ਰਣਵੀਰ ਸਿੰਘ ਦੇ ਘਰ ‘ਚ ਗੂੰਜੀਆਂ ਕਿਲਕਾਰੀਆਂ, ਦੀਪਿਕਾ ਪਾਦੂਕੋਣ ਬਣੀ ਮਾਂ

ਮੁੰਬਈ – ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਜਿਸ ਦਿਨ ਦਾ ਪਿਛਲੇ ਨੌਂ ਮਹੀਨਿਆਂ ਤੋਂ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ, ਆਖਰਕਾਰ ਉਹ ਦਿਨ ਆ ਹੀ ਗਿਆ ਹੈ। ਦੀਪਿਕਾ ਪਾਦੁਕੋਣ ਐਤਵਾਰ ਨੂੰ ਮਾਂ ਬਣੀ। ਉਸਨੇ ਐਚਐਨ ਰਿਲਾਇੰਸ ਹਸਪਤਾਲ, ਮੁੰਬਈ ਵਿੱਚ ਇੱਕ ਬੇਟੀ ਨੂੰ ਜਨਮ ਦਿੱਤਾ। ਸ਼ਨੀਵਾਰ ਸ਼ਾਮ ਨੂੰ ਰਣਵੀਰ ਸਿੰਘ ਆਪਣੀ ਪਤਨੀ ਦੀਪਿਕਾ ਨੂੰ ਹਸਪਤਾਲ ਲੈ ਕੇ ਗਏ ਸਨ ਅਤੇ ਹੁਣ ਇਹ ਵੱਡੀ ਖਬਰ ਆਈ ਹੈ। ਰਿਸ਼ੀ ਪੰਚਮੀ ਦੇ ਮੌਕੇ ‘ਤੇ ਦੀਪਿਕਾ-ਰਣਵੀਰ ਨੂੰ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਮਿਲੀ।ਵਿਆਹ ਦੇ 6 ਸਾਲ ਬਾਅਦ ਦੀਪਿਕਾ-ਰਣਵੀਰ ਇੱਕ ਛੋਟੀ ਪਰੀ ਦੇ ਮਾਤਾ-ਪਿਤਾ ਬਣ ਗਏ ਹਨ। ਇਹ ਖਬਰ ਸਾਹਮਣੇ ਆਉਂਦੇ ਹੀ ਜੋੜੇ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਸੂਤਰਾਂ ਦੀ ਮੰਨੀਏ ਤਾਂ ਦੀਪਿਕਾ ਨੇ ਸੀ-ਸੈਕਸ਼ਨ ਰਾਹੀਂ ਬੇਟੀ ਨੂੰ ਜਨਮ ਦਿੱਤਾ ਹੈ। ਦੀਪਿਕਾ-ਰਣਵੀਰ ਨੇ ਆਪਣੇ ਬੱਚੇ ਦੇ ਸਵਾਗਤ ਲਈ ਅੱਜ ਦਾ ਦਿਨ ਪਹਿਲਾਂ ਹੀ ਚੁਣ ਲਿਆ ਸੀ।

Related posts

ਆਪਣੀ ਗੋਦ ਲਈ ਭੈਣ ਨੂੰ ਸਕੀ ਭੈਣ ਨਾਲੋਂ ਵੱਧ ਪਿਆਰ ਕਰਦਾ ਸਲਮਾਨ ਖਾਨ !

ਬਾਲੀਵੁੱਡ ਹੀਰੋਇਨ ਕੈਟਰੀਨਾ ਦੀ ਸੁੰਦਰਤਾ ਅਤੇ ਬਿਜ਼ਨਸ ਵੋਮੈਨ ਵਜੋਂ ਸਫ਼ਲਤਾ ਦਾ ਰਾਜ਼ !

ਬੌਲੀਵੁੱਡ ਮੂਵੀ ਧੁਰੰਧਰ ਦੇ ਭਾਗ-2 ਨੇ ਕਮਾਈ ਦੇ ਪੱਖੋਂ ਨਵੇਂ ਰਿਕਾਰਡ ਕਾਇਮ ਕਰਨੇ ਸ਼ੁਰੂ ਕਰ ਦਿੱਤੇ !