ਮੈਰਾਜ ਅਹਿਮਦ ਖ਼ਾਨ ਨੇ ਜਿੱਤਿਆ ਇਤਿਹਾਸਕ ਗੋਲਡ ਮੈਡਲ

ਚਾਂਗਵਾਨ – ਭਾਰਤ ਦੇ ਤਜਰਬੇਕਾਰ ਨਿਸ਼ਾਨੇਬਾਜ਼ ਮੈਰਾਜ ਅਹਿਮਦ ਖ਼ਾਨ ਨੇ ਸੋਮਵਾਰ ਨੂੰ ਆਈਐੱਸਐੱਸਐੱਫ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਵਿਚ ਮਰਦਾਂ ਦੇ ਸਟੀਕ ਮੁਕਾਬਲੇ ਵਿਚ ਦੇਸ਼ ਨੂੰ ਪਹਿਲਾ ਗੋਲਡ ਮੈਡਲ ਦਿਵਾ ਦਿੱਤਾ। 40 ਸ਼ਾਟ ਦੇ ਫਾਈਨਲ ਵਿਚ ਉੱਤਰ ਪ੍ਰਦੇਸ਼ ਦੇ 46 ਸਾਲਾ ਮੈਰਾਜ ਨੇ 37 ਦਾ ਸਕੋਰ ਕਰ ਕੇ ਕੋਰੀਆ ਦੇ ਮਿੰਸੁ ਕਿਮ (36) ਤੇ ਬਿ੍ਟੇਨ ਦੇ ਬੇਨ ਲੀਵੇਲਿਨ (26) ਨੂੰ ਪਛਾੜਿਆ। ਦੋ ਵਾਰ ਦੇ ਓਲੰਪਿਕ ਤੇ ਇਸ ਵਾਰ ਚਾਂਗਵਾਨ ਵਿਚ ਭਾਰਤੀ ਟੀਮ ਦੇ ਸਭ ਤੋਂ ਉਮਰਦਰਾਜ ਮੈਂਬਰ ਮੈਰਾਜ ਨੇ 2016 ਵਿਚ ਰੀਓ ਡੀ ਜਨੇਰੀਓ ਵਿਸ਼ਵ ਕੱਪ ਵਿਚ ਸਿਲਵਰ ਮੈਡਲ ਜਿੱਤਿਆ ਸੀ।

ਇਸ ਤੋਂ ਪਹਿਲਾਂ ਅੰਜੁਮ ਮੋਦਗਿਲ, ਆਸ਼ੀ ਚੌਕਸੀ ਤੇ ਸਿਫਤ ਕੌਰ ਸਮਰਾ ਨੇ ਮਹਿਲਾਵਾਂ ਦੇ 50 ਮੀਟਰ ਰਾਈਫਲ ਥ੍ਰੀ ਪੋਜ਼ੀਸ਼ਨ ਟੀਮ ਮੁਕਾਬਲੇ ਵਿਚ ਕਾਂਸੇ ਦਾ ਮੈਡਲ ਜਿੱਤਿਆ। ਕਾਂਸੇ ਦੇ ਮੈਡਲ ਦੇ ਮੁਕਾਬਲੇ ਵਿਚ ਉਨ੍ਹਾਂ ਨੇ ਆਸਟ੍ਰੀਆ ਦੀ ਸ਼ੈਲੀਨ ਵਾਈਬੇਲ, ਐਨ ਉਂਗੇਰਾਂਕ ਤੇ ਰੇਬੇਕਾ ਕੋਏਕ ਨੂੰ 16-6 ਨਾਲ ਹਰਾਇਆ। ਭਾਰਤ 13 ਮੈਡਲ (ਪੰਜ ਗੋਲਡ, ਪੰਜ ਸਿਲਵਰ ਤੇ ਤਿੰਨ ਕਾਂਸੇ) ਜਿੱਤ ਕੇ ਹੁਣ ਵੀ ਮੈਡਲ ਸੂਚੀ ਵਿਚ ਸਿਖਰ ‘ਤੇ ਬਣਿਆ ਹੋਇਆ ਹੈ।

Related posts

ਮਾਰਕ ਟੇਲਰ ਓਵਲ ‘ਚ ਨਵਾਂ ਪੈਵਿਲਿਅਨ ਅਤੇ ਨਵੇਂ ਗ੍ਰੈਂਡਸਟੈਂਡ ਦੀ ਓਪਨਿੰਗ

ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ ਟੀ-20 ਵਿਸ਼ਵ ਕੱਪ 2026 ‘ਚ ਹਰਾ ਕੇ ਕਾਇਮ ਕੀਤੇ ਕਈ ਨਵੇਂ ਰਿਕਾਰਡ

ਦੂਜੇ ਸੈਮੀਫਾਈਨਲ ‘ਚ ਭਾਰਤ ਦੀ ਇੰਗਲੈਂਡ ‘ਤੇ ਜਿੱਤ, 8 ਮਾਰਚ ਨੂੰ ਫਾਈਨਲ ਨਿਊਜ਼ੀਲੈਂਡ ਨਾਲ