ਯਾਮੀ ਗੌਤਮ ਮੁਸ਼ਕਿਲਾਂ ਤੋਂ ਨਹੀਂ ਡਰਦੀ

ਵਿਆਹ ਦੀ ਪਹਿਲੀ ਵਰ੍ਹੇ ਗੰਢ ਮਨਾਉਣ ਵਾਲੀ ਯਾਮੀ ਗੌਤਮ ਨੇ ਆਪਣੇ ਪ੍ਰਸੰਸਕਾਂ ਦੇ ਪਿਆਰ ਦਾ ਸ਼ੁਕਰਾਨਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਅਸੀਸ ਸਦਕਾ ਅੱਜ ਉਹ ‘ਏ ਬਰਥ ਡੇਅ’ ਅਤੇ ‘ਦਸਵੀਂ’ ਫ਼ਿਲਮਾਂ ਦੀ ਬਦੌਲਤ ਕਿਰਨ ਬੇਦੀ ਤੱਕ ਤੋਂ ਪ੍ਰਸੰਸਾ ਹਾਸਲ ਕਰ ਰਹੀ ਹੈ। ਅਦਿਤਿਯ ਨਾਲ ਵਿਆਹ ਕਰਵਾ ਕੇ ਯਾਮੀ ਨੇ ਪੁਰਾਣਾ ਸਭ ਕੁਝ ਭੁਲਾ ਕੇ ਨਵੇਂ ਜੀਵਨ ਦੀ ਸ਼ੁਰੂਆਤ ਕੀਤੀ ਹੈ। ਗ੍ਰਹਿਸਥ ਜੀਵਨ ਸੋਹਣਾ ਲੰਘ ਰਿਹਾ ਹੈ। ਯਾਮੀ ਕੋਲ ਨਵੀਂ ਫਿਲਮ ‘ਓ.ਐਮ.ਜੀ.-2’ ਵੀ ਹੈ। ਹਿਮਾਚਲ ‘ਚ ਉਸ ਦਾ ਆਪਣਾ ਫਾਰਮ ਹੈ, ਜਿਥੇ ਜੈਵਿਕ ਖੇਤੀ ਹੋ ਰਹੀ ਹੈ। ਸੈਮਸੰਗ ਮੋਬਾਈਲ ਦਾ ਨਵਾਂ ਵਿਗਿਆਪਨ ਵੀ ਯਾਮੀ ਕਰ ਰਹੀ ਹੈ। ਚਾਹ ਦੀ ਪ੍ਰੇਮਣ ਯਾਮੀ ਦੇਸੀ ਚਾਹ ਜ਼ਿਆਦਾ ਪੀਂਦੀ ਹੈ। ਯਾਮੀ ਜੇ ਅਭਿਨੇਤਰੀ ਨਾ ਹੁੰਦੀ ਤਾਂ ਫਿਰ ਕਿਤੇ ਆਈ.ਏ.ਐਸ. ਕਰ ਕੇ ਡੀ.ਸੀ. ਲਗਦੀ ਜਾਂ ਵਕੀਲ ਬਣਦੀ ਪਰ ਘਰ ਦੇ ਕਲਾਕਾਰੀ ਮਾਹੌਲ ਨੇ ਯਾਮੀ ਨੂੰ ਅੱਜ ਚੋਟੀ ਦੀ ਅਭਿਨੇਤਰੀ ਬਣਾ ਦਿੱਤਾ ਹੈ। ਸੁਖੀ ਵਿਆਹੁਤਾ ਜ਼ਿੰਦਗੀ, ਕੰਮਕਾਰ ਵਧੀਆ ਤੇ ਪਤੀ ਦੇ ਸਾਥ ਸਦਕਾ ਯਾਮੀ ਗੌਤਮ ਹੁਣ ਮੁਸ਼ਕਿਲਾਂ ‘ਤੇ ਆਸਾਨੀ ਨਾਲ ਕਾਬੂ ਪਾ ਲੈਂਦੀ ਹੈ।

Related posts

ਆਪਣੀ ਗੋਦ ਲਈ ਭੈਣ ਨੂੰ ਸਕੀ ਭੈਣ ਨਾਲੋਂ ਵੱਧ ਪਿਆਰ ਕਰਦਾ ਸਲਮਾਨ ਖਾਨ !

ਬਾਲੀਵੁੱਡ ਹੀਰੋਇਨ ਕੈਟਰੀਨਾ ਦੀ ਸੁੰਦਰਤਾ ਅਤੇ ਬਿਜ਼ਨਸ ਵੋਮੈਨ ਵਜੋਂ ਸਫ਼ਲਤਾ ਦਾ ਰਾਜ਼ !

ਬੌਲੀਵੁੱਡ ਮੂਵੀ ਧੁਰੰਧਰ ਦੇ ਭਾਗ-2 ਨੇ ਕਮਾਈ ਦੇ ਪੱਖੋਂ ਨਵੇਂ ਰਿਕਾਰਡ ਕਾਇਮ ਕਰਨੇ ਸ਼ੁਰੂ ਕਰ ਦਿੱਤੇ !