ਬਾਈਡੇਨ ਦੀ ਨਕਲ ਕਰਕੇ 19 ਕਾਲ ਕਰਨ ਵਾਲੀ ਕੰਪਨੀ ਦੇਵੇਗੀ 10 ਲੱਖ ਅਮਰੀਕੀ ਡਾਲਰ

ਮੈਰੀਡੀਥ – ਨਕਲੀ ਬੁੱਧੀ (ਏ.ਆਈ.) ਦੀ ਵਰਤੋਂ ਕਰਕੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੀ ਆਵਾਜ਼ ਦੀ ਨਕਲ ਕਰਕੇ ਨਿਊ ਹੈਂਪਸ਼ਾਇਰ ਦੇ ਵੋਟਰਾਂ ਨੂੰ ਗੁੰਮਰਾਹਕੁੰਨ ਕਾਲਾਂ ਕਰਨ ਵਾਲੀ ਕੰਪਨੀ ਨੇ 10 ਲੱਖ ਅਮਰੀਕੀ ਡਾਲਰ ਦਾ ਜੁਰਮਾਨਾ ਭਰਨ ਲਈ ਸਹਿਮਤੀ ਪ੍ਰਗਟਾਈ ਹੈ। ‘ਰੋਬੋਕਾਲਿੰਗ’ ਕੰਪਨੀ ‘ਲਿੰਗੋ ਟੈਲੀਕਾਮ’ ਨੇ ਜੁਰਮਾਨਾ ਭਰਨ ਸਬੰਧੀ ਸਮਝੌਤੇ ‘ਤੇ ਸਹਿਮਤੀ ਜਤਾਈ ਅਤੇ ਇਸ ਦੇ ਨਾਲ ਹੀ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ (633) ਦੁਆਰਾ ਦਾਇਰ ਇੱਕ ਇਨਫੋਰਸਮੈਂਟ ਕੇਸ ਦਾ ਨਿਪਟਾਰਾ ਹੋ ਗਿਆ। ਕਮਿਸ਼ਨ ਨੇ ਪਹਿਲਾਂ 20 ਲੱਖ ਅਮਰੀਕੀ ਡਾਲਰ ਦਾ ਜੁਰਮਾਨਾ ਮੰਗਿਆ ਸੀ। ਕਈਆਂ ਦਾ ਮੰਨਣਾ ਹੈ ਕਿ ਇਹ ਕੇਸ ਵੋਟਰਾਂ ਅਤੇ ਲੋਕਤੰਤਰ ਨੂੰ ਪ੍ਰਭਾਵਿਤ ਕਰਨ ਲਈ 19 ਦੀ ਯੋਗਤਾ ਬਾਰੇ ਚਿੰਤਾਵਾਂ ਨੂੰ ਦਰਸਾਉਂਦਾ ਹੈ। ਇਸ ਦੌਰਾਨ ਕਾਲਾਂ ਦੀ ਯੋਜਨਾ ਬਣਾਉਣ ਵਾਲੇ ਰਾਜਨੀਤਿਕ ਸਲਾਹਕਾਰ ਸਟੀਵ ਕ੍ਰੈਮਰ ਅਜੇ ਵੀ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ ਅਤੇ 633 ਦੁਆਰਾ ਉਨ੍ਹਾਂ ‘ਤੇ 60ਲੱਖ ਅਮਰੀਕੀ ਡਾਲਰ ਦਾ ਜੁਰਮਾਨਾ ਲਗਾਏ ਜਾਣ ਦਾ ਪ੍ਰਸਤਾਵ ਹੈ। ਇਹ ਫ਼ੋਨ ਸੰਦੇਸ਼ 21 ਜਨਵਰੀ ਨੂੰ ਨਿਊ ਹੈਂਪਸ਼ਾਇਰ ਦੇ ਹਜ਼ਾਰਾਂ ਵੋਟਰਾਂ ਨੂੰ ਭੇਜੇ ਗਏ ਸਨ। ਇਨ੍ਹਾਂ ਵਿੱਚ ਬਾਈਡੇਨ ਦੀ ਆਵਾਜ਼ ਦੀ ਨਕਲ ਕਰਕੇ, ਇਹ ਗਲਤ ਸੰਦੇਸ਼ ਦਿੱਤਾ ਗਿਆ ਸੀ ਕਿ ਰਾਸ਼ਟਰਪਤੀ ਚੋਣ ਪ੍ਰਕਿਰਿਆ ਦੇ ਹਿੱਸੇ ਵਜੋਂ ਪ੍ਰਾਇਮਰੀ ਚੋਣ ਵਿੱਚ ਵੋਟ ਪਾਉਣਾ ਵੋਟਰਾਂ ਨੂੰ ਨਵੰਬਰ ਦੀਆਂ ਆਮ ਚੋਣਾਂ ਵਿੱਚ ਵੋਟ ਪਾਉਣ ਤੋਂ ਰੋਕ ਦੇਵੇਗਾ।

Related posts

66 ਜਾਂ 79 ਸਾਲ ਦੀ ਉਮਰ ਦਾ ਹੈ ਡੋਨਾਲਡ ਟਰੰਪ ?

ਈਰਾਨ ਦਾ ਟਬਰੀਜ਼ ਹਵਾਈ ਅੱਡਾ ਅੱਜ ਦੁਬਾਰਾ ਖੁੱਲ੍ਹੇਗਾ

ਸੰਯੁਕਤ ਰਾਸ਼ਟਰ ਵਲੋਂ ਵਧ ਰਹੇ ਟਕਰਾਵਾਂ ਅਤੇ ਅੰਤਰਰਾਸ਼ਟਰੀ ਕਾਨੂੰਨ ਦੀ ਅਣਦੇਖੀ ‘ਤੇ ਚਿੰਤਾ ਪ੍ਰਗਟ