ਪੈਰਿਸ ਓਲੰਪਿਕ -2024 ਭਾਰਤ ਨੇ ਹਾਕੀ ਵਿੱਚ ਆਸਟ੍ਰੇਲੀਆ ਨੂੰ ਹਰਾ ਕੇ 52 ਸਾਲ ਬਾਅਦ ਦਰਜ ਕੀਤੀ ਇਤਿਹਾਸਕ ਜਿੱਤ

ਪੈਰਿਸ – ਪੈਰਿਸ ਓਲੰਪਿਕ ਦੇ ਆਖ਼ਰੀ ਪੂਲ ਮੈਚ ’ਚ ਸ਼ੁੱਕਰਵਾਰ ਨੂੰ ਭਾਰਤੀ ਹਾਕੀ ਟੀਮ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋਇਆ। ਕੁਆਰਟਰ ਫਾਈਨਲ ਤੋਂ ਪਹਿਲਾਂ ਕਪਤਾਨ ਹਰਮਨਪ੍ਰੀਤ ਸਿੰਘ ਦੀ ਟੀਮ ਨੇ ਆਸਟ੍ਰੇਲੀਆ ਨੂੰ 3-2 ਨਾਲ ਹਰਾਇਆ। ਇਸੇ ਦੇ ਨਾਲ ਭਾਰਤ ਨੇ ਕੁਆਰਟਰ ਫਾਈਨਲ ਤੋਂ ਪਹਿਲਾਂ ਜਿੱਤ ਦੀ ਪਟੜੀ ’ਤੇ ਵਾਪਸੀ ਕਰ ਲਈ ਹੈ। ਦਿਲਚਸਪ ਗੱਲ ਇਹ ਹੈ ਕਿ ਭਾਰਤ ਨੇ 52 ਸਾਲਾਂ ਬਾਅਦ ਓਲੰਪਿਕ ਦੇ ਇਤਿਹਾਸ ’ਚ ਆਸਟ੍ਰੇਲੀਆ ਨੂੰ ਹਰਾਇਆ ਹੈ। ਇਸ ਤੋਂ ਪਹਿਲਾਂ 1972 ’ਚ ਭਾਰਤ ਨੇ ਆਸਟ੍ਰੇਲੀਆ ਖਿਲਾਫ ਜਿੱਤ ਦਰਜ ਕੀਤੀ ਸੀ। ਸ਼ੁੱਕਰਵਾਰ ਨੂੰ ਖੇਡੇ ਗਏ ਮੈਚ ’ਚ ਅਭਿਸ਼ੇਕ ਨੇ ਪਹਿਲੇ ਕੁਆਰਟਰ ਦੇ 12ਵੇਂ ਮਿੰਟ ’ਚ ਗੋਲ ਕੀਤਾ ਅਤੇ ਭਾਰਤ ਨੇ 1-0 ਦੀ ਬੜ੍ਹਤ ਬਣਾ ਲਈ। ਹਰਮਨਪ੍ਰੀਤ ਸਿੰਘ ਨੇ 13ਵੇਂ ਮਿੰਟ ਵਿਚ ਪੈਨਲਟੀ ਕਾਰਨਰ ਤੋਂ ਗੋਲ ਕੀਤਾ। ਇਸ ਨਾਲ ਭਾਰਤ 2-0 ਨਾਲ ਅੱਗੇ ਹੋ ਗਿਆ। ਆਸਟ੍ਰੇਲੀਆ ਦਾ ਖਾਤਾ ਦੂਜੇ ਕੁਆਰਟਰ ਵਿਚ ਖੁੱਲ੍ਹਿਆ। ਕ੍ਰੇਗ ਥਾਮਸ ਨੇ 25ਵੇਂ ਮਿੰਟ ਵਿਚ ਗੋਲ ਕੀਤਾ ਅਤੇ ਟੀਮ ਦਾ ਸਕੋਰ 2-1 ਹੋ ਗਿਆ। 26ਵੇਂ ਮਿੰਟ ਵਿਚ ਭਾਰਤ ਨੂੰ ਪੈਨਲਟੀ ਕਾਰਨਰ ਮਿਲਿਆ ਜਿਸ ਨੂੰ ਹਰਮਨਪ੍ਰੀਤ ਸਿੰਘ ਨੇ ਬਚਾ ਲਿਆ। ਅੱਧੇ ਸਮੇਂ ਤੱਕ ਭਾਰਤ 2-1 ਨਾਲ ਅੱਗੇ ਸੀ। ਤੀਜੇ ਕੁਆਰਟਰ ਵਿਚ ਹਰਮਨਪ੍ਰੀਤ ਸਿੰਘ ਨੇ 32ਵੇਂ ਮਿੰਟ ਵਿਚ ਪੈਨਲਟੀ ਸਟਰੋਕ ’ਤੇ ਗੋਲ ਕੀਤਾ। ਇਸ ਨਾਲ ਭਾਰਤ 3-1 ਨਾਲ ਅੱਗੇ ਹੋ ਗਿਆ। ਤਿੰਨ ਕੁਆਰਟਰਾਂ ਤੋਂ
ਬਾਅਦ ਭਾਰਤ ਨੇ ਆਸਟ੍ਰੇਲੀਆ ’ਤੇ 3-1 ਦੀ ਬੜ੍ਹਤ ਬਣਾਈ। ਚੌਥੇ ਕੁਆਰਟਰ ਵਿਚ ਬਲੇਕ ਗੋਵਰਸ ਨੇ 55ਵੇਂ ਮਿੰਟ ਵਿਚ ਆਸਟ੍ਰੇਲੀਆ ਲਈ ਗੋਲ ਕਰਕੇ ਆਸਟਰੇਲੀਆ ਨੂੰ 3-2 ਦੀ ਬੜ੍ਹਤ ਦਿਵਾਈ। ਇਸ ਨਾਲ ਭਾਰਤ ਨੇ ਜਿੱਤ ਦਰਜ ਕਰਕੇ ਕੁਆਰਟਰ ਫਾਈਨਲ ਵਿਚ ਥਾਂ ਬਣਾ ਲਈ ਹੈ।
ਸ਼ੂਟਿੰਗ ਦੇ 25 ਮੀਟਰ ਪਿਸਟਲ ਵਰਗ ਦੇ ਫਾਈਨਲ ’ਚ ਪਹੁੰਚੀ ਮਨੂ ਭਾਕਰ : ਭਾਰਤ ਦੀ ਸਟਾਰ ਨਿਸ਼ਾਨੇਬਾਜ਼ ਅਤੇ ਇਕ ਓਲੰਪਿਕ ਖੇਡਾਂ ’ਚ ਦੋ ਤਮਗੇ ਜਿੱਤਣ ਵਾਲੀ ਪਹਿਲੀ ਮਹਿਲਾ ਖਿਡਾਰਨ ਮਨੂ ਭਾਕਰ ਨੇ ਪੈਰਿਸ ਓਲੰਪਿਕ ਖੇਡਾਂ ’ਚ 25 ਮੀਟਰ ਪਿਸਟਲ ਮਹਿਲਾ ਵਰਗ ਦੇ ਫਾਈਨਲ ’ਚ ਜਗ੍ਹਾ ਬਣਾ ਲਈ ਹੈ। ਉਹ 590 ਅੰਕ ਲੈ ਕੇ ਦੂਜੇ ਸਥਾਨ ’ਤੇ ਰਹੀ। ਭਾਰਤ ਦੀ ਇਕ ਹੋਰ ਨਿਸ਼ਾਨੇਬਾਜ਼ ਈਸ਼ਾ ਸਿੰਘ 25 ਮੀਟਰ ਪਿਸਟਲ ਮਹਿਲਾ ਕੁਆਲੀਫਾਈ ਤੋਂ ਬਾਹਰ ਹੋ ਗਈ। ਉਹ 581 ਦੇ ਸਕੋਰ ਨਾਲ 15ਵੇਂ ਸਥਾਨ ’ਤੇ ਰਹੀ। 25 ਮੀਟਰ ਪਿਸਟਲ ਮਹਿਲਾ ਕੁਆਲੀਫ਼ਿਕੇਸ਼ਨ ਦੋ ਭਾਗਾਂ ਪਿ੍ਰਸਿਸ਼ਨ ਅਤੇ ਰੈਪਿਡ ਰਾਊਂਡ ’ਚ ਹੁੰਦੀ ਹੈ ਅਤੇ ਚੋਟੀ ਦੇ 8 ਅਥਲੀਟ ਫਾਈਨਲ ਲਈ ਕੁਆਲੀਫਾਈ ਕਰਦੇ ਹਨ।
ਭਾਰਤੀ ਤੀਰਅੰਦਾਜ਼ੀ ਮਿਕਸਡ ਟੀਮ ਕੁਆਰਟਰ ਫਾਈਨਲ ’ਚ ਪਹੁੰਚੀ: ਅੰਕਿਤਾ ਭਕਤ ਅਤੇ ਧੀਰਜ ਬੋਮਦੇਵਰਾ ਦੀ ਭਾਰਤੀ ਤੀਰਅੰਦਾਜ਼ੀ ਮਿਕਸਡ ਟੀਮ ਨੇ ਸ਼ੁੱਕਰਵਾਰ ਨੂੰ ਪੈਰਿਸ ਓਲੰਪਿਕ ਦੇ ਰਾਊਂਡ ਆਫ 16 ਦੇ ਮੈਚ ’ਚ ਇੰਡੋਨੇਸ਼ੀਆਈ ਜੋੜੀ ਡਾਇਨਾਂਦਾ ਚੋਇਰੁਨਿਸਾ ਅਤੇ ਆਰਿਫ ਪੰਗੇਸਟੂ ਨੂੰ 5-1 ਨਾਲ ਹਰਾ ਕੇ ਅਗਲੇ ਦੌਰ ’ਚ ਜਗ੍ਹਾ ਬਣਾ ਲਈ ਹੈ। ਅੱਜ ਦੇ ਮੁਕਾਬਲੇ ਵਿੱਚ ਭਕਤ-ਬੋਮਦੇਵਰਾ ਦੀ ਜੋੜੀ ਨੇ ਪਹਿਲਾ ਅਤੇ ਤੀਜਾ ਸੈੱਟ ਕ੍ਰਮਵਾਰ 37-36 ਅਤੇ 38-37 ਦੇ ਸਕੋਰ ਨਾਲ ਜਿੱਤਿਆ। ਦੂਜਾ ਸੈੱਟ 38-38 ਨਾਲ ਬਰਾਬਰ ਰਿਹਾ। ਭਾਰਤੀ ਜੋੜੀ ਨੇ ਪ੍ਰੀ-ਕੁਆਰਟਰ ਫਾਈਨਲ ਜਿੱਤ ਦੌਰਾਨ ਪੰਜ ਵਾਰ 10 ਨਿਸ਼ਾਨੇ ਲਾਏ। ਕੁਆਰਟਰ ਫਾਈਨਲ ਵਿੱਚ ਭਾਰਤੀ ਜੋੜੀ ਦਾ ਸਾਹਮਣਾ ਸਪੇਨ ਨਾਲ ਹੋਵੇਗਾ।
ਬਲਰਾਜ ਪੰਵਾਰ ਰੋਇੰਗ ਦੇ ਆਖਰੀ ਡੀ ’ਚ ਪੰਜਵੇਂ ਸਥਾਨ ’ਤੇ ਰਹੇ: ਭਾਰਤ ਦੇ ਬਲਰਾਜ ਪੰਵਾਰ ਪੈਰਿਸ ਓਲੰਪਿਕ ਵਿੱਚ ਪੁਰਸ਼ ਸਿੰਗਲ ਸਕਲਸ ਮੁਕਾਬਲੇ ਦੇ ਫਾਈਨਲ ਡੀ ਵਿੱਚ 7:02.37 ਦੇ ਸਮੇਂ ਨਾਲ ਪੰਜਵੇਂ ਸਥਾਨ ’ਤੇ ਰਹੇ। ਇਸ ਨਾਲ ਭਾਰਤ ਦੀ ਰੋਇੰਗ ਮੁਹਿੰਮ ਖਤਮ ਹੋ ਗਈ। 25 ਸਾਲਾ ਫੌਜੀ ਸਿਪਾਹੀ, ਜਿਸ ਨੇ ਸਿਰਫ ਚਾਰ ਸਾਲ ਪਹਿਲਾਂ ਖੇਡ ਨੂੰ ਸ਼ੁਰੂ ਕੀਤਾ ਸੀ, ਉਹ ਆਪਣੇ ਓਲੰਪਿਕ ਡੈਬਿਊ ਵਿੱਚ ਕੁੱਲ ਮਿਲਾ ਕੇ 23ਵੇਂ ਸਥਾਨ ’ਤੇ ਹੈ। ਹਾਲਾਂਕਿ ਉਹ ਓਲੰਪਿਕ ’ਚ ਰੋਇੰਗ ’ਚ ਭਾਰਤ ਦਾ ਸਰਵੋਤਮ ਪ੍ਰਦਰਸ਼ਨ ਨਹੀਂ ਦੇ ਸਕਿਆ। ਇਹ ਰਿਕਾਰਡ ਅਜੇ ਵੀ ਪੁਰਸ਼ਾਂ ਦੀ ਲਾਈਟਵੇਟ ਡਬਲ ਸਕਲਜ਼ ਜੋੜੀ ਅਰਜੁਨ ਲਾਲ ਜਾਟ ਅਤੇ ਅਰਵਿੰਦ ਸਿੰਘ ਦੇ ਕੋਲ ਹੈ,

Related posts

ਆਸਮੀਨ ਕੌਰ ਨੇ ਮੁੱਕੇਬਾਜ਼ੀ ਵਿੱਚ ਚਾਂਦੀ ਦਾ ਮੈਡਲ ਜਿੱਤਿਆ

ਟੀ-20 ਵਿਸ਼ਵ ਕੱਪ : ਆਸਟ੍ਰੇਲੀਆ ਨੇ ਓਮਾਨ ਨੂੰ ਹਰਾ ਕੇ ਆਖਰੀ ਮੈਚ ਜਿੱਤਿਆ

ਟੀ-20 ਵਿਸ਼ਵ ਕੱਪ 2026 : ਨਿਊਜ਼ੀਲੈਂਡ ਨੇ ਕੈਨੇਡਾ ਨੂੰ ਹਰਾ ਕੇ ਸੁਪਰ 8 ‘ਚ ਜਗ੍ਹਾ ਬਣਾਈ