ਪ੍ਰਧਾਨਮੰਤਰੀ ਨਾਲ ਸਾਰੇ ਰਾਜਾਂ ਦੇ ਮੁੱਖਮੰਤਰੀਆਂ ਦੀ ਬੈਠਕ ਅੱਜ

ਨਵੀਂ ਦਿੱਲੀ – ਪ੍ਰਧਾਨਮੰਤਰੀ ਨਰਿੰਦਰ ਮੋਦੀ ਕੋਵਿਡ-19 ਦੇ ਚਲਦਿਆਂ ਅੱਜ ਸ਼ਾਮ 4:30 ਵਜੇ ਦੇਸ਼ ਦੇ ਸਾਰੇ ਰਾਜਾਂ ਦੇ ਮੁੱਖਮੰਤਰੀਆਂ ਨਾਲ ਵੀਡੀਓ ਕਾਨਫਰੈਂਸਿੰਗ ਜ਼ਰੀਏ ਕੋਰੋਨਾ ਕਾਰਨ ਪੈਦਾ ਹੋਈਆਂ ਸਥਿਤੀਆਂ ਬਾਰੇ ਚਰਚਾ ਕਰਨਗੇ। ਪੀਐੱਮ ਮੋਦੀ ਨੇ ਬੁੱਧਵਾਰ ਨੂੰ ਤਾਮਿਲਨਾਡੂ ਦੇ 11 ਸਰਕਾਰੀ ਮੈਡੀਕਲ ਕਾਲਜਾਂ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਆਉਣ ਵਾਲਾ ਸਮਾਂ ਉਸ ਸਮਾਜ ਦਾ ਹੋਵੇਗਾ ਜੋ ਸਿਹਤ ਸੇਵਾਵਾਂ ’ਤੇ ਨਿਵੇਸ਼ ਕਰੇਗਾ। ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਨੇ ਸਿਹਤ ਦੇ ਖੇਤਰ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ ਹੈ।

ਮੈਡੀਕਲ ਖੇਤਰ ਦੇ ਉਦਘਾਟਨ ਤੋਂ ਬਾਅਦ ਆਪਣੇ ਸੰਬੋਧਨ ’ਚ ਪ੍ਰਧਾਨਮੰਤਰੀ ਨੇ ਕਿਹਾ,‘ ਭਾਰਤ ਸਰਕਾਰ ਨੇ ਸਿਹਤ ਸੰਬੰਧੀ ਕਾਫ਼ੀ ਸੁਧਾਰ ਕੀਤਾ ਹੈ, ਮਹਾਂਮਾਰੀ ਤੋਂ ਸਿੱਖਿਆ ਲੈਂਦੇ ਹੋਏ ਦੇਸ਼ਵਾਸੀਆਂ ਲਈ ਗੁਣਵਤਾ ਭਰਪੂਰ ਸਿਹਤ ਸੇਵਾਵਾਂ ਦੇਣ ’ਤੇ ਕੰਮ ਕਰ ਰਹੀ ਹੈ। ਕਾਲਜਾਂ ’ਚ ਮੈਡੀਕਲ ਦੀਆਂ ਕੁੱਲ 1450 ਸੀਟਾਂ ਹੋਣਗੀਆਂ।ਪੀਐੱਮ ਮੋਦੀ ਨੇ ਕਿਹਾ ਕਿ ਟੀਕਾਕਰਣ ਅਭਿਆਨ ’ਚ ਵੀ ਭਾਰਤ ਦੱਸਣਯੋਗ ਪ੍ਰਾਪਤੀ ਕਰ ਰਿਹਾ ਹੈ। ਪੀਐੱਮ ਨੇ 15-18 ਸਾਲ ਦੇ ਅੱਲੜਾਂ ਤੇ ਬੂਸਟਰ ਡੋਜ਼ ਦਾ ਵੀ ਜ਼ਿਕਰ ਕੀਤਾ।

 

ਪਿਛਲੀ ਬੈਠਕ ’ਚ ਪ੍ਰਧਾਨਮੰਤਰੀ ਨੇ ਜ਼ਿਲ੍ਹਾ ਪੱਧਰਾਂ ’ਚੇ ਸਿਹਕ ਢਾਂਚਿਆਂਨੂੰ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਸੀ। ਨਾਲ ਹੀ ਬੂਸਟਰ ਡੋਜ਼ ਨੂੰ ਲਗਾਉਣ ਦੇ ਅਭਿਆਨ ਨੂੰ ਮਿਸ਼ਨ ਮੋਡ ’ਤੇ ਲਾਗੂ ਕਰਨ ਲਈ ਕਿਹਾ ਸੀ ਤੇ ਹਾਲਾਤਾਂ ਦਾ ਮੁੜ ਜਾਇਜ਼ਾ ਲੈਣ ਲਈ ਜਲਦੀ ਹੀ ਬੈਠਕ ਕਰਨ ਦੀ ਗੱਲ ਵੀ ਆਖੀ ਗਈ ਸੀ।

ਪੀਐੱਮ ਮੋਦੀ ਨੇ ਅੱਲੜ੍ਹਾਂ ਦੇ ਟੀਕਾਕਰਣ ਨੂੰ ਵੀ ਮਿਸ਼ਨ ਮੋਡ ’ਤੇ ਜਲਦ ਤੋਂ ਜਲਦ ਪੂਰਾ ਕਰਨ ਨੂੰ ਕਿਹਾ ਸੀ। ਨਾਲ ਹੀ ਜਾਂਚ, ਟੀਕਾਕਰਣ ਤੇ ਦਵਾਈ ਦੇ ਖੇਤਰ ’ਚ ਨਿਰੰਤਰ ਸੋਧ ਕਰਨ ਦੀ ਜ਼ਰੂਰਤ ਦੱਸੀ ਸੀ। ਮਹਾਂਮਾਰੀ ਦੇ ਵਿਚਕਾਰ ਆਮ ਬਿਮਾਰੀਆਂ ਦੇ ਇਲਾਜ ਵੱਲ ਧਿਆਨ ਦੇਣ ਦੀ ਜ਼ਰੂਰਤ ਨੂੰ ਦੱਸਦੇ ਹੋਏ ਇਸ ਦੀ ਰੋਕਥਾਮ ’ਤੇ ਵੀ ਜ਼ੋਰ ਦਿੱਤਾ ਸੀ।

Related posts

ਜਨਸੰਖਿਆ ਪਰਿਵਰਤਨ ‘ਤੇ ਇੱਕ ਉੱਚ-ਪੱਧਰੀ ਕਮੇਟੀ ਦਾ ਗਠਨ

ਦੌੜਾਕ ਗੁਰਿੰਦਰਵੀਰ ਸਿੰਘ ਵਲੋਂ ਨਵਾਂ ਰਿਕਾਰਡ ਬਨਾਉਣ ‘ਤੇ ਜਲੰਧਰ ਵਿੱਚ ਜਸ਼ਨ

ਸੈਮੀਕੰਡਕਟਰ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਨਵਾਂ ਪੋਰਟਲ ਲਾਂਚ