3:00 ਵਜੇ ਜ਼ੀ ਕੇਰਲਮ ਅਤੇ ਜ਼ੀ ਤੇਲਗੂ ‘ਤੇ ਵੀ ਦੇਖ ਸਕਦੇ ਹੋ।