ਭਾਵਨਾ ਅਨੇਜਾ ‘ਦੀਵਾਨੀਅਤ’ ਨਾਲ ਜੁੜੀ

ਭਾਵਨਾ ਅਨੇਜਾ ਜੋ ਕਿ ‘ਕਵਨ’, ‘ਆਰਾਮਬਮ’, ‘ਪਲ ਪਲ ਦਿਲ ਕੇ ਪਾਸ’ ਅਤੇ ‘ਚੰਦਰਮੁਖੀ 2’ ਵਰਗੀਆਂ ਫਿਲਮਾਂ ਦੇ ਨਾਲ-ਨਾਲ ਵੈੱਬ ਸੀਰੀਜ਼ ‘ਰਾਏਸਿੰਘਾਨੀ ਵਰਸਿਜ ਰਾਏਸਿੰਘਾਨੀ’ ਅਤੇ ‘ਕੁਮਕੁਮ ਭਾਗਿਆ’, ‘ਧੀਰੇ ਧੀਰੇ ਸੇ’ ਅਤੇ ‘ਸ਼੍ਰੀਮਦ ਰਾਮਾਇਣ’ ਵਰਗੇ ਟੀਵੀ ਸ਼ੋਅ’ਜ਼ ਵਿੱਚ ਆਪਣੀਆਂ ਭੂਮਿਕਾਵਾਂ ਲਈ ਜਾਣੀ ਜਾਂਦੀ ਹੈ, ਉਹ ਜਲਦੀ ਹੀ ਸਟਾਰ ਪਲੱਸ ਦੇ ਸ਼ੋਅ ‘ਦੀਵਾਨੀਅਤ’ ਨਾਲ ਕੰਮ ਕਰੇਗੀ। ਉਹ ਮੁੱਖ ਕਿਰਦਾਰ ਔਰਤ ਦੀ ਮਾਂ ਦੀ ਭੂਮਿਕਾ ਨਿਭਾਉਂਦੀ ਹੋਈ ਨਜ਼ਰ ਆਵੇਗੀ। ਭਾਵਨਾ ਇਹ ਭੂਮਿਕਾ ਮਿਲਣ ਤੋਂ ਖ਼ੁਸ਼ ਹੈ ਅਤੇ ਇਸ ਨੂੰ ਸਕਰੀਨ ’ਤੇ ਨਿਭਾਉਣ ਲਈ ਉਤਸ਼ਾਹਿਤ ਹੈ। ਉਸ ਨੂੰ ਇਹ ਕਿਰਦਾਰ ਕਿਵੇਂ ਮਿਲਿਆ ਇਸ ਬਾਰੇ ਗੱਲ ਕਰਦਿਆਂ ਉਸ ਨੇ ਕਿਹਾ, ‘‘ਆਪਣੇ ਪਿਛਲੇ ਸਟਾਰ ਭਾਰਤ ਦੇ ਸ਼ੋਅ ‘ਧੀਰੇ ਧੀਰੇ ਸੇ’ ਵਿੱਚ ਮੈਂ ਮੁੱਖ ਭੂਮਿਕਾ ਨਿਭਾਈ ਸੀ। ਇਸ ਤੋਂ ਬਾਅਦ ਮੈਂ ‘ਸ਼੍ਰੀਮਦ ਰਾਮਾਇਣ’ ਕੀਤਾ। ਮੇਰੇ ਲਈ ‘ਧੀਰੇ ਧੀਰੇ ਧੀਰੇ’ ਬਹੁਤ ਖ਼ਾਸ ਸੀ ਕਿਉਂਕਿ ਮੈਨੂੰ ਇਸ ਨੇ ਇੰਡਸਟਰੀ ਵਿੱਚ ਪਛਾਣ ਦਿੱਤੀ। ਮੈਂ ਇਸ ਵਿੱਚ ਵਿਦਿਆ ਆਂਟੀ ਦਾ ਕਿਰਦਾਰ ਨਿਭਾਇਆ ਹੈ ਜਿਸ ਨੇ ਮੈਨੂੰ ਅਹਿਮ ਸਥਾਨ ਦਿਵਾਇਆ। ਜਦੋਂ ਮੈਂ ਰਾਮਾਇਣ ਦੀ ਸ਼ੂਟਿੰਗ ਕਰ ਰਹੀ ਸੀ ਤਾਂ ਮੈਨੂੰ ਇੱਕ ਨਵੇਂ ਪ੍ਰਾਜੈਕਟ ਬਾਰੇ ਫੋਨ ਆਇਆ ਅਤੇ ਅਚਾਨਕ ਆਖਰੀ ਸਮੇਂ ’ਤੇ ਮੈਨੂੰ ‘ਦੀਵਾਨੀਅਤ’ ’ਚ ਕਾਸਟ ਕੀਤਾ ਗਿਆ। ਅਗਲੇ ਦਿਨ ਮੈਂ ਸ਼ੂਟ ਲਈ ਤਿਆਰ ਸੈੱਟ ’ਤੇ ਸੀ। ਇਹ ਸਭ ਬਹੁਤ ਤੇਜ਼ੀ ਨਾਲ ਹੋਇਆ! ਮੈਂ ਖ਼ੁਸ਼ਕਿਸਮਤ ਮਹਿਸੂਸ ਕਰਦੀ ਹਾਂ ਕਿ ਮੈਨੂੰ ਇਹ ਭੂਮਿਕਾ ਮਿਲੀ।ਆਪਣੀ ਭੂਮਿਕਾ ਅਤੇ ਸ਼ੋਅ ਦੇ ਸਿਰਲੇਖ ਬਾਰੇ ਗੱਲ ਕਰਦੇ ਹੋਏ, ਭਾਵਨਾ ਕਹਿੰਦੀ ਹੈ, ‘‘ਦੀਵਾਨੀਅਤ’ ਇੱਕ ਆਸਾਧਾਰਨ ਸ਼ਬਦ ਹੈ ਜੋ ਤੁਸੀਂ ਰੋਜ਼ਾਨਾ ਜੀਵਨ ਵਿੱਚ ਅਕਸਰ ਨਹੀਂ ਸੁਣਦੇ। ਮੈਂ ਇਸ ਸ਼ੋਅ ਨੂੰ ਲੈ ਕੇ ਉਤਸ਼ਾਹਿਤ ਹਾਂ ਕਿਉਂਕਿ ਮੈਂ ਮੁੱਖ ਕਿਰਦਾਰ ਗੀਤਾ ਮਲਿਕ ਦੀ ਮਾਂ ਦਾ ਕਿਰਦਾਰ ਨਿਭਾ ਰਹੀ ਹਾਂ। ਮੇਰਾ ਕਿਰਦਾਰ ਇੱਕ ਰਵਾਇਤੀ ਹਰਿਆਣਵੀ ਔਰਤ ਦਾ ਹੈ ਜੋ ਚੰਗੀ ਮਾਂ ਅਤੇ ਪਤਨੀ ਹੈ। ਮੈਂ ਇਸ ਭੂਮਿਕਾ ਅਤੇ ਨਵਾਂ ਕਿਰਦਾਰ ਨਿਭਾਉਣ ਦਾ ਮੌਕਾ ਹਾਸਲ ਕਰਕੇ ਬਹੁਤ ਖ਼ੁਸ਼ ਹਾਂ। ਇੰਡਸਟਰੀ ਵਿੱਚ 15 ਸਾਲ ਬਿਤਾਉਣ ਤੋਂ ਬਾਅਦ ਭਾਵਨਾ ਆਪਣੇ ਕਰੀਅਰ ਸਬੰਧੀ ਕਹਿੰਦੀ ਹੈ “ਮੇਰਾ ਮੰਨਣਾ ਹੈ ਕਿ ਕਲਾਕਾਰਾਂ ਦੇ ਰੂਪ ਵਿੱਚ ਸਾਡੇ ਕਰੀਅਰ ਹਰ ਇੱਕ ਪ੍ਰਾਜੈਕਟ ਦੇ ਨਾਲ ਆਕਾਰ ਲੈਂਦੇ ਹਨ। ਪਹਿਲਾਂ ਮੈਂ ਮੁੱਖ ਤੌਰ ’ਤੇ ਦੱਖਣ ਵਿੱਚ ਕੰਮ ਕਰਦੀ ਸੀ, ਪਰ ਹੁਣ ਮੈਂ ਮੁੰਬਈ ਵਿੱਚ ਬਹੁਤ ਕੰਮ ਕਰ ਰਹੀ ਹਾਂ। ਹੌਲੀ-ਹੌਲੀ ਮੇਰਾ ਕਰੀਅਰ ਆਕਾਰ ਲੈ ਰਿਹਾ ਹੈ ਅਤੇ ਮੈਂ ਸਿੱਖਿਆ ਹੈ ਕਿ ਸਬਰ ਬਹੁਤ ਮਹੱਤਵਪੂਰਨ ਹੈ। ਇਹ ਕਿਸੇ ਵੀ ਅਦਾਕਾਰ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ।’

Related posts

ਬਾਲੀਵੁੱਡ ਹੀਰੋਇਨ ਕੈਟਰੀਨਾ ਦੀ ਸੁੰਦਰਤਾ ਅਤੇ ਬਿਜ਼ਨਸ ਵੋਮੈਨ ਵਜੋਂ ਸਫ਼ਲਤਾ ਦਾ ਰਾਜ਼ !

ਬੌਲੀਵੁੱਡ ਮੂਵੀ ਧੁਰੰਧਰ ਦੇ ਭਾਗ-2 ਨੇ ਕਮਾਈ ਦੇ ਪੱਖੋਂ ਨਵੇਂ ਰਿਕਾਰਡ ਕਾਇਮ ਕਰਨੇ ਸ਼ੁਰੂ ਕਰ ਦਿੱਤੇ !

ਬਾਲੀਵੁੱਡ ਅਦਾਕਾਰਾ ਵਲੋਂ ਆਪਣੇ ਭਰਾ ਨੂੰ ਯੂਏਈ ਜੇਲ੍ਹ ‘ਚੋਂ ਰਿਹਾਅ ਕਰਾਉਣ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ !