ਨਵੀਂ ਦਿੱਲੀ – ਭਾਰਤ ਦੇ ਪਾਰਲੀਮੈਂਟ ਮੈਂਬਰਾਂ ਨੂੰ ਹੁਣ ਡਿਜੀਟਲ ਪੈੱਨ ਮਿਲਿਆ। ਦਰਅਸਲ ਸੋਮਵਾਰ ਯਾਨੀ ਕਿ ਕੱਲ੍ਹ ਤੋਂ ਸੰਸਦ ਦਾ ਸਰਦ ਰੁੱਤ ਸੈਸ਼ਨ ਸ਼ੁਰੂ ਹੋਇਆ ਹੈ। ਸੈਸ਼ਨ ਵਿਚ ਸ਼ਾਮਲ ਹੋਣ ਵਾਲੇ ਸੰਸਦ ਮੈਂਬਰਾਂ ਨੇ ਹੁਣ ਡਿਜੀਟਲ ਪੈਨ ਨਾਲ ਸਾਈਨ ਕੀਤੇ ਹਨ। ਇਸ ਲਈ ਸੰਸਦ ਭਵਨ ਕੰਪਲੈਕਸ ਦੀ ਲੌਬੀ ਵਿਚ ਇਲੈਕਟ੍ਰਾਨਿਕ ਟੈਬ ਰੱਖੇ ਗਏ, ਜਿਸ ‘ਤੇ ਹਾਜ਼ਰੀ ਲਗਾਈ ਗਈ। ਇਨ੍ਹਾਂ ਇਲੈਕਟ੍ਰਾਨਿਕ ਟੈਬ ‘ਤੇ ਸੰਸਦ ਮੈਂਬਰਾਂ ਨੇ ਆਪਣੇ ਸਾਈਨ ਯਾਨੀ ਦਸਤਖ਼ਤ ਕੀਤੇ। ਜਿਸ ਲਈ ਡਿਜੀਟਲ ਪੈੱਨ ਦਾ ਇਸਤੇਮਾਲ ਕੀਤਾ ਗਿਆ।
ਇਹ ਡਿਜੀਟਲ ਪੈੱਨ ਅਸਲ ਵਿਚ ਸਟਾਇਲਸ ਪੈੱਨ ਵਰਗੇ ਹਨ, ਜੋ ਟੈਬਲੇਟ ਆਦਿ ਨਾਲ ਅਕਸਰ ਵੇਖੇ ਜਾਂਦੇ ਹਨ। ਇਲੈਕਟ੍ਰਾਨਿਕ ਟੈਬਲੇਟ ਸੰਸਦ ਭਵਨ ਦੀ ਲੌਬੀ ਵਿਚ 4 ਕਾਊਂਟਰ ‘ਤੇ ਰੱਖਿਆ ਗਿਆ। ਜਿੱਥੇ ਸੰਸਦ ਮੈਂਬਰਾਂ ਦੀ ਮਦਦ ਲਈ ਟੈਕਨੀਕਲ ਅਸਿਸਟੈਂਟ ਵੀ ਮੌਜੂਦ ਸੀ।
ਦਰਅਸਲ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਇਸ ਪਹਿਲ ਦੀ ਸ਼ੁਰੂਆਤ ਕੀਤੀ ਹੈ। ਇਸ ਤੋਂ ਉਹ ਸੰਸਦ ਭਵਨ ਨੂੰ ਪੇਪਰਲੈੱਸ ਬਣਾਉਣਾ ਚਾਹੁੰਦੇ ਹਨ। ਲੋਕ ਸਭਾ ਸਕੱਤਰ ਨੇ ਕਿਹਾ ਕਿ ਫਿਜੀਕਲ ਅਟੈਂਡੈਂਸ ਰਜਿਸਟਰ ਵੀ ਉੱਥੇ ਮੌਜੂਦ ਰਹੇਗਾ। ਹਾਲਾਂਕਿ ਮੈਂਬਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਟੈਬਲੇਟ ਨੂੰ ਤਰਜੀਹ ਦੇਣ। ਜਾਣਕਾਰੀ ਮੁਤਾਬਕ ਸੰਸਦ ਮੈਂਬਰਾਂ ਨੂੰ ਹਾਜ਼ਰੀ ਲਾਉਣ ਲਈ ਟੈਬਲੇਟ ਵਿਚ ਆਪਣਾ ਨਾਮ ਸਰਚ ਕਰਨਾ ਹੋਵੇਗਾ। ਉਸ ਤੋਂ ਬਾਅਦ ਡਿਜੀਟਲ ਪੈੱਨ ਨਾਲ ਦਸਤਖਤ ਕਰਨੇ ਹੋਣਗੇ।