ਰੂਸੀ ਤੇਲ ਖਰੀਦਣਾ ਬੰਦ ਕਰ ਸਕਦਾ ਹੈ ਚੈੱਕ ਗਣਰਾਜ , ਰੂਬੇਲ ‘ਚ ਭੁਗਤਾਨ ‘ਤੇ ਹੈ ਇਤਰਾਜ਼

ਬੈਲਜੀਅਮ – ਯੂਕਰੇਨ ‘ਤੇ ਰੂਸ ਦੇ ਹਮਲੇ ਨੂੰ ਲੈ ਕੇ ਯੂਰਪੀ ਦੇਸ਼ਾਂ ਨੇ ਕਮਰ ਕੱਸ ਲਈ ਹੈ। ਇਸੇ ਦੌਰਾਨ ਬੈਲਜੀਅਮ ਦੀ ਰਾਜਧਾਨੀ ਬਰਸਲਜ਼ ਵਿੱਚ ਊਰਜਾ ਮਾਮਲਿਆਂ ਦਾ ਚਾਰਜ ਸੰਭਾਲ ਰਹੇ ਯੂਰਪੀਅਨ ਯੂਨੀਅਨ ਦੇ ਮੰਤਰੀਆਂ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ, ਚੈੱਕ ਗਣਰਾਜ ਦੇ ਉਦਯੋਗ ਅਤੇ ਵਪਾਰ ਮੰਤਰੀ ਜੋਜ਼ੇਫ ਇਕੇਲਾ ਨੇ ਕਿਹਾ ਕਿ ‘ਸਾਡਾ ਦੇਸ਼ ਰੂਸ ਤੋਂ ਗੈਸ ਖਰੀਦਣ ਲਈ ਰੂਸੀ ਮੁਦਰਾ ਰੂਬਲ ਵਿੱਚ ਭੁਗਤਾਨ ਨਹੀਂ ਕਰੇਗਾ।’ ਸਿਕੇਲ ਨੇ ਕਿਹਾ ਕਿ ਚੈੱਕ ਗਣਰਾਜ ਗੈਸ ਲਈ ਯੂਰੋ (ਯੂਰਪੀਅਨ ਯੂਨੀਅਨ ਦੀ ਅਧਿਕਾਰਤ ਮੁਦਰਾ) ਵਿੱਚ ਭੁਗਤਾਨ ਕਰਨ ਦਾ ਇਰਾਦਾ ਰੱਖਦਾ ਹੈ, ਖਾਸ ਕਰਕੇ ਜਦੋਂ ਤੋਂ ਅਸੀਂ ਪੱਛਮੀ ਯੂਰਪੀਅਨ ਐਕਸਚੇਂਜਾਂ ‘ਤੇ ਇਸਦਾ ਜ਼ਿਆਦਾਤਰ ਹਿੱਸਾ ਖਰੀਦ ਰਹੇ ਹਾਂ।

ਉਨ੍ਹਾਂ ਅੱਗੇ ਦੱਸਿਆ ਕਿ ਚੈੱਕ ਕੰਪਨੀ ‘ਸੀ.ਈ.ਜ਼ੈੱਡ’ (ਸੀਈਜ਼ੈੱਡ) ਇਕਲੌਤੀ ਕੰਪਨੀ ਹੈ ਜੋ ਰਸ਼ੀਅਨ ਫੈਡਰੇਸ਼ਨ ਤੋਂ ਗੈਸ ਖਰੀਦਦੀ ਹੈ। ਇਸ ਤੋਂ ਇਲਾਵਾ ਇਹ ਕੰਪਨੀ ਯੂਰੋ ਵਿੱਚ ਭੁਗਤਾਨ ਕਰਦੀ ਰਹੀ ਹੈ ਅਤੇ ਭਵਿੱਖ ਵਿੱਚ ਵੀ ਯੂਰੋ ਵਿੱਚ ਕਰਦੀ ਰਹੇਗੀ। ਮਹੱਤਵਪੂਰਨ ਗੱਲ ਇਹ ਹੈ ਕਿ ਸਿਕੇਲ ਨੇ ਇਹ ਵੀ ਕਿਹਾ ਕਿ ਸਾਡਾ ਦੇਸ਼ ਕੁਝ ਸ਼ਰਤਾਂ ਤਹਿਤ 2022 ਦੇ ਅੰਤ ਤੱਕ ਰੂਸ ਤੋਂ ਤੇਲ ਖ਼ਰੀਦਣਾ ਬੰਦ ਕਰ ਸਕਦਾ ਹੈ।

ਜ਼ਿਕਰਯੋਗ ਹੈ ਕਿ 23 ਮਾਰਚ ਨੂੰ ਰੂਸੀ ਰਾਸ਼ਟਰਪਤੀ ਨੇ ਇਕ ਸਰਕਾਰੀ ਆਦੇਸ਼ ‘ਤੇ ਦਸਤਖਤ ਕਰਦੇ ਹੋਏ ਕਿਹਾ ਸੀ ਕਿ ਰੂਸ ਦੇ ਗੈਰ ਸਹਿਯੋਗੀ ਦੇਸ਼ਾਂ ਨੂੰ 1 ਅਪ੍ਰੈਲ ਤੋਂ ਰੂਬਲ ‘ਚ ਰੂਸੀ ਗੈਸ ਦਾ ਭੁਗਤਾਨ ਕਰਨਾ ਹੋਵੇਗਾ। ਜੇਕਰ ਰੂਬਲ ਵਿੱਚ ਭੁਗਤਾਨ ਨਹੀਂ ਕੀਤਾ ਜਾਂਦਾ ਹੈ, ਤਾਂ ਉਨ੍ਹਾਂ ਦੇ ਇਕਰਾਰਨਾਮੇ ਨੂੰ ਖਤਮ ਕਰ ਦਿੱਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਰੂਬਲ ਵਿੱਚ ਭੁਗਤਾਨ ਨਹੀਂ ਕੀਤਾ ਜਾਂਦਾ ਹੈ, ਤਾਂ ਅਸੀਂ ਇਸ ਨੂੰ ਖਰੀਦਦਾਰਾਂ ਵੱਲੋਂ ਡਿਫਾਲਟ ਸਮਝਾਂਗੇ। ਦਰਅਸਲ ਯੂਰਪੀ ਸੰਘ ਸਮੇਤ ਕਈ ਪੱਛਮੀ ਦੇਸ਼ਾਂ ਨੇ ਯੂਕਰੇਨ ‘ਤੇ ਹਮਲੇ ਤੋਂ ਬਾਅਦ ਰੂਸ ‘ਤੇ ਸਖਤ ਆਰਥਿਕ ਪਾਬੰਦੀਆਂ ਲਗਾ ਦਿੱਤੀਆਂ ਹਨ। ਇਸ ਕਾਰਨ ਰੂਸ ਦੀ ਅਰਥਵਿਵਸਥਾ ‘ਤੇ ਮਾੜਾ ਅਸਰ ਪੈ ਰਿਹਾ ਹੈ।

2021 ਵਿੱਚ ਯੂਰਪੀਅਨ ਯੂਨੀਅਨ ਦੁਆਰਾ ਨਿਰਯਾਤ ਕੀਤੀ ਗਈ ਗੈਸ ਦਾ 45 ਪ੍ਰਤੀਸ਼ਤ ਰੂਸ ਤੋਂ ਆਇਆ ਸੀ। ਜ਼ਿਕਰਯੋਗ ਹੈ ਕਿ ਰੂਸੀ ਗੈਸ ਯੂਰਪੀ ਸੰਘ ਦੇ ਦੇਸ਼ਾਂ ਦੀਆਂ 40 ਫੀਸਦੀ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ।

Related posts

ਪ੍ਰਧਾਨ ਮੰਤਰੀ ਮੋਦੀ ਵਲੋਂ ਵੀਅਤਨਾਮ ਦੇ ਰਾਸ਼ਟਰਪਤੀ ਟੋ ਲਾਮ ਦਾ ਸਵਾਗਤ ਕੀਤਾ

ਅਮਰੀਕਨ ਫੌਜ ਦਾ ਕੇਸੀ-135 ਸਟ੍ਰੈਟੋਟੈਂਕਰ ਜਹਾਜ਼ ਕਤਰ ਦੇ ਉੱਪਰੋਂ ਗਾਇਬ

ਅਮਰੀਕਾ ਵਲੋਂ ਹੋਰਮੁਜ਼ ਜਲਡਮਰੂ ਵਿੱਚ ‘ਪ੍ਰੋਜੈਕਟ ਫ੍ਰੀਡਮ’ ਦੀ ਸ਼ੁਰੂਆਤ