ਪੜ੍ਹਾਈ ਵੇਲੇ ਅਹਿਸਾਸ ਹੋਇਆ ਕਿ ਹੀਰੋਇਨ ਬਣਨਾ ਹੈ : ਸਾਰਾ ਅਲੀ ਖਾਨ

ਸਾਰਾ ਅਲੀ ਖਾਨ ਨੇ ਅਜੇ ਤੱਕ ਕੁੱਲ ਦੋ ਫਿਲਮਾਂ ’ਕੇਦਾਰਨਾਥ’ ਅਤੇ ’ਸਿੰਬਾ’ ਕੀਤੀਆਂ ਹਨ, ਪਰ ਦੋਵਾਂ ਫਿਲਮਾਂ ਵਿੱਚ ਆਪਣੇ ਅਭਿਨੈ ਨਾਲ ਸਾਰਿਆਂ ਨੂੰ ਪ੍ਰਭਾਵਤ ਕਰਦੇ ਹੋਏ ਉਸ ਨੇ ਲੱਖਾਂ ਪ੍ਰਸ਼ੰਸਕ ਬਣਾ ਲਏ ਹਨ। ਆਪਣੀ ਐਕਟਿੰਗ ਤੋਂ ਲੈ ਕੇਸਟਾਈਲ ਲਈ ਅਕਸਰ ਸ਼ਲਾਘਾ ਪ੍ਰਾਪਤ ਕਰਨ ਵਾਲੀ ਸਾਰਾ ਆਪਣੀਆਂ ਅਗਲੀਆਂ ਫਿਲਮਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਪਿੱਛੇ ਜਿਹੇ ਸਾਰਾ ਨੇ ਦਸਿਆ ਕਿ ਅਮਰੀਕਾ ਦੀ ਕੋਲੰਬੀਆ ਯੂਨੀਵਰਸਿਟੀ ਤੋਂ ਪ੍ਰਾਪਤ ਸਿਖਿਆ ਨੇ ਉਸ ਦੇ ਐਕਟਿੰਗ ਕਰੀਅਰ ਵਿੱਚ ਕਿਵੇਂ ਯੋਗਦਾਨ ਦਿੱਤਾ ਹੈ। ਉਸ ਨੇ ਕਿਹਾ, ’’ਮੈਨੂੰ ਨਹੀਂ ਲੱਗਦਾ ਕਿ ਕੋਲੰਬੀਆ ਯੂਨੀਵਰਸਿਟੀ ਵਿੱਚ ਪੜ੍ਹਨ ਜਾਣ ਦਾ ਅਰਥ ਹੈ ਕਿ ਉਦੋਂ ਮੇਰੇ ਅੰਦਰ ਹੀਰੋਇਨ ਬਣਨ ਦੀ ਇੱਛਾ ਨਹੀਂ ਸੀ। ਮੈਨੂੰ ਲੱਗਦਾ ਹੈ ਕਿ ਉਥੇ ਜਾ ਕੇ ਮੈਂ ਸਿਖਿਆ ਕਿ ਕਿਵੇਂ ਅਸੀਂ ਜ਼ਿੰਦਗੀ ’ਚ ਥੋੜ੍ਹਾ ਹੋਰ ਆਜ਼ਾਦ ਹੋ ਸਕਦੇ ਹਾਂ। ਉਥੇ ਮੈਂ ਬਹੁਤ ਕੁਝ ਨਵਾਂ ਸਿਖਿਆ ਅਤੇ ਹੋਰ ਕੌਮਾਂਤਰੀ ਅਨੁਭਵ ਪ੍ਰਾਪਤ ਕੀਤੇ।”ਉਸ ਨੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਉਸ ਦੀ ਪੜ੍ਹਾਈ ਨੇ ਉਸ ਨੂੰ ਅਹਿਸਾਸ ਦਿਵਾਇਆ ਕਿ ਉਹ ਹੀਰੋਇਨ ਬਣਨਾ ਚਾਹੁੰਦੀ ਹੈ। ਉਸ ਨੇ ਕਿਹਾ, ’’ਮੈਂ ਹਰ ਵਿਸ਼ੇ ਦਾ ਅਧਿਐਨ ਕੀਤਾ। ਉਥੇ ਮੇਰੇ ਮੁੱਖ ਵਿਸ਼ੇ ਇਤਿਹਾਸ ਤੇ ਸਿਆਸਤ ਵਿਗਿਆਨ ਸਨ, ਜਿਨ੍ਹਾਂ ਦਾ ਮੈਂ ਪੂਰਾ ਆਨੰਦ ਲਿਆ, ਪਰ ਮੈਂ ਅਰਥ ਸ਼ਾਸਤਰ, ਰਸਾਇਣ ਵਿਗਿਆਨ ਅਤੇ ਗਣਿਤ ਦਾ ਵੀ ਅਧਿਐਨ ਕੀਤਾ। ਇਹ ਸਭ ਮੈਂ ਉਸ ਜਗ੍ਹਾ ਕੀਤਾ, ਜਿਸ ਨੂੰ ’ਸਿਖਿਆ ਦਾ ਮੱਕਾ’ ਮੰਨਿਆ ਜਾਂਦਾ ਹੈ। ਉਥੇ ਮੈਂ ਨਾਟਕਾਂ ’ਚ ਵੀ ਹਿੱਸਾ ਲਿਆ ਤੇ ਉਥੇ ਮੈਨੂੰ ਅਹਿਸਾਸ ਹੋਇਆ ਕਿ ਨਾਟਕ ਲਈ ਸਟੇਜ ’ਤੇ ਜਾਣ ਤੋਂ ਵੱਧ ਦਿਲਚਸਪ ਹੋਰ ਕੁਝ ਨਹੀਂ ਹੈ। ਕੋਲੰਬੀਆ ਨੇ ਮੈਨੂੰ ਅਹਿਸਾਸ ਦਿਵਾਇਆ ਕਿ ਮੈਂ ਇੱਕ ਅਭਿਨੇਤਰੀ ਬਣਨਾ ਚਾਹੁੰਦੀ ਸੀ।”ਅੱਜ ਕੱਲ੍ਹ ਉਹ ਫਿਲਮ ’ਕੁਲੀ ਨੰਬਰ 1’ ਦੀ ਸ਼ੂਟਿੰਗ ਕਰ ਰਹੀ ਹੈ, ਜੋ ਇਸ ਨਾਂਅ ਦੀ ਗੋਵਿੰਦਾ ਸਟਾਰਰ ਫਿਲਮ ਦਾ ਰੀਮੇਕ ਹੈ। ਇਸ ਵਿੱਚ ਉਹ ਵਰੁਣ ਧਵਨ ਦੇ ਆਪੋਜ਼ਿਟ ਹੈ। ਇਸ ਤੋਂ ਬਿਨਾਂ ਉਸ ਨੇ ਪਿੱਛੇ ਜਿਹੇ ਇਮਤਿਆਜ਼ ਅਲੀ ਦੀ ਫਿਲਮ ’ਆਜ ਕੱਲ੍ਹ’ ਦੀ ਸ਼ੂਟਿੰਗ ਪੂਰੀ ਕੀਤੀ ਹੈ, ਜਿਸ ’ਚ ਉਹ ਕਾਰਤਿਕ ਆਰੀਅਨ ਨਾਲ ਨਜ਼ਰ ਆਏਗੀ।

Related posts

ਬਾਲੀਵੁੱਡ ਹੀਰੋਇਨ ਕੈਟਰੀਨਾ ਦੀ ਸੁੰਦਰਤਾ ਅਤੇ ਬਿਜ਼ਨਸ ਵੋਮੈਨ ਵਜੋਂ ਸਫ਼ਲਤਾ ਦਾ ਰਾਜ਼ !

ਬੌਲੀਵੁੱਡ ਮੂਵੀ ਧੁਰੰਧਰ ਦੇ ਭਾਗ-2 ਨੇ ਕਮਾਈ ਦੇ ਪੱਖੋਂ ਨਵੇਂ ਰਿਕਾਰਡ ਕਾਇਮ ਕਰਨੇ ਸ਼ੁਰੂ ਕਰ ਦਿੱਤੇ !

ਬਾਲੀਵੁੱਡ ਅਦਾਕਾਰਾ ਵਲੋਂ ਆਪਣੇ ਭਰਾ ਨੂੰ ਯੂਏਈ ਜੇਲ੍ਹ ‘ਚੋਂ ਰਿਹਾਅ ਕਰਾਉਣ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ !