‘ਝਲਕ ਦਿਖਲਾ ਜਾ’ ਇੱਕ ਮਸ਼ਹੂਰ ਡਾਂਸ ਰਿਐਲਿਟੀ ਸ਼ੋਅ ਹੈ। ਇਹ ਸ਼ੋਅ ਫਿਰ ਤੋਂ ਸੋਨੀ ਐਂਟਰਟੇਨਮੈਂਟ ਟੈਲੀਵਜਿਨ ’ਤੇ ਵਾਪਸੀ ਕਰਨ ਲਈ ਤਿਆਰ ਹੈ। ਸ਼ੋਅ ਦੀ ਪ੍ਰਸਿੱਧੀ ਹਰ ਸੀਜ਼ਨ ਵਿੱਚ ਵਧੀ ਹੈ।ਸ਼ੋਅ ਦੇ ਇਸ ਸੀਜ਼ਨ ਦੀ ਖਾਸ ਗੱਲ ਮਸ਼ਹੂਰ ਕੋਰੀਓਗ੍ਰਾਫਰ ਅਤੇ ਫਿਲਮ ਨਿਰਮਾਤਾ ਫਰਾਹ ਖਾਨ ਦੀ ਜੱਜ ਵਜੋਂ ਐਂਟਰੀ ਹੈ। ਡਾਂਸ ਅਤੇ ਕੋਰੀਓਗ੍ਰਾਫੀ ਦੀ ਦੁਨੀਆ ਵਿੱਚ ਫਰਾਹ ਖਾਨ ਦਾ ਉੱਘਾ ਨਾਂ ਹੈ। ਉਸ ਨੇ ਚੋਟੀ ਦੇ ਬੌਲੀਵੁੱਡ ਸਤਿਾਰਿਆਂ ਨਾਲ ਕੰਮ ਕੀਤਾ ਹੈ ਅਤੇ ਪ੍ਰਸਿੱਧ ਗੀਤਾਂ ਦਾ ਡਾਂਸ ਨਿਰਦੇਸ਼ਨ ਕੀਤਾ ਹੈ। ਜੱਜਾਂ ਦੇ ਪੈਨਲ ’ਤੇ ਉਸ ਦੀ ਮੌਜੂਦਗੀ ਨਾ ਸਿਰਫ਼ ਬਹੁਤ ਜ਼ਿਆਦਾ ਤਜਰਬੇ ਅਤੇ ਮੁਹਾਰਤ ਨੂੰ ਜੋੜਦੀ ਹੈ, ਬਲਕਿ ਇੱਕ ਤਾਜ਼ਗੀ ਭਰਪੂਰ ਊਰਜਾ ਵੀ ਸ਼ਾਮਲ ਕਰਦੀ ਹੈ। ਫਰਾਹ ਖਾਨ ਕਹਿੰਦੀ ਹੈ, ‘‘ਝਲਕ ਦਿਖਲਾ ਜਾ’ ਵਿੱਚ ਇੱਕ ਜੱਜ ਦੇ ਰੂਪ ਵਿੱਚ ਦੁਬਾਰਾ ਸ਼ਾਮਲ ਹੋਣਾ ਮੇਰੇ ਲਈ ਓਨਾ ਹੀ ਰੋਮਾਂਚਕ ਹੈ ਜਿੰਨਾ ਪਹਿਲਾ ਸੀਜ਼ਨ ਸ਼ੁਰੂ ਹੋਣ ’ਤੇ ਸੀ। ਇਹ ਸ਼ੋਅ ਮੇਰੇ ਦਿਲ ਵਿੱਚ ਇੱਕ ਖਾਸ ਜਗ੍ਹਾ ਰੱਖਦਾ ਹੈ ਅਤੇ ਮੈਂ ਇਸ ਨੂੰ ਲੈ ਕੇ ਪਹਿਲਾਂ ਨਾਲੋਂ ਜ਼ਿਆਦਾ ਉਤਸ਼ਾਹਤਿ ਹਾਂ। ਇਹ ਇੱਕ ਅਜਿਹਾ ਸ਼ੋਅ ਹੈ ਜੋ ਨਾ ਸਿਰਫ਼ ਡਾਂਸ ਦੇ ਪੱਧਰ ਨੂੰ ਉੱਚਾ ਚੁੱਕਦਾ ਹੈ ਬਲਕਿ ਗੈਰ-ਡਾਂਸਰਾਂ ਨੂੰ ਵੀ ਡਾਂਸਰਾਂ ਵਿੱਚ ਬਦਲਦਾ ਹੈ। ਇੱਕ ਕੋਰੀਓਗ੍ਰਾਫਰ ਹੋਣ ਦੇ ਨਾਤੇ, ਮੇਰਾ ਹਮੇਸ਼ਾਂ ਇਹ ਵਿਸ਼ਵਾਸ ਰਿਹਾ ਹੈ ਕਿ ਦਿਲ ਤੋਂ ਡਾਂਸ ਕਰਨਾ ਚਾਹੀਦਾ ਹੈ। ਮੈਂ ਵੱਖ-ਵੱਖ ਨ੍ਰਤਿ ਰੂਪਾਂ ਦੇ ਮਿਸ਼ਰਣ, ਡਾਂਸ ਦੇ ਜਨੂੰਨੀਆਂ ਦੀ ਸ਼ਕਤੀ ਨੂੰ ਦੇਖਣ ਲਈ ਉਤਸੁਕ ਹਾਂ। ਜੱਜ ਵਜੋਂ ਮੇਰਾ ਟੀਚਾ ਆਪਣੇ ਸਤਿਾਰਿਆਂ ਨੂੰ ਉਨ੍ਹਾਂ ਦੇ ਸਫ਼ਰ ਵਿੱਚ ਉਤਸ਼ਾਹਤਿ ਕਰਨਾ ਅਤੇ ਉਨ੍ਹਾਂ ਦਾ ਮਾਰਗਦਰਸ਼ਨ ਕਰਨਾ ਹੈ।”‘ਝਲਕ ਦਿਖਲਾ ਜਾ’ ਦੇਸ਼ ਵਿੱਚ ਲਗਾਤਾਰ ਡਾਂਸ ਰਿਐਲਿਟੀ ਸ਼ੋਅ ਸ਼ੈਲੀ ਨੂੰ ਮੁੜ ਪਰਿਭਾਸ਼ਤਿ ਕਰ ਰਿਹਾ ਹੈ। ਸੋਨੀ ਐਂਟਰਟੇਨਮੈਂਟ ਟੈਲੀਵਜਿ<ਨ ’ਤੇ ਇਸ ਦਾ ਮੁੜ ਆਉਣਾ ਸਾਰੇ ਡਾਂਸ ਪ੍ਰੇਮੀਆਂ, ਪ੍ਰਸ਼ੰਸਕਾਂ ਅਤੇ ਟੈਲੀਵਜਿ<ਨ ਦਰਸ਼ਕਾਂ ਲਈ ਇੱਕ ਸ਼ਾਨਦਾਰ ਅਨੁਭਵ ਹੋਣ ਵਾਲਾ ਹੈ।