ਚੰਡੀਗੜ੍ਹ – ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅੱਜ ਵਿਆਹ ਦੇ ਬੰਧਨ ’ਚ ਬੱਝ ਗਏ ਹਨ। ਮੀਤ ਹੇਅਰ ਨੇ ਮੇਰਠ ’ਚ ਡਾ. ਗੁਰਵੀਨ ਕੌਰ ਨਾਲ ਲਾਵਾਂ ਲਈਆਂ। ਮੋਹਾਲੀ ਦੇ ਨਵਾਂਗਾਓਂ ਸਥਿਤ ਇੱਕ ਰਿਜ਼ੋਰਟ ਵਿੱਚ ਆਨੰਦ ਕਾਰਜ ਹੋਏ। ਆਨੰਦ ਕਾਰਜ ਤੇ ਰਿਸੈਪਸ਼ਨ ਲਈ ਸਿਰਫ਼ ਪਰਿਵਾਰਕ ਮੈਂਬਰਾਂ ਤੇ ਕਰੀਬੀਆਂ ਨੂੰ ਹੀ ਸੱਦਾ ਦਿੱਤਾ ਗਿਆ ਸੀ। ਗੁਰਮੀਤ ਸਿੰਘ ਮੀਤ ਹੇਅਰ ਪੰਜਾਬ ਦੀ ‘ਆਪ’ ਸਰਕਾਰ ’ਚ ਖੇਡ ਮੰਤਰੀ ਹਨ। ਮੀਤ ਹੇਅਰ ਇਸ ਸਮੇਂ ਜਲ ਸਰੋਤ ਵਿਭਾਗ ਦੇ ਮੰਤਰੀ ਹਨ। ਡਾ. ਗੁਰਵੀਨ ਕੌਰ ਮੇਰਠ ਦੇ ਗੋਡਵਿਨ ਗਰੁੱਪ ਦੇ ਡਾਇਰੈਕਟਰ ਭੁਪਿੰਦਰ ਸਿੰਘ ਬਾਜਵਾ ਦੀ ਬੇਟੀ ਹੈ। ਗੁਰਵੀਨ ਕੌਰ ਮੇਦਾਂਤਾ ਹਸਪਤਾਲ, ਗੁਰੂਗ੍ਰਾਮ ਵਿੱਚ ਇੱਕ ਰੇਡੀਓਲੋਜਿਸਟ ਵਜੋਂ ਕੰਮ ਕਰ ਰਹੀ ਹੈ।
ਡਾ. ਗੁਰਵੀਨ ਕੌਰ ਦੇ ਪਿਤਾ ਭੁਪਿੰਦਰ ਸਿੰਘ ਨੂੰ ਭਾਰਤੀ ਓਲੰਪਿਕ ਸੰਘ ਵੱਲੋਂ ਹਾਲ ਹੀ ’ਚ ਸੰਪੰਨ ਹੋਈਆਂ ਏਸ਼ਿਆਈ ਖੇਡਾਂ ’ਚ ਬਤੌਰ ਚੀਫ ਭੇਜਿਆ ਗਿਆ ਸੀ। ਭਾਰਤ-ਪਾਕਿ ਵੰਡ ਤੋਂ ਬਾਅਦ ਭੁਪਿੰਦਰ ਸਿੰਘ ਬਾਜਵਾ ਦਾ ਪਰਿਵਾਰ ਭਾਰਤ ਆ ਕੇ ਮੇਰਠ ਵੱਸ ਗਿਆ ਸੀ। ਗੁਰਮੀਤ ਸਿੰਘ ਮੀਤ ਹੇਅਰ ਅਤੇ ਡਾ: ਗੁਰਵੀਨ ਦੇ ਵਿਆਹ ਵਿੱਚ ਕਈ ਵੀ.ਵੀ.ਆਈ.ਪੀਜ਼ ਪਹੁੰਚੇ ਹੋਏ ਸਨ। ਜਿਸ ਰਿਜ਼ੋਰਟ ਵਿੱਚ ਇਹ ਪ੍ਰੋਗਰਾਮ ਚੱਲ ਰਿਹਾ ਸੀ, ਉਹ ਪੰਜਾਬ ਦੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਤੋਂ ਮਹਿਜ਼ 2 ਤੋਂ 3 ਕਿਲੋਮੀਟਰ ਦੂਰ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਕਈ ਵੱਡੇ ਮੰਤਰੀ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਸੀਨੀਅਰ ਅਧਿਕਾਰੀ ਅਤੇ ਹੋਰ ਪਾਰਟੀਆਂ ਦੇ ਆਗੂਆਂ ਵੀ ਇੱਥੇ ਪਹੁੰਚੇ।