ਬਸੰਤ ਤਿਉਹਾਰ ਖੁਸ਼ੀ, ਉਮੀਦ ਅਤੇ ਨਵੇਂ ਆਰੰਭ ਦਾ ਪ੍ਰਤੀਕ : ਡਾ. ਮਹਿਲ ਸਿੰਘ

ਖ਼ਾਲਸਾ ਯੂਨੀਵਰਸਿਟੀ ਵਲੋਂ ਬਸੰਤ ਤਿਉਹਾਰ ਦੇ ਸਬੰਧ ’ਚ ਕਰਵਾਏ ਗਏ ਪ੍ਰੋਗਰਾਮ ਦਾ ਦ੍ਰਿਸ਼|

ਅੰਮ੍ਰਿਤਸਰ – ਖ਼ਾਲਸਾ ਯੂਨੀਵਰਸਿਟੀ ਬਸੰਤ ਦਾ ਤਿਉਹਾਰ ਬਸੰਤ ਜੋਸ਼ੋ-ਖਰੋਸ਼ ਨਾਲ ਮਨਾਇਆ ਗਿਆ| ਜਿਸ ’ਚ ਖ਼ਾਲਸਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ| ’ਵਰਸਿਟੀ ਦੇ ਅਕਾਦਮਿਕ ਮਾਮਲੇ ਡੀਨ ਡਾ. ਸੁਰਿੰਦਰ ਕੌਰ ਦੇ ਸਹਿਯੋਗ ਨਾਲ ਉਲੀਕੇ ਗਏ ਉਕਤ ਪ੍ਰੋਗਰਾਮ ਮੌਕੇ ਸ਼ਬਦ ਗਾਇਨ, ਭਾਸ਼ਣ, ਨਾਚ, ਮਿਸ ਬਸੰਤ ਮੁਕਾਬਲਾ, ਪਤੰਗ ਉਡਾਉਣ, ਪਕਵਾਨ ਬਣਾਉਣ ਅਤੇ ਫੁੱਲ਼ਾਂ ਦੀ ਸਜਾਵਟ ਦੇ ਮੁਕਾਬਲੇ ਤੋਂ ਇਲਾਵਾ ਵਿਦਿਆਰਥੀਆਂ ਵਲੋਂ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਵੱਖ-ਵੱਖ ਪ੍ਰੋਗਰਾਮ ਪੇਸ਼ ਕੀਤੇ| ਇਸ ਮੌਕੇ ਪੀਲੇ ਰੰਗ ਦੇ ਪਹਿਰਾਵਿਆਂ ਨਾਲ ਸਜਿਆ ਕੈਂਪਸ ਬਸੰਤ ਦੀ ਆਮਦ ਦਾ ਸੋਹਣਾ ਦ੍ਰਿਸ਼ ਪੇਸ਼ ਕਰ ਰਿਹਾ ਸੀ।

ਇਸ ਤੋਂ ਪਹਿਲਾਂ ਡਾ. ਸੁਰਿੰਦਰ ਕੌਰ ਨੇ  ਡਾ. ਮਹਿਲ ਸਿੰਘ, ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ, ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਅਤੇ ਸਿੱਖ ਇਤਿਹਾਸ ਮਾਹਿਰ ਡਾ. ਇੰਦਰਜੀਤ ਸਿੰਘ ਗੋਗੋਆਣੀ, ਡਾ. ਰਮਿੰਦਰ ਕੌਰ, ਡੀਨ ਭਾਸ਼ਾਵਾਂ ਅਤੇ ਜ¾ਜ ਸਾਹਿਬਾਨਾਂ ਦਾ ਖ਼ਾਲਸਾ ਯੂਨੀਵਰਸਿਟੀ ਸਟੂਡੈਂਟ ਵੈੱੱਲਫ਼ੇਅਰ ਡੀਨ ਡਾ. ਅਜੈ ਸਹਿਗਲ ਅਤੇ ਡਾ. ਰਿਤੂ ਧਵਨ, ਡੀਨ ਕਾਮਰਸ ਐਂਡ ਮੈਨੇਜਮੈਂਟ ਨਾਲ ਮਿਲ ਕੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ|

ਇਸ ਮੌਕੇ ਡਾ. ਮਹਿਲ ਸਿੰਘ ਨੇ ਕਿਹਾ ਕਿ ਬਸੰਤ ਦਾ ਤਿਉਹਾਰ ਖੁਸ਼ੀ, ਉਮੀਦ ਅਤੇ ਨਵੇਂ ਆਰੰਭ ਦਾ ਪ੍ਰਤੀਕ ਹੈ। ਉਨਾਂ ਕਿਹਾ ਕਿ ਇਸ ਤਰ•ਾਂ ਦੇ ਸੱਭਿਆਚਾਰਕ ਸਮਾਗਮ ਵਿਦਿਆਰਥੀਆਂ ਨੂੰ ਆਪਣੀ ਸੱਭਿਆਚਾਰਕ ਵਿਰਾਸਤ ਨਾਲ ਜੋੜਨ ਦੇ ਨਾਲ-ਨਾਲ ਉਨਾਂ ’ਚ ਰਚਨਾਤਮਕਤਾ ਅਤੇ ਸਾਂਝੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ| ਉਨਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੀ ਪ੍ਰੰਪਰਾਵਾਂ ਅਤੇ ਮੁੱਲਾਂ ਨੂੰ ਸਾਂਭ ਕੇ ਰੱਖਣ ਅਤੇ ਸਿੱਖਿਆ ਦੇ ਨਾਲ-ਨਾਲ ਸੱਭਿਆਚਾਰਕ ਗਤੀਵਿਧੀਆਂ ’ਚ ਵੀ ਵੱਧ–ਚੜ੍ਹ ਕੇ ਹਿ¾ਸਾ ਲੈਣ| ਉਨਾਂ ਕਿਹਾ ਕਿ ਰੁੱਤਾਂ, ਮੇਲੇ ਅਤੇ ਤਿੳੇੁਹਾਰ ਵਿਦਿਆਰਥੀਆਂ ਅੰਦਰ ਛੁਪੀਆਂ ਕਲਾਵਾਂ ਅਤੇ ਹਾਵ-ਭਾਵ ਨੂੰ ਪ੍ਰਗਟਾਉਣ ਦਾ ਇਕ ਜ਼ਰੀਆ ਬਣਦੇ ਹਨ| ਇਹ ਨੈਤਿਕਤਾ ਦੇ ਨਾਲ ਮਿਲਵਰਤਨ ਦੀ ਭਾਵਨਾ ਨੂੰ ਵਧਾਉਂਦੇ ਹਨ ਅਤੇ ਮਨੁੱਖ ਨੂੰ ਮਨੁੱਖ ਬਣਨ ਤੱਕ ਦਾ ਸਫ਼ਰ ਤਹਿ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ|

ਇਸ ਮੌਕੇ ਡਾ. ਸੁਰਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਬਸੰਤ ਸਿਰਫ਼ ਇਕ ਤਿਉਹਾਰ ਹੀ ਨਹੀਂ, ਸਗੋਂ ਨਵੀਂ ਸੋਚ, ਨਵੀਂ ਉਮੀਦ ਅਤੇ ਨਵੇਂ ਟੀਚਿਆਂ ਵੱਲ ਅਗਾਂਹ ਵਧਣ ਦਾ ਸੰਦੇਸ਼ ਵੀ ਹੈ ਅਤੇ ਅਜਿਹੇ ਸਮਾਗਮ ਵਿਦਿਆਰਥੀਆਂ ’ਚ ਨਵੀਂ ਊਰਜਾ ਭਰਦੇ ਹਨ| ਉਨਾਂ ਕਿਹਾ ਕਿ ਭਵਿੱਖ ’ਚ ਵੀ ਇਸ ਤਰਾਂ ਦੇ ਸੱਭਿਆਚਾਰਕ ਅਤੇ ਸਮਾਜਿਕ ਸਮਾਗਮ ਆਯੋਜਿਤ ਕੀਤੇ ਜਾਂਦੇ ਰਹਿਣਗੇ ਤਾਂ ਜੋ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇ| ਉਨਾਂ ਕਿਹਾ ਕਿ ਉਕਤ ਪ੍ਰੋਗਰਾਮ ਦੌਰਾਨ ਬੱਚਿਆਂ ਦੇ ਸ਼ਬਦ ਗਾਇਨ, ਭਾਸ਼ਣ, ਨਾਚ, ਮਿਸ ਬਸੰਤ ਮੁਕਾਬਲਾ, ਪਤੰਗ ਉਡਾਉਣ, ਪਕਵਾਨ ਬਣਾਉਣ ਅਤੇ ਫੁੱਲ਼ਾਂ ਦੀ ਸਜਾਵਟ ਵਰਗੇ ਮੁਕਾਬਲੇ ਕਰਵਾਏ ਗਏ| ਜਿਸ ’ਚ ਜੇਤੂ ਵਿਦਿਆਰਥੀਆਂ ਨੂੰ ਡਾ. ਮਹਿਲ ਸਿੰਘ ਨੇ ਡਾ. ਗੋਗੋਆਣੀ ਨਾਲ ਮਿਲ ਕੇ ਇਨਾਮ ਪ੍ਰਦਾਨ ਕੀਤੇ| ਇਸ ਮੌਕੇ ਡਾ. ਸਹਿਗਲ ਨੇ ਆਏ ਹੋਏ ਮਹਿਮਾਨਾਂ ਦਾ ਰਸਮੀ ਤੌਰ ’ਤੇ ਸਵਾਗਤ ਕਰਦਿਆਂ ਉਪ ਕੁਲਪਤੀ ਡਾ. ਮਹਿਲ ਸਿੰਘ ਦੀ ਰਹਿਨੁਮਾਈ ਅਤੇ ਪੇ੍ਰਰਨਾ ਸਬੰਧੀ ਧੰਨਵਾਦ ਪ੍ਰਗਟ ਕੀਤਾ|

ਇਸ ਪੋ੍ਰਗਰਾਮ ਦਾ ਮੰਚ ਸੰਚਾਲਨ ਡਾ. ਪ੍ਰਦੀਪ ਕੌਰ ਅਤੇ ਸਮਨਦੀਪ ਕੌਰ ਵ¾ਲੋਂ ਕੀਤਾ ਗਿਆ| ਪੋ੍ਰਗਰਾਮ ਦੌਰਾਨ ਕੋਆਰਡੀਨੇਟਰ ਡਾ. ਸ਼ਰੀਨਾ ਮਹਾਜਨ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ| ਇਸ ਮੌਕੇ ਖ਼ਾਲਸਾ ਕਾਲਜ ਰਜਿਸਟਰਾਰ ਡਾ. ਦਵਿੰਦਰ ਸਿੰਘ, ਡਾ. ਮਨਬੀਰ ਕੌਰ, ਡੀਨ ਸਾਇੰਸਜ਼ ਤੇ ਹੋਰ ਸਟਾਫ਼ ਤੋਂ ਇਲਾਵਾ ਵੱਡੀ ਗਿਣਤੀ ’ਚ ਵਿਦਿਆਰਥੀਆਂ ਹਾਜ਼ਰ ਸਨ| ਇਸ ਮੌਕੇ ਪਤੰਗਬਾਜ਼ੀ ਅਤੇ ਖਾਣ-ਪੀਣ ਦੇ ਸਟਾਲ ਪ੍ਰਮੁੱਖ ਖਿ¾ਚ ਦਾ ਕੇਂਦਰ ਰਹੇ|

Related posts

ਸੰਘਰਸ਼ ਕਮੇਟੀ ਨੇ ਅਮਰੀਕਾ ਨਾਲ ਕੀਤੇ ਵਪਾਰ ਸਮਝੌਤੇ ਦੀਆਂ ਕਾਪੀਆ ਸਾੜੀਆ

ਆਲ ਇੰਡੀਆ ਇਲਾਹੀ ਦਰਬਾਰ ਸੁਸਾਇਟੀ ਦੀ ਚੌਣ ਹੋਈ

ਹਾਈਕੋਰਟ ਵਲੋਂ ਸਾਬਕਾ DIG ਭੁੱਲਰ ਨੂੰ ਜ਼ਮਾਨਤ ਦੇਣ ਤੋਂ ਇਨਕਾਰ