ਰਾਸ਼ਟਰਮੰਡਲ ਖੇਡਾਂ ਦੀ ਅਸਫਲਤਾ ਤੋਂ ਬਾਅਦ ਮਨਿਕਾ ਬੱਤਰਾ ਦੀਆਂ ਨਜ਼ਰਾਂ ਰਾਸ਼ਟਰੀ ਖੇਡਾਂ ‘ਚ ਜ਼ੋਰਦਾਰ ਵਾਪਸੀ ‘ਤੇ

ਸੂਰਤ— ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਨੂੰ ਬਰਮਿੰਘਮ ਰਾਸ਼ਟਰਮੰਡਲ ਖੇਡਾਂ ‘ਚ ਸਫਲਤਾ ਨਹੀਂ ਮਿਲੀ ਪਰ ਹੁਣ ਇਹ ਚੋਟੀ ਦੀ ਭਾਰਤੀ ਖਿਡਾਰਨ ਇਸ ਮਹੀਨੇ ਵਿਸ਼ਵ ਚੈਂਪੀਅਨਸ਼ਿਪ ਲਈ ਰਵਾਨਾ ਹੋਣ ਤੋਂ ਪਹਿਲਾਂ ਰਾਸ਼ਟਰੀ ਖੇਡਾਂ ‘ਚ ਮਜ਼ਬੂਤ ਵਾਪਸੀ ਦਾ ਟੀਚਾ ਰੱਖ ਰਹੀ ਹੈ। ਬੱਤਰਾ 2018 ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੇ ਵੱਡੇ ਸਿਤਾਰਿਆਂ ਵਿੱਚੋਂ ਇੱਕ ਸੀ, ਜਿਸ ਨੇ ਮਹਿਲਾ ਸਿੰਗਲਜ਼ ਦੇ ਨਾਲ-ਨਾਲ ਟੀਮ ਈਵੈਂਟ ਵਿੱਚ ਸੋਨ ਤਮਗਾ ਜਿੱਤਿਆ ਸੀ।
ਉਸ ਨੇ ਇਸ ਸਾਲ ਏਸ਼ੀਆਈ ਖੇਡਾਂ ਵਿੱਚ ਮਿਕਸਡ ਡਬਲਜ਼ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਪਰ ਉਹ ਪਿਛਲੇ ਮਹੀਨੇ ਬਰਮਿੰਘਮ ਤੋਂ ਖਾਲੀ ਹੱਥ ਪਰਤੀ ਸੀ। ਰਾਸ਼ਟਰੀ ਖੇਡਾਂ ਲਈ ਇੱਥੇ ਪੁੱਜੀ ਬੱਤਰਾ ਨੇ ਪੱਤਰਕਾਰਾਂ ਨਾਲ ‘ਵਰਚੁਅਲ’ ਗੱਲਬਾਤ ‘ਚ ਕਿਹਾ, ”ਬੇਸ਼ੱਕ ਰਾਸ਼ਟਰਮੰਡਲ ਖੇਡਾਂ ‘ਚ ਜਦੋਂ ਮੈਂ ਆਪਣੇ ਮੈਚ ਹਾਰ ਗਈ ਸੀ ਤਾਂ ਮੈਂ ਉਦਾਸ ਅਤੇ ਨਿਰਾਸ਼ ਸੀ, ਪਰ ਮੈਂ ਹਮੇਸ਼ਾ ਆਪਣੇ ਆਪ ਨੂੰ ਕਿਹਾ ਹੈ ਕਿ ਦੁਨੀਆ ਇੱਥੇ ਖਤਮ ਨਹੀਂ ਹੁੰਦੀ।”

Related posts

ਮਾਰਕ ਟੇਲਰ ਓਵਲ ‘ਚ ਨਵਾਂ ਪੈਵਿਲਿਅਨ ਅਤੇ ਨਵੇਂ ਗ੍ਰੈਂਡਸਟੈਂਡ ਦੀ ਓਪਨਿੰਗ

ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ ਟੀ-20 ਵਿਸ਼ਵ ਕੱਪ 2026 ‘ਚ ਹਰਾ ਕੇ ਕਾਇਮ ਕੀਤੇ ਕਈ ਨਵੇਂ ਰਿਕਾਰਡ

ਦੂਜੇ ਸੈਮੀਫਾਈਨਲ ‘ਚ ਭਾਰਤ ਦੀ ਇੰਗਲੈਂਡ ‘ਤੇ ਜਿੱਤ, 8 ਮਾਰਚ ਨੂੰ ਫਾਈਨਲ ਨਿਊਜ਼ੀਲੈਂਡ ਨਾਲ