ਮੁਹੰਮਦ ਬਾਘੇਰ ਜ਼ੋਲਗ਼ਾਦਜਰ ਨੇ ਈਰਾਨ ਦੇ ਨਵੇਂ ਸੁਰੱਖਿਆ ਮੁਖੀ ਦਾ ਅਹੁਦਾ ਸੰਭਾਲਿਆ

ਮੁਹੰਮਦ ਬਾਘੇਰ ਜ਼ੋਲਗ਼ਾਦਜਰ, ਈਰਾਨ ਦੀ ਸੁਪਰੀਮ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੇ ਸਕੱਤਰ।

ਈਰਾਨ ਨੇ ਆਪਣੀ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦਾ ਇੱਕ ਨਵਾਂ ਮੁਖੀ ਨਿਯੁਕਤ ਕੀਤਾ ਹੈ ਜੋ 17 ਮਾਰਚ ਨੂੰ ਇੱਕ ਹਵਾਈ ਹਮਲੇ ਵਿੱਚ ਮਾਰੇ ਗਏ ਅਲੀ ਲਾਰੀਜਾਨੀ ਦੀ ਥਾਂ ਲਵੇਗਾ। ਈਰਾਨ ਦੀ ਅਰਧ-ਸਰਕਾਰੀ ਖ਼ਬਰ ਏਜੰਸੀ ਮੇਹਰ ਨੇ ਰਾਸ਼ਟਰਪਤੀ ਦਫ਼ਤਰ ਦੇ ਹਵਾਲੇ ਨਾਲ ਕਿਹਾ ਕਿ ਮੁਹੰਮਦ ਬਾਘੇਰ ਜ਼ੋਲਗ਼ਾਦਜਰ ਨੂੰ ਸੁਪਰੀਮ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦਾ ਨਵਾਂ ਸਕੱਤਰ ਨਿਯੁਕਤ ਕੀਤਾ ਗਿਆ ਹੈ।

ਈਰਾਨ ਦੇ ਰਾਸ਼ਟਰਪਤੀ ਦਫ਼ਤਰ ਵਿੱਚ ਸੰਚਾਰ ਅਤੇ ਸੂਚਨਾ ਲਈ ਡਿਪਟੀ ਮੁਹੰਮਦ ਮਾਹੀ ਤਬਾਤਾਬਾਈ ਨੇ ਇਸ ਦਾ ਐਲਾਨ ਕਰਦਿਆਂ ਕਿਹਾ ਕਿ, “ਇਸਲਾਮੀ ਇਨਕਲਾਬ ਦੇ ਨੇਤਾ ਅਯਾਤੁੱਲਾ ਸੱਯਦ ਮੋਜਤਬਾ ਖਮੇਨੀ ਦੀ ਪ੍ਰਵਾਨਗੀ ਅਤੇ ਸਹਿਮਤੀ ਅਤੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਦੇ ਆਦੇਸ਼ ਨਾਲ ਮੁਹੰਮਦ ਬਾਘੇਰ ਜ਼ੋਲਗ਼ਾਦਜਰ ਨੂੰ ਈਰਾਨ ਦੀ ਸੁਪਰੀਮ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ।”

ਵਰਨਣਯੋਗ ਹੈ ਕਿ 17 ਮਾਰਚ ਨੂੰ ਇੱਕ ਹਮਲੇ ਦੇ ਵਿੱਚ ਈਰਾਨ ਦੀ ਸੁਪਰੀਮ ਨੈਸ਼ਨਲ ਸਿਕਿਓਰਿਟੀ ਕੌਂਸਲ ਦੇ ਸਕੱਤਰ ਅਲੀ ਲਾਰੀਜਾਨੀ, ਉਨ੍ਹਾਂ ਦੇ ਪੁੱਤਰ ਮੋਰਤੇਜ਼ਾ ਲਾਰੀਜਾਨੀ, ਸੁਪਰੀਮ ਨੈਸ਼ਨਲ ਸਿਕਿਓਰਿਟੀ ਕੌਂਸਲ ਸਕੱਤਰੇਤ ਵਿੱਚ ਅੰਦਰੂਨੀ ਸੁਰੱਖਿਆ ਦੇ ਡਿਪਟੀ ਮੁਖੀ ਅਲੀਰੇਜ਼ਾ ਬਯਾਤ ਅਤੇ ਕਈ ਅੰਗ ਰੱਖਿਅਕ ਮਾਰੇ ਗਏ ਸਨ। ਲਾਰੀਜਾਨੀ ਈਰਾਨ ਦੀ ਸੁਪਰੀਮ ਨੈਸ਼ਨਲ ਸਿਕਿਓਰਿਟੀ ਕੌਂਸਲ ਦੇ ਸਕੱਤਰ ਸਨ ਅਤੇ ਉਨ੍ਹਾਂ ਨੂੰ ਦੇਸ਼ ਦੀ ਰੱਖਿਆ, ਪ੍ਰਮਾਣੂ ਅਤੇ ਵਿਦੇਸ਼ ਨੀਤੀ ਦਾ ਇੱਕ ਮੁੱਖ ਆਰਕੀਟੈਕਟ ਮੰਨਿਆ ਜਾਂਦਾ ਸੀ।

Related posts

ਟਰੰਪ ਵਲੋਂ ਪ੍ਰਧਾਨ ਮੰਤਰੀ ਮੋਦੀ ਨਾਲ ਫੋਨ ‘ਤੇ ਪੱਛਮੀ ਏਸ਼ੀਆ ਦੀ ਸਥਿਤੀ ‘ਤੇ ਗੱਲਬਾਤ

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’