ਭਾਜਪਾ ਨੇ ਵਿਜੈ ਰੁਪਾਨੀ ਨੂੰ ਪੰਜਾਬ ਤੇ ਚੰਡੀਗੜ੍ਹ ਲੋਕ ਸਭਾ ਚੋਣ ਇੰਚਾਰਜ ਨਿਯੁਕਤ ਕੀਤਾ

ਨਵੀਂ ਦਿੱਲੀ – ਸੱਤਾਧਾਰੀ ਭਾਜਪਾ ਨੇ ਅੱਜ 23 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਲੋਕ ਸਭਾ ਚੋਣ ਇੰਚਾਰਜ ਨਿਯੁਕਤ ਕੀਤੇ ਅਤੇ ਰਾਜ ਸਭਾ ਮੈਂਬਰ ਅਤੇ ਉੜੀਸਾ ਦੇ ਨੇਤਾ ਬੈਜਯੰਤ ਪਾਂਡਾ ਨੂੰ ਉੱਤਰ ਪ੍ਰਦੇਸ਼ ਦਾ ਇਕਲੌਤਾ ਇੰਚਾਰਜ ਨਿਯੁਕਤ ਕੀਤਾ। ਇਸ ਰਾਜ ਵਿੱਚ ਸਭ ਤੋਂ ਵੱਧ 80 ਲੋਕ ਸਭਾ ਸੀਟਾਂ ਹਨ। ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਚੰਡੀਗੜ੍ਹ ਅਤੇ ਪੰਜਾਬ ਨੂੰ ਸੰਭਾਲਣਗੇ। ਪੰਜਾਬ ਵਿੱਚ ਉਨ੍ਹਾਂ ਦੀ ਮਦਦ ਨਰਿੰਦਰ ਸਿੰਘ ਸਹਿ ਇੰਚਾਰਜ ਵਜੋਂ ਕਰਨਗੇ। ਹਰਿਆਣਾ ਲਈ ਭਾਜਪਾ ਇੰਚਾਰਜ ਬਿਪਲਬ ਦੇਬ ਦੇ ਨਾਲ ਸਹਿ ਇੰਚਾਰਚ ਸੁਰਿੰਦਰ ਨਾਗਰ ਹੋਣਗੇ। ਹਿਮਾਚਲ ‘ਚ ਭਾਜਪਾ ਦੇ ਸਾਬਕਾ ਰਾਸ਼ਟਰੀ ਮੀਡੀਆ ਇੰਚਾਰਜ ਅਤੇ ਉੱਤਰ ਪ੍ਰਦੇਸ਼ ਦੇ ਮੌਜੂਦਾ ਵਿਧਾਇਕ ਸ੍ਰੀਕਾਂਤ ਸ਼ਰਮਾ ਇੰਚਾਰਜ ਹੋਣਗੇ।

Related posts

ਗੌਤਮ ਅਡਾਨੀ ਨੇ ਮੁਕੇਸ਼ ਅੰਬਾਨੀ ਨੂੰ ਪਛਾੜ ਕੇ ਏਸ਼ੀਆ ਦੇ ਸਭ ਤੋਂ ਵੱਧ ਅਮੀਰ ਬਣੇ

ਭਾਰਤ-ਆਸਟ੍ਰੀਆ ਵਲੋਂ ਵਪਾਰ, ਨਿਵੇਸ਼ ਅਤੇ ਹਰੀ ਤਕਨਾਲੋਜੀ ‘ਚ ਸਹਿਯੋਗ ਵਧਾਉਣ ‘ਤੇ ਜ਼ੋਰ

ਆਰ. ਵੈਸ਼ਾਲੀ ਨੇ FIDE ਮਹਿਲਾ ਕੈਂਡੀਡੇਟਸ ਚੈਂਪੀਅਨ ਬਣਕੇ ਨਵਾਂ ਇਤਿਹਾਸ ਰਚਿਆ