ਪੰਜਾਬੀ ਫ਼ਿਲਮ ‘ਉੱਚਾ ਪਿੰਡ’ ਦੀ ਕਮਾਈ ਦਾ 5% ਹਿੱਸਾ ਕਿਸਾਨੀ ਅੰਦੋਲਨ ਦੇ ਸ਼ਹੀਦਾਂ ਲਈ ਹੋਵੇਗਾ’ –ਸੰਨੀ ਢਿਲੋਂ ਤੇ ਹਰਦੀਪ ਸਿੰਘ ਡਿੰਪੀ ਢਿੱਲੋਂ

ਲੇਖਕ: ਸੁਰਜੀਤ ਜੱਸਲ

3 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫ਼ਿਲਮ ‘ਉੱਚਾ ਪਿੰਡ’ ਦੀ ਨਿਰਮਾਤਾ ਜੋੜੀ ਸੰਨੀ ਢਿਲੋਂ ਤੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਬੀਤੇ ਦਿਨੀ ਫ਼ਿਲਮ ਦੇ ਪ੍ਰਚਾਰ ਸਬੰਧੀ ਹੋਈ ਇੱਕ ਪੱਤਰਕਾਰਤਾ ਮਿਲਨੀ ਦੌਰਾਨ ਕਿਹਾ ਕਿ ਸਾਡੀ ਇਸ ਫ਼ਿਲਮ ਤੋਂ ਹੋਣ ਵਾਲੀ ਸਾਰੀ ਕਮਾਈ ਦਾ 5% ਹਿੱਸਾ ਕਿਸਾਨੀ ਅੰਦੋਲਨ ਵਿਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਦਿੱਤਾ ਜਾਵੇਗਾ। ਉਨਾਂ ਕਿਹਾ ਅਸੀਂ ਹਮੇਸ਼ਾ ਕਿਸਾਨ ਭਰਾਵਾਂ ਦੇ ਨਾਲ ਖੜ੍ਹੇ ਹਾਂ, ਜੋ ਸਾਰੇ ਮੁਲਕ ਲਈ ਅੰਨ ਪੈਦਾ ਕਰਦਾ ਹੈ। ਅਸੀ ਉਸ ਅੰਨ ਦਾਤੇ ਦੀ ਦਿਲੋਂ ਕਦਰ ਤੇ ਸਤਿਕਾਰ ਕਰਦੇ ਹੋਏ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਬਿਲਾਂ ਦਾ ਸਖ਼ਤ ਵਿਰੋਧ ਕਰਦੇ ਹਾਂ। ਕਿਸਾਨੀ ਸੰਘਰਸ਼ ‘ਚ ਅਨੇਕਾਂ ਕਿਸਾਨ ਆਪਣੀਆਂ ਜਾਨਾਂ ਕੁਰਬਾਨ ਕਰ ਚੁੱਕੇ ਹਨ, ਜੋ ਕਦੇ ਵੀ ਭੁਲਾਏ ਨਹੀਂ ਜਾਣਗੇ। ਅਸੀਂ ਸਮੂਹ ਫ਼ਿਲਮ ਕਲਾਕਾਰ ਕਿਸਾਨੀ ਸੰਘਰਸ਼ ਦੀ ਹਿਮਾਇਤ ਕਰਦੇ ਹੋਏ ਆਪਣੇ ਵਲੋਂ ਇਹ ਨਿੱਕਾ ਜਿਹਾ ਯੋਗਦਾਨ ਪਾ ਰਹੇ ਹਾਂ ਕਿ ਸਾਡੀ 3 ਸਤੰਬਰ ਨੂੰ ਰਿਲੀਜ ਹੋ ਰਹੀ ਇਸ ਫ਼ਿਲਮ ‘ਉੱਚਾ ਪਿੰਡ’ ਦੀ ਸਾਰੀ ਕਮਾਈ ਦਾ 5% ਹਿੱਸਾ ਕਿਸਾਨ ਅੰਦੋਲਨ ‘ਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਦਿੱਤਾ ਜਾਵੇਗਾ। ਭਵਿੱਖ ਵਿੱਚ ਵੀ ਅਸੀਂ ਹਰ ਕਦਮ ਕਿਸਾਨ ਭਰਾਵਾਂ ਦੇ ਨਾਲ ਖੜ੍ਹੇ ਹਾਂ ਤੇ ਇਸ ਨਾਲ ਜੁੜੇ ਹੋਰ ਲੋਕਾਂ ਨੂੰ ਪ੍ਰੇਰਿਤ ਕਰਦੇ ਹਾਂ। ’’
ਇਸ ਪ੍ਰੈਸ ਕਾਨਫਰੰਸ ‘ਚ ਫ਼ਿਲਮ ‘ਉੱਚਾ ਪਿੰਡ’ ਦੇ ਨਿਰਮਾਤਾ ਸੰਨੀ ਢਿਲੋਂ ਤੇ ਹਰਦੀਪ ਸਿੰਘ ਡਿੰਪੀ ਢਿਲੋਂ ਤੋਂ ਇਲਾਵਾ ਫ਼ਿਲਮ ਦੇ ਕਲਾਕਾਰ ਨਵਦੀਪ ਕਲੇਰ, ਪੂਨਮ ਸੂਦ, ਨਿਰਦੇਸ਼ਕ ਹਰਜੀਤ ਰਿੱਕੀ, ਸਰਦਾਰ ਸੋਹੀ ਆਦਿ ਕਲਾਕਾਰ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਨਿਰਦੇਸ਼ਕ ਹਰਜੀਤ ਰਿੱਕੀ ਵਲੋਂ ਡਾਇਰੈਕਟ ਕੀਤੀ ਇਹ ਫ਼ਿਲਮ ਪੰਜਾਬ ਦੀ ਧਰਾਤਲ ਨਾਲ ਜੁੜੀ ਅਜੋਕੇ ਦੌਰ ਦੇ ਪੰਜਾਬੀ ਸਿਨਮੇ ਵਿੱਚ ਇਹ ਪਹਿਲੀ ਫ਼ਿਲਮ ਹੋਵੇਗੀ ਜੋ ਪੁਰਾਤਨ ਇਤਿਹਾਸ ਦੇ ਪੰਨੇ ਫਰੋਲਦੀ ਹਥਿਆਰਾਂ ਦੀ ਦਹਿਸ਼ਤ ਅਤੇ ਪਿਆਰ ਕਹਾਣੀਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰੇਗੀ।

Related posts

‘ਰੌਸ਼ਨੀ ਜਿੱਤੇਗੀ’ ਪੂਰੇ ਆਸਟ੍ਰੇਲੀਆ ‘ਚ ਸੋਗ ਦਿਵਸ 22 ਜਨਵਰੀ ਨੂੰ ਹੋਵੇਗਾ

Sussan Ley Extends Thai Pongal 2026 Greetings to Tamil Community

ਵਿਕਟੋਰੀਅਨ ਅੱਗ ਪੀੜਤਾਂ ਲਈ ਹੋਰ ਫੰਡ, ‘ਲੁੱਕ ਓਵਰ ਦ ਫਾਰਮ ਗੇਟ’ ਦੀ ਵੀ ਸ਼ੁਰੂਆਤ !