ਰਵੀ ਦਹੀਆ, ਬਜਰੰਗ ਤੇ ਦੀਪਕ ਪੂਨੀਆ ਨੂੰ ਬਿਨਾਂ ਟ੍ਰਾਇਲ ਸਿੱਧਾ ਪ੍ਰਵੇਸ਼ ਦਿੱਤਾ, 17 ਭਲਵਾਨਾਂ ਦੀ ਚੋਣ

ਸੋਨੀਪਤ – ਸੋਨੀਪਤ ਦੀ ਭਾਰਤੀ ਖੇਡ ਅਥਾਰਟੀ (ਸਾਈ) ਵਿਚ ਦੇਰ ਸ਼ਾਮ ਤਕ ਚੱਲੇ ਟਰਾਇਲ ਤੋਂ ਬਾਅਦ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਲਈ 17 ਭਲਵਾਨਾਂ ਦੀ ਚੋਣ ਕੀਤੀ ਗਈ ਹੈ। ਇਹ ਚੈਂਪੀਅਨਸ਼ਿਪ 10 ਤੋਂ 18 ਸਤੰਬਰ ਤਕ ਸਰਬੀਆ ਦੇ ਬੇਲਗ੍ਰੇਡ ਵਿਚ ਹੋਣੀ ਹੈ। ਫ੍ਰੀ ਸਟਾਈਲ ਵਿਚ ਭਲਵਾਨ ਰਵੀ ਦਹੀਆ, ਬਜਰੰਗ ਪੂਨੀਆ ਤੇ ਦੀਪਕ ਪੂਨੀਆ ਨੂੰ ਬਿਨਾਂ ਟ੍ਰਾਇਲ ਸਿੱਧਾ ਪ੍ਰਵੇਸ਼ ਦਿੱਤਾ ਗਿਆ ਹੈ। ਚੁਣੇ ਗਏ ਭਲਵਾਨਾਂ ਵਿਚ ਗ੍ਰੀਕੋ ਰੋਮਨ ‘ਚ ਅਰਜੁਨ ਹੁਲਕੁਕੀ (55 ਕਿੱਲੋਗ੍ਰਾਮ), ਗਿਆਨੇਂਦਰ ਦਹੀਆ (60 ਕਿੱਲੋਗ੍ਰਾਮ), ਨੀਰਜ (63 ਕਿੱਲੋਗ੍ਰਾਮ), ਆਸ਼ੂ (67 ਕਿੱਲੋਗ੍ਰਾਮ), ਵਿਕਾਸ (72 ਕਿੱਲੋਗ੍ਰਾਮ), ਸਚਿਨ (77 ਕਿੱਲੋਗ੍ਰਾਮ), ਹਰਪ੍ਰਰੀਤ ਸਿੰਘ (82 ਕਿੱਲੋਗ੍ਰਾਮ), ਸੁਨੀਲ ਮਲਿਕ (87 ਕਿੱਲੋਗ੍ਰਾਮ), ਦੀਪਾਂਸ਼ੂ (97 ਕਿੱਲੋਗ੍ਰਾਮ) ਤੇ ਸਤੀਸ਼ (130 ਕਿੱਲੋਗ੍ਰਾਮ) ਅਤੇ ਫ੍ਰੀਸਟਾਈਲ ਵਿਚ ਪੰਕਜ (61 ਕਿੱਲੋਗ੍ਰਾਮ), ਨਵੀਨ (70 ਕਿੱਲੋਗ੍ਰਾਮ), ਸਾਗਰ ਜਾਗਲਾਨ (74 ਕਿੱਲੋਗ੍ਰਾਮ) ਦੀਪਕ (79 ਕਿੱਲੋਗ੍ਰਾਮ), ਵਿੱਕੀ (92 ਕਿੱਲੋਗ੍ਰਾਮ), ਵਿੱਕੀ (97 ਕਿੱਲੋਗ੍ਰਾਮ) ਤੇ ਦਿਨੇਸ਼ (125 ਕਿੱਲੋਗ੍ਰਾਮ) ਸ਼ਾਮਲ ਹਨ।

Related posts

ਜੇਤੂ ਨੂੰ ਮਿਲਣਗੇ 55 ਮਿਲੀਅਨ ਡਾਲਰ : ਅੱਜ ਤੋਂ ਫ਼ੀਫਾ ਵਰਲਡ ਫੁੱਟਬਾਲ ਕੱਪ ਸ਼ੁਰੂ !

ਆਸਟ੍ਰੇਲੀਆ ਦੇ ਬੰਗਲਾਦੇਸ਼ ਦੇ ਨਾਲ ਕ੍ਰਿਕਟ ਦੇ ਦਿਲਚਸਪ ਮੈਚ ਹੋਣਗੇ

ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਨੇ ਫ੍ਰੈਂਚ ਓਪਨ 2026 ਖਿਤਾਬ ਜਿੱਤਿਆ