ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਟਰਾਂਸਮਿਸ਼ਨ ਪਲੇਨਿੰਗ ਵਿਭਾਗ ਦੇ ਅਮੈਂਡਮੈਂਟ ਨੰ:107/2025-26 ਦੀ ਕਾਪੀ ਵਿਖਾਉਂਦੇ ਹੋਏ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਦੱਸਿਆ ਕਿ ਉਹਨਾਂ ਵੱਲੋਂ ਬਿਜਲੀ ਵਿਭਾਗ ਜਗਰਾਉਂ ਦੇ ਐਕਸੀਅਨ ਅਤੇ ਉਹਨਾਂ ਦੇ ਨਾਲ ਤੈਨਾਤ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਟੀਮ ਦੇ ਸਹਿਯੋਗ ਨਾਲ ਜਗਰਾਉਂ ਹਲਕੇ ਦੇ ਲੋਕਾਂ ਨੂੰ ਘੱਟ ਬਿਜਲੀ ਦੀ ਵੋਲਟੇਜ ਦੀ ਸਮੱਸਿਆ ਤੋਂ ਨਿਯਾਤ ਦਿਵਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਜਿਸ ਤਹਿਤ ਪਹਿਲਾਂ ਪਿੰਡ ਗਿੱਦੜਵਿੰਡੀ ਵਿਖੇ ਲਗਭਗ ਸਵਾ ਚਾਰ ਕਰੋੜ ਰੁਪਏ ਦੀ ਰਕਮ ਨਾਲ ਨਵਾਂ 66 ਕੇਵੀ ਗਰਿੱਡ ਬਣ ਰਿਹਾ ਹੈ, ਜਿਸ ਦੀ ਉਸਾਰੀ ਦਾ ਲਗਭਗ ਮੁਕੰਮਲ ਹੋਣ ਵਾਲਾ ਹੈ ਅਤੇ ਜ਼ਲਦੀ ਹੀ ਚਾਲੂ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਹਲਕੇ ਦੇ ਪਿੰਡ ਬੁਜਰਗ ਅਤੇ ਭੰਮੀਪੁਰਾ ਕਲਾਂ ਵਿਖੇ ਵੀ ਬਿਜਲੀ ਦਾ ਨਵੇਂ 66 ਕੇਵੀ ਗਰਿੱਡ ਮੰਨਜੂਰ ਕਰਵਾਏ ਜਾ ਚੁੱਕੇ ਹਨ ਅਤੇ ਇਹਨਾਂ ਗਰਿੱਡਾਂ ਦੇ ਨਿਰਮਾਣ ਲਈ ਕ੍ਰਮਵਾਰ ਪਿੰਡ ਬੁਜਰਗ ਲਈ 6 ਕਰੋੜ 89 ਲੱਖ 7 ਹਜ਼ਾਰ ਰੁਪਏ ਅਤੇ ਪਿੰਡ ਭੰਮੀਪੁਰਾ ਕਲਾਂ ਲਈ 6 ਕਰੋੜ 62 ਲੱਖ 7 ਹਜ਼ਾਰ ਰੁਪਏ ਦੀਆਂ ਗਰਾਂਟਾਂ ਵੀ ਜਾਰੀ ਹੋ ਚੁੱਕੀਆਂ ਹਨ ਅਤੇ ਜ਼ਲਦੀ ਹੀ ਇਹਨਾਂ ਗਰਿੱਡਾਂ ਦੇ ਨਿਰਮਾਣ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਵਿਧਾਇਕਾ ਮਾਣੂੰਕੇ ਨੇ ਦੱਸਿਆ ਕਿ ਪਿੰਡ ਕਾਉਂਕੇ ਕਲਾਂ ਵਿਖੇ ਨਵਾਂ 66 ਕੇਵੀ ਗਰਿੱਡ ਬਨਾਉਣ ਲਈ ਤਖਮੀਨਾਂ ਤਿਆਰ ਕਰਕੇ ਬਿਜਲੀ ਵਿਭਾਗ ਰਾਹੀਂ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਸੀ, ਜਿਸ ਨੂੰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਪ੍ਰਵਾਨ ਕਰ ਲਿਆ ਹੈ ਅਤੇ ਗਰਿੱਡ ਦੇ ਨਿਰਮਾਣ ਲਈ ਲਗਭਗ 8 ਕਰੋੜ ਰੁਪਏ ਦੀ ਰਕਮ ਵੀ ਜਾਰੀ ਕਰ ਦਿੱਤੀ ਗਈ ਹੈ।
ਇਸ ਮੌਕੇ ਐਕਸੀਅਨ ਜਗਰਾਉਂ ਇੰਜ:ਗੁਰਪ੍ਰੀਤਮਹਿੰਦਰ ਸਿੰਘ ਸਿੱਧੂੂ ਨੇ ਦੱਸਿਆ ਕਿ ਪਿੰਡ ਕਾਉਂਕੇ ਕਲਾਂ ਵਿਖੇ ਬਣਨ ਵਾਲੇ ਨਵੇਂ 66 ਕੇਵੀ ਗਰਿੱਡ ਵਿੱਚ ਨਵਾਂ 20 ਐਮ.ਵੀ.ਏ. ਦਾ ਵੱਡਾ ਟਰਾਸਫਾਰਮਰ ਸਥਾਪਿਤ ਹੋਵੇਗਾ ਅਤੇ 66 ਕੇਵੀ ਅਤੇ 11 ਕੇਵੀ ਲਾਈਨਾਂ ਉਸਾਰੀਆਂ ਜਾਣਗੀਆਂ। ਜਿਸ ਨਾਲ ਪਿੰਡ ਕਾਉਂਕੇ ਕਲਾਂ ਤੋਂ ਇਲਾਵਾ ਡਾਂਗੀਆਂ, ਰਸੂਲਪੁਰ, ਡੱਲਾ, ਨਵਾਂ ਡੱਲਾ, ਕਾਉਂਕੇ ਖੋਸਾ, ਕਾਉਂਕੇ ਕਲੋਨੀਆਂ, ਨਾਨਕਸਰ, ਗੁਰੂਸਰ, ਕੋਠੇ ਬੱਗੂ, ਕੋਠੇ ਜੀਵਾ, ਕੋਠੇ ਅੱਠ ਚੱਕ, ਕੋਠੇ ਹਰੀ ਸਿੰਘ, ਅਗਵਾੜ ਲੋਪੋ ਖੁਰਦ, ਚੂਹੜਚੱਕ ਆਦਿ ਪਿੰਡਾਂ ਦੇ ਲੋਕਾਂ ਨੂੰ ਘਰੇਲੂ ਅਤੇ ਖੇਤੀਬਾੜੀ ਲਈ ਘੱਟ ਬਿਜਲੀ ਦੀ ਸਮੱਸਿਆ ਤੋਂ ਨਿਯਾਤ ਮਿਲੇਗੀ ਅਤੇ ਵੱਡਾ ਫਾਇਦਾ ਮਿਲੇਗਾ। ਇਹ ਪਹਿਲੀ ਵਾਰ ਹੋਇਆ ਹੈ ਕਿ ਜਗਰਾਉਂ ਵਿਧਾਨ ਸਭਾ ਹਲਕੇ ਅਧੀਨ ਕਰੋੜਾਂ ਰੁਪਏ ਦੀ ਲਾਗਤ ਨਾਲ ਬਿਜਲੀ ਦੇ 4 ਨਵੇਂ 66 ਕੇਵੀ ਗਰਿੱਡ ਸਥਾਪਿਤ ਹੋਣ ਜਾ ਰਹੇ ਹਨ ਅਤੇ 220 ਕੇਵੀ ਗਰਿੱਡ ਜਗਰਾਉਂ ਵਿਖੇ ਵੀ ਨਵਾਂ ਬਿਲਡਿੰਗ ਬਣਾਕੇ ਕਰੋੜਾਂ ਰੁਪਏ ਦੀ ਕੀਮਤ ਦੇ 25 ਨਵੇਂ ਬਰੇਕਰ ਸਥਾਪਿਤ ਹੋ ਚੁੱਕੇ ਹਨ, ਤਾਂ ਜੋ ਹਲਕੇ ਦੇ ਲੋਕਾਂ ਨੂੰ ਘੱਟ ਵੋਲਟੇਜ਼ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਇਆ ਜਾ ਸਕੇ। ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੱਲੋਂ ਬਿਜਲੀ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ। ਕਾਉਂਕੇ ਕਲਾਂ ਵਿਖੇ ਨਵਾਂ 66 ਕੇਵੀ ਗਰਿੱਡ ਮੰਨਜੂਰ ਹੋਣ ਨਾਲ ਇਲਾਕੇ ਦੇ ਲੋਕਾਂ ਅਤੇ ਬਿਜਲੀ ਅਧਿਕਾਰੀਆਂ ਤੇ ਮੁਲਾਜ਼ਮਾਂ ਅੰਦਰ ਵੀ ਭਾਰੀ ਖੁਸ਼ੀ ਪਾਈ ਜਾ ਰਹੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋਫੈਸਰ ਸੁਖਵਿੰਦਰ ਸਿੰਘ, ਕੁਲਵਿੰਦਰ ਸਿੰਘ ਕਾਲਾ, ਐਸ.ਡੀ.ਓ.ਦਿਹਾਤੀ ਗੁਰਪ੍ਰੀਤ ਸਿੰਘ ਮੱਲ੍ਹੀ, ਪਰਮਜੀਤ ਸਿੰਘ ਚੀਮਾਂ, ਦਲਜੀਤ ਸਿੰਘ ਜੇਈ, ਮਨਪ੍ਰੀਤ ਸਿੰਘ ਜੇਈ, ਸੁਖਵਿੰਦਰ ਸਿੰਘ ਕਾਕਾ ਜੇਈ, ਗੁਰਿੰਦਰ ਸਿੰਘ ਡਾਂਗੀਆਂ ਆਦਿ ਨੇ ਖੁਸ਼ੀ ਦਾ ਇਜ਼ਹਾਰ ਕੀਤਾ।