ਮਨੀਸ਼ ਤਿਵਾੜੀ ਦਾ ਸਿੱਧੂ ‘ਤੇ ਫੁੱਟਿਆ ਗੁੱਸਾ

ਨਵੀਂ ਦਿੱਲੀ – ਕਾਂਗਰਸ ਪਾਰਟੀ ‘ਚ ਕਾਫੀ ਸਮੇਂ ਤੋਂ ਕੁਝ ਸਹੀ ਨਹੀਂ ਚਲ ਰਿਹਾ ਹੈ। ਕਦੀ ਰਾਜਸਥਾਨ, ਤਾਂ ਕਦੀ ਛੱਤੀਸਗੜ੍ਹ ਤਾਂ ਹੁਣ ਪੰਜਾਬ ‘ਚ। ਬੀਤੇ ਦਿਨੀ ਪੰਜਾਬ ਕਾਂਗਰਸ ‘ਚ ਇਕ ਵੱਡੀ ਖਬਰ ਆਈ ਕਿ ਪੰਜਾਬ ਦੇ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਦਿੱਲੀ ਆ ਰਹੇ ਹਨ। ਇਸੇ ਦੌਰਾਨ ਸ਼ਾਮ ਹੁੰਦੇ-ਹੁੰਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਅਸਤੀਫਾ ਦੀ ਖ਼ਬਰ ਆ ਗਈ। ਹੁਣ ਖਬਰ ਇਹ ਵੀ ਹੈ ਕਿ ਕਾਂਗਰਸ ਹਾਈਕਮਾਨ ਸਿੱਧੂ ਦੇ ਪਿੱਛੇ ਜ਼ਿਆਦਾ ਨਹੀਂ ਰਹਿਣ ਵਾਲਾ ਹੈ ਉਹ ਆਪਣਾ ਬਦਲ ਤਲਾਸ਼ ਰਿਹਾ ਹੈ। ਇਸ ਦੌਰਾਨ ਕਾਂਗਰਸ ਸੰਸਦ ਮੈਂਬਰ ਨੇ ਕੁਝ ਵੱਡੀਆਂ ਗੱਲਾਂ ਕਹੀਆਂ ਹਨ ਤੇ ਉਨ੍ਹਾਂ ਦੇ ਨਿਸ਼ਾਨੇ ‘ਤੇ ਸਿੱਧਾ ਸਿੱਧੂ ਨਜ਼ਰ ਆਏ। ਮਨੀਸ਼ ਤਿਵਾੜੀ ਬੋਲੇ ਪੰਜਾਬ ‘ਚ ਜੋ ਘਟਨਾਕ੍ਰਮ ਪਿਛਲੇ ਕੁਝ ਦਿਨਾਂ ‘ਚ ਹੋਇਆ ਉਹ ਮੰਦਭਾਗਾ ਸੀ। ਜੇਕਰ ਪੰਜਾਬ ਦੀ ਅਸਥਿਰਤਾ ‘ਤੇ ਕਿਸੇ ਨੂੰ ਖੁਸ਼ੀ ਹੈ ਤਾਂ ਉਹ ਪਾਕਿਸਤਾਨ ਨੂੰ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਪੰਜਾਬ ‘ਚ ਰਾਜਨੀਤੀ ਅਸਿਥਰਤਾ ਵਧਦੀ ਜਾ ਰਹੀ ਹੈ ਤਾਂ ਉਨ੍ਹਾਂ ਨੂੰ ਫਿਰ ਆਪਣੇ ਕਾਲੇ ਮਨਸੂਬਿਆਂ ਨੂੰ ਅੰਜ਼ਾਮ ਦੇਣ ਦਾ ਇਕ ਮੌਕਾ ਮਿਲੇਗਾ।ਉਨ੍ਹਾਂ ਨੇ ਅੱਗੇ ਕਿਹਾ ਕਿ ਮੈਨੂੰ ਇਹ ਗੱਲ ਕਹਿਣ ‘ਚ ਬਿਲਕੁੱਲ ਵੀ ਝਿਜਕ ਨਹੀਂ ਹੈ ਕਿ ਜਿਨ੍ਹਾਂ ਲੋਕਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ ਉਹ ਪੰਜਾਬ ਨੂੰ ਸਮਝ ਨਹੀਂ ਪਾਏ। ਚੋਣ ਇਕ ਪਹਿਲੂ ਹੈ ਤੇ ਰਾਸ਼ਟਰ ਹਿੱਤ ਦੂਜਾ ਪਹਿਲੂ ਹੈ। ਪੰਜਾਬ ਦੀ ਰਾਜਨੀਤਕ ਸਥਿਰਤਾ ਨੂੰ ਬਹਾਲ ਕਰਨ ਦੀ ਜ਼ਰੂਰਤ ਹੈ। ਕਾਂਗਰਸ ਸੰਸਦ ਮੈਂਬਰ ਕਹਿੰਦੇ ਹਨ ਪੰਜਾਬ ਦੇ ਇਕ ਸੰਸਦ ਦੇ ਰੂਪ ‘ਚ, ਮੈਂ ਪੰਜਾਬ ‘ਚ ਹੋਣ ਵਾਲੀਆਂ ਘਟਨਾਵਾਂ ਤੋਂ ਬੇਹੁਦ ਦੁਖੀ ਹਾਂ। ਪੰਜਾਬ ‘ਚ ਸ਼ਾਂਤੀ ਕਾਇਮ ਕਰਨਾ ਔਖਾ ਸੀ। 1980-1995 ‘ਚ ਉਗਰਵਾਦ ਤੇ ਅੱਤਵਾਦ ਨਾਲ ਲੜਣ ਤੋਂ ਬਾਅਦ ਪੰਜਾਬ ‘ਚ ਸ਼ਾਂਤੀ ਵਾਪਸ ਲਿਆਉਣ ਲਈ 25000 ਲੋਕ, ਜਿਨ੍ਹਾਂ ‘ਚ ਜ਼ਿਆਦਾਤਰ ਕਾਂਗਰਸੀ ਸੀ ਨੇ ਖੁਦ ਬਲਿਦਾਨ ਦਿੱਤਾ।

Related posts

ਮੋਦੀ ਵਲੋਂ ਪਹਿਲਾ ਬਲਾਇੰਡ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਨੂੰ ਵਧਾਈਆਂ

ਭਾਰਤ ਦੇ ਅਹਿਮਦਾਬਾਦ ਵਿੱਚ ਹੋਣਗੀਆਂ ‘ਕਾਮਨਵੈਲਥ ਗੇਮਜ਼ 2030’

‘ਮਹਿਲਾ ਪ੍ਰੀਮੀਅਰ ਲੀਗ 2026’ 9 ਜਨਵਰੀ ਤੋਂ 5 ਫਰਵਰੀ ਤੱਕ ਹੋਵੇਗੀ