ਬ੍ਰਾਜ਼ੀਲ ਦੇ ਮਹਾਨ ਫੁੱਟਬਾਲਰ ਪੇਲੇ ਦੀ ਹਸਪਤਾਲ ਤੋਂ ਛੁੱਟੀ

ਰੀਓ ਡੀ ਜਨੇਰੀਓ  – ਬ੍ਰਾਜ਼ੀਲ ਦੇ ਮਹਾਨ ਫੁੱਟਬਾਲਰ ਪੇਲੇ ਨੂੰ ਲਗਭਗ ਇਕ ਮਹੀਨੇ ਬਾਅਦ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਪੇਲੇ ਨੇ ਆਪਣੇ ਅਧਿਕਾਰਕ ਇੰਟਰਨੈੱਟ ਮੀਡੀਆ ‘ਤੇ ਲਿਖਿਆ ਕਿ ਘਰ ਮੁੜ ਕੇ ਬਹੁਤ ਚੰਗਾ ਲੱਗ ਰਿਹਾ ਹੈ। ਮੈਂ ਅਲਬਰਟ ਆਈਨਸਟੀਨ ਹਸਪਤਾਲ ਦੀ ਪੂਰੀ ਟੀਮ ਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ ਜਿਨ੍ਹਾਂ ਨੇ ਮੇਰਾ ਬਹੁਤ ਧਿਆਨ ਰੱਖਿਆ। 80 ਸਾਲ ਦੇ ਪੇਲੇ ਦੇ ਕੋਲੋਨ ਤੋਂ ਚਾਰ ਸਤੰਬਰ ਨੂੰ ਇਕ ਗੰਢ ਕੱਢੀ ਗਈ ਸੀ। ਆਪ੍ਰੇਸ਼ਨ ਤੋਂ ਬਾਅਦ ਉਹ ਕੁਝ ਦਿਨ ਆਈਸੀਯੂਸ ਵਿਚ ਸਨ। ਹਸਪਤਾਲ ਨੇ ਕਿਹਾ ਕਿ ਮਰੀਜ਼ ਦੀ ਹਾਲਤ ਹੁਣ ਠੀਕ ਹੈ ਤੇ ਕੀਮੋਥੈਰੇਪੀ ਚੱਲਦੀ ਰਹੇਗੀ। ਤਿੰਨ ਵਾਰ ਦੇ ਵਿਸ਼ਵ ਕੱਪ (1958, 1962, 1970) ਦੇ ਜੇਤੂ ਪੇਲੇ ਨੇ ਬ੍ਰਾਜ਼ੀਲ ਲਈ 92 ਮੈਚਾਂ ਵਿਚ 77 ਗੋਲ ਕੀਤੇ ਹਨ।

Related posts

ਜੇਤੂ ਨੂੰ ਮਿਲਣਗੇ 55 ਮਿਲੀਅਨ ਡਾਲਰ : ਅੱਜ ਤੋਂ ਸ਼ੁਰੂ ਫ਼ੀਫਾ ਵਰਲਡ ਫੁੱਟਬਾਲ ਕੱਪ, 48 ਟੀਮਾਂ ਅਤੇ 104 ਮੈਚ !

ਆਸਟ੍ਰੇਲੀਆ ਦੇ ਬੰਗਲਾਦੇਸ਼ ਦੇ ਨਾਲ ਕ੍ਰਿਕਟ ਦੇ ਦਿਲਚਸਪ ਮੈਚ ਹੋਣਗੇ

ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨੇ ਫ੍ਰੈਂਚ ਓਪਨ 2026 ਖਿਤਾਬ ਜਿੱਤਿਆ