ਨਵੀਂ ਦਿੱਲੀ : ਦੂਜੇ ਵੀਕੈਂਡ ਤੋਂ ਬਾਅਦ ਰਣਬੀਰ ਕਪੂਰ ਦੀ ਫਿਲਮ ‘ਬ੍ਰਹਮਾਸਤਰ’ ਨੇ 200 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਟ੍ਰੇਡ ਰਿਪੋਰਟਾਂ ਦੇ ਅਨੁਸਾਰ, ਫਿਲਮ ਨੂੰ ਇਸ ਮਹੱਤਵਪੂਰਨ ਮੀਲ ਪੱਥਰ ਨੂੰ ਪਾਰ ਕਰਨ ਵਿੱਚ 10 ਦਿਨ ਲੱਗ ਗਏ। ‘ਬ੍ਰਹਮਾਸਤਰ’ ਰਣਬੀਰ ਕਪੂਰ ਦੀ ਘੱਟੋ-ਘੱਟ 200 ਕਰੋੜ ਦੀ ਕਮਾਈ ਕਰਨ ਵਾਲੀ ਦੂਜੀ ਫਿਲਮ ਬਣ ਗਈ ਹੈ।ਇਸ ਤੋਂ ਪਹਿਲਾਂ 2018 ‘ਚ ਆਈ ਸੰਜੂ ਨੇ 300 ਕਰੋੜ ਤੋਂ ਜ਼ਿਆਦਾ ਦਾ ਨੈੱਟ ਕਲੈਕਸ਼ਨ ਕੀਤਾ ਸੀ। ਦਿ ਕਸ਼ਮੀਰ ਫਾਈਲਜ਼ ਤੋਂ ਬਾਅਦ, ਬ੍ਰਹਮਾਸਤਰ ਵੀ ਸਾਲ 2022 ਦੀ ਦੂਜੀ ਫਿਲਮ ਹੈ, ਜੋ 200 ਕਰੋੜ ਕਲੱਬ ਵਿੱਚ ਪਹੁੰਚ ਗਈ ਹੈ। ਦਿ ਕਸ਼ਮੀਰ ਫਾਈਲਜ਼ ਨੂੰ 200 ਕਰੋੜ ਤੱਕ ਪਹੁੰਚਣ ਵਿੱਚ 13 ਦਿਨ ਲੱਗੇ।ਬ੍ਰਹਮਾਸਤਰ ਸਮੇਤ ਕੁੱਲ 28 ਫਿਲਮਾਂ ਹੁਣ 200 ਕਰੋੜ ਦੇ ਕਲੱਬ ‘ਚ ਸ਼ਾਮਲ ਹੋ ਚੁੱਕੀਆਂ ਹਨ, ਪਰ ਕੀ ਤੁਸੀਂ ਜਾਣਦੇ ਹੋ ਕਿ ਕਿਹੜੀ ਫਿਲਮ ਨੇ 200 ਕਰੋੜ ਤੱਕ ਪਹੁੰਚਣ ‘ਚ ਸਭ ਤੋਂ ਘੱਟ ਦਿਨ ਲਏ ਅਤੇ ਕਿਸ ਨੇ ਸਭ ਤੋਂ ਵੱਧ ਸਮਾਂ ਲਿਆ?