ਬਾਬਰ ਆਜ਼ਮ ਦਾ ਟਾਰਗੇਟ, ਅਗਲੇ ਡੇਢ ਸਾਲ ‘ਚ ਪਾਕਿਸਤਾਨ ਲਈ ਜਿੱਤਣਾ ਚਾਹੁੰਦਾ ਹੈ ਦੋ ਵਿਸ਼ਵ ਕੱਪ ਖਿਤਾਬ

ਨਵੀਂ ਦਿੱਲੀ  – ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਬਾਬਰ ਆਜ਼ਮ ਇਨ੍ਹੀਂ ਦਿਨੀਂ ਆਪਣੇ ਕਰੀਅਰ ਦੇ ਸਿਖਰ ‘ਤੇ ਹਨ ਅਤੇ ਕ੍ਰਿਕਟ ਦੇ ਹਰ ਫਾਰਮੈਟ ‘ਚ ਦਮਦਾਰ ਪ੍ਰਦਰਸ਼ਨ ਕਰ ਰਹੇ ਹਨ। ਵੈਸਟਇੰਡੀਜ਼ ਨੂੰ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ‘ਚ 3-0 ਨਾਲ ਕਲੀਨ ਸਵੀਪ ਕਰਨ ਤੋਂ ਬਾਅਦ ਬਾਬਰ ਆਜ਼ਮ ਨੇ ਹਾਲ ਹੀ ‘ਚ ਦਾਅਵਾ ਕੀਤਾ ਸੀ ਕਿ ਉਹ ਜਿਸ ਤਰ੍ਹਾਂ ਦੀ ਫਾਰਮ ‘ਚ ਹੈ, ਉਹ ਪਾਕਿਸਤਾਨ ਨੂੰ ਅਗਲੇ ਦੋ ਸਾਲਾਂ ‘ਚ ਦੋ ਵਿਸ਼ਵ ਕੱਪ ਜਿੱਤਣ ‘ਚ ਮਦਦ ਕਰ ਸਕਦਾ ਹੈ। ਬਾਬਰ ਆਜ਼ਮ ਨੇ ਵੈਸਟਇੰਡੀਜ਼ ਦੇ ਖਿਲਾਫ ਵਨਡੇ ਸੀਰੀਜ਼ ਦੇ ਦੌਰਾਨ ਇਕ ਸ਼ਾਨਦਾਰ ਰਿਕਾਰਡ ਬਣਾਇਆ ਅਤੇ ਦੋ ਵੱਖ-ਵੱਖ ਮੌਕਿਆਂ ‘ਤੇ ਵਨਡੇ ਵਿਚ ਸੈਂਕੜਿਆਂ ਦੀ ਹੈਟ੍ਰਿਕ ਲਗਾਉਣ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼ ਬਣ ਗਏ।

ਇਸ ਸਮੇਂ ਵਾਈਟ ਗੇਂਦ ਵਾਲੀ ਕ੍ਰਿਕਟ ‘ਚ ਦੁਨੀਆ ਦੇ ਨੰਬਰ ਇਕ ਬੱਲੇਬਾਜ਼ ਨੇ ਏਐੱਫਪੀ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੇਕਰ ਪਾਕਿਸਤਾਨ ਦੀ ਟੀਮ ਅਗਲੇ ਦੋ ਵਿਸ਼ਵ ਕੱਪ ਖਿਤਾਬ ਜਿੱਤਦੀ ਹੈ ਤਾਂ ਹੀ ਉਨ੍ਹਾਂ ਨੂੰ ਲੱਗੇਗਾ ਕਿ ਉਹ ਦੌੜਾਂ ਬਣਾਉਣ ਦੇ ਕਾਬਿਲ ਹੈ।ਇਸ ‘ਚ ਕੋਈ ਸ਼ੱਕ ਨਹੀਂ ਕਿ ਮੈਂ ਹਾਂ। ਇਸ ਫਾਰਮ ਦੇ ਨਾਲ ਮੇਰਾ ਮੁੱਖ ਟੀਚਾ ਅਗਲੇ ਡੇਢ ਸਾਲ ਵਿਚ ਪਾਕਿਸਤਾਨ ਲਈ ਦੋ ਵਿਸ਼ਵ ਕੱਪ ਜਿੱਤਣਾ ਹੈ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਮੈਂ ਮਹਿਸੂਸ ਕਰਾਂਗਾ ਕਿ ਮੇਰੀਆਂ ਦੌੜਾਂ ਦੀ ਕੀਮਤ ਹੈ। ਬਾਬਰ ਆਜ਼ਮ ਨੇ ਦੱਸਿਆ ਕਿ ਕਿਵੇਂ ਉਸ ਦੇ ਪਿਤਾ ਨੇ ਕ੍ਰਿਕਟ ਖੇਡਣ ਦੇ ਉਸ ਦੇ ਜਨੂੰਨ ਦਾ ਸਮਰਥਨ ਕੀਤਾ ਜਦੋਂ ਉਹ ਬਹੁਤ ਛੋਟਾ ਸੀ।

Related posts

ਟੀ-20 ਵਿਸ਼ਵ ਕੱਪ : ਆਸਟ੍ਰੇਲੀਆ ਨੂੰ ਹੁਣ ਸਿਰਫ਼ ਜ਼ਿੰਬਾਬਵੇ ਦੇ ਬੁਰੀ ਤਰ੍ਹਾਂ ਨਾਲ ਹਾਰਨ ਤੋਂ ਹੀ ਉਮੀਦਾਂ !

9ਵਾਂ ਚੈਲੇਂਜਰ ਕੱਪ : ਦਿੱਲੀ ਚੈਲੇਂਜਰਜ਼ ਦੀ ਪਟਿਆਲਾ ਸ਼ਾਹੀ ਵਿਰੁੱਧ ਵੱਡੀ ਜਿੱਤ

ਟੀ-20 ਵਿਸ਼ਵ ਕੱਪ : ਭਾਰਤ ਦੀ ਪਾਕਿਸਤਾਨ ‘ਤੇ ਇਤਿਹਾਸਕ ਜਿੱਤ