ਪੇਸ਼ੀ ਤੋਂ ਛੋਟ ਲਈ ਹਾਈ ਕੋਰਟ ਪੁੱਜੇ ਸਲਮਾਨ ਖ਼ਾਨ

ਜੋਧਪੁਰ : ਕਾਲੇ ਹਿਰਨ ਸ਼ਿਕਾਰ ਕਾਂਡ ‘ਚ ਕੋਰਟ ਤੋਂ ਲਗਾਤਾਰ 17 ਵਾਰ ਹਾਜ਼ਰੀ ਮਾਫ਼ੀ ਦਾ ਲਾਭ ਲੈ ਚੁੱਕੇ ਫਿਲਮ ਅਦਾਕਾਰ ਸਲਮਾਨ ਖ਼ਾਨ ਹੁਣ ਪੇਸ਼ੀ ਤੋਂ ਬਚਣ ਲਈ ਹਾਈ ਕੋਰਟ ਦੀ ਸ਼ਰਨ ‘ਚ ਪੁੱਜੇ ਹਨ। ਉਨ੍ਹਾਂ ਨੇ ਹਾਈ ਕੋਰਟ ‘ਚ ਇਸ ਮਾਮਲੇ ‘ਚ ਵਰਚੁਅਲ ਹਾਜ਼ਰੀ ਲਈ ਅਪੀਲ ਕੀਤੀ ਹੈ। ਪਟੀਸ਼ਨ ‘ਤੇ ਰਾਜਸਥਾਨ ਹਾਈ ਕੋਰਟ ਨੇ ਸੂਬਾ ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ। ਮਾਮਲੇ ‘ਚ ਅਗਲੀ ਸੁਣਵਾਈ ਪੰਜ ਫਰਵਰੀ ਨੂੰ ਹੋਵੇਗੀ। ਉਥੇ, ਸਲਮਾਨ ਨੇ ਜੋਧਪੁਰ ਦੀ ਕੋਰਟ ‘ਚ ਛੇ ਫਰਵਰੀ ਨੂੰ ਹਾਜ਼ਰ ਹੋਣਾ ਹੈ। ਇਸੇ ਹਾਜ਼ਰੀ ਤੋਂ ਬਚਣ ਲਈ ਉਨ੍ਹਾਂ ਨੇ ਉਕਤ ਪਟੀਸ਼ਨ ਦਾਇਰ ਕੀਤੀ ਹੈ।

Related posts

ਯੂਪੀ ਦੇ ਮੁੱਖ-ਮੰਤਰੀ ਨੂੰ ਸ਼ਾਂਤ, ਸਹਿਜ ਅਤੇ ਹਮਦਰਦ ਸ਼ਖਸੀਅਤ : ਬਾਦਸ਼ਾਹ

ਆਸਟ੍ਰੇਲੀਆ ਦੇ ਕਈ ਕਲਾਕਾਰ ‘ਐਕਟਰ ਐਵਾਰਡਜ਼’ ਲਈ ਨਾਮਜ਼ਦ।

ਭਾਜਪਾ ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਖਿਲਾਫ਼ ਕੋਰਟ ਦੀ ਸਖਤੀ