ਮਸ਼ਹੂਰ ਕੈਨੇਡੀਆਈ ਗਾਇਕ ਜਸਟਿਨ ਬੀਬਰ ਮੁੰਬਈ ਪੁੱਜੇ ਅੰਬਾਨੀ ਦੇ ਵਿਆਹ ’ਚ ਦੇਣਗੇ ਪੇਸ਼ਕਾਰੀ

ਮੁੰਬਈ  – ਅਰਬਪਤੀ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅਤੇ ਉਦਯੋਗਪਤੀ ਵੀਰੇਨ ਮਰਚੈਂਟ ਦੀ ਬੇਟੀ ਰਾਧਿਕਾ 12 ਜੁਲਾਈ ਨੂੰ ਵਿਆਹ ਹੋਣ ਵਾਲਾ ਹੈ। ਇਸ ਮੌਕੇ ‘ਬੇਬੀ’, ‘ਸੌਰੀ’, ‘ਲਵ ਯੂਅਰਸੈਲ’ ਅਤੇ ‘ਬੁਆਏਫ੍ਰੈਂਡ’ ਵਰਗੇ ਗੀਤਾਂ ਨਾਲ ਮਸ਼ਹੂਰ ਹੋਏ ਅੰਤਰਰਾਸ਼ਟਰੀ ਪੌਪ ਗਾਇਕ ਜਸਟਿਨ ਬੀਬਰ ਸ਼ੁੱਕਰਵਾਰ ਸਵੇਰੇ ਲਾਸ ਏਂਜਲਸ ਤੋਂ ਮੁੰਬਈ ਪਹੁੰਚ ਗਏ।ਬੀਬਰ ਇੱਥੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਦੀਆਂ ਰਸਮਾਂ ਦੇ ਹਿੱਸੇ ਵਜੋਂ ਹੋਣ ਵਾਲੇ ਕੰਸਰਟ ’ਚ ਪਰਫਾਰਮ ਕਰ ਸਕਦਾ ਹੈ। ਬੀਬਰ ਇਸ ਤੋਂ ਪਹਿਲਾਂ 2017 ’ਚ ਆਪਣੇ ਪਹਿਲੇ ਕੰਸਰਟ ਲਈ ਭਾਰਤ ਆਇਆ ਸੀ। ਉਸ ਨੂੰ ਸ਼ੁੱਕਰਵਾਰ ਨੂੰ ਸਥਾਨਕ ਪੁਲਿਸ ਅਧਿਕਾਰੀਆਂ ਅਤੇ ਆਪਣੀ ਟੀਮ ਨਾਲ ਮੁੰਬਈ ਦੇ ਕਾਲੀਨਾ ਹਵਾਈ ਅੱਡੇ ਤੋਂ ਰਵਾਨਾ ਹੁੰਦੇ ਦੇਖਿਆ ਗਿਆ। ਦੋ ਵਾਰ ‘ਗ੍ਰੈਮੀ’ ਐਵਾਰਡ ਹਾਸਲ ਕਰ ਚੁੱਕੇ ਬੀਬਰ ਨੇ ਗੁਲਾਬੀ ਟੀ-ਸ਼ਰਟ ਪੈਂਟ ਅਤੇ ਸਿਰ ‘ਤੇ ਲਾਲ ਟੋਪੀ ਪਾਈ ਹੋਈ ਸੀ।ਖ਼ਬਰਾਂ ਹਨ ਕਿ 30 ਸਾਲਾ ਬੀਬਰ ਨੂੰ ਅਨੰਤ ਅੰਬਾਨੀ ਦੇ ਕੰਸਰਟ ‘ਚ ਪਰਫਾਰਮ ਕਰਨ ਲਈ 10 ਮਿਲੀਅਨ ਡਾਲਰ ਦਾ ਭੁਗਤਾਨ ਕੀਤਾ ਜਾ ਰਿਹਾ ਹੈ। ਗਾਇਕਾ ਐਡੇਲ ਲਾਨਾ ਡੇਲ ਰੇ ਅਤੇ ਗਾਇਕ ਡਰੇਕ ਵੀ ਸਮਾਗਮ ਵਿਚ ਪਰਫਾਰਮ ਕਰਨਗੇ। ਉਨ੍ਹਾਂ ਦੇ ‘ਪ੍ਰੀ-ਵੈਡਿੰਗ’ ਪ੍ਰੋਗਰਾਮ 1 ਮਾਰਚ ਨੂੰ ਅਹਿਮਦਾਬਾਦ ਤੋਂ 300 ਕਿਲੋਮੀਟਰ ਦੂਰ ਜਾਮਨਗਰ ‘ਚ ਸ਼ੁਰੂ ਹੋਏ ਸਨ।

Related posts

ਡੁਬਈ ਬਾਲੀਵੁੱਡ ਅਤੇ ਕਾਰੋਬਾਰੀ ਹਸਤੀਆਂ ਲਈ ਮਨਭਾਉਂਦੀ ਥਾਂ ਕਿਉਂ ਹੈ ?

ਆਪਣੀ ਗੋਦ ਲਈ ਭੈਣ ਨੂੰ ਸਕੀ ਭੈਣ ਨਾਲੋਂ ਵੱਧ ਪਿਆਰ ਕਰਦਾ ਸਲਮਾਨ ਖਾਨ !

ਬਾਲੀਵੁੱਡ ਹੀਰੋਇਨ ਕੈਟਰੀਨਾ ਦੀ ਸੁੰਦਰਤਾ ਅਤੇ ਬਿਜ਼ਨਸ ਵੋਮੈਨ ਵਜੋਂ ਸਫ਼ਲਤਾ ਦਾ ਰਾਜ਼ !