ਸਰਬਾਲਾ

ਪੰਜਾਬੀ ਵਿਆਹਾਂ ਦੇ ਰੀਤੀ ਰਿਵਾਜਾਂ ਦੀ ਕਤਾਰ ਬੜ੍ਹੀ ਲੰਬੀ ਚੌੜੀ ਹੈ। ਰੋਕੇ, ਠਾਕੇ , ਛੁਆਰੇ ਕਈ ਕਈ ਦਿਨ ਬਰਾਤਾਂ ਦਾ ਪਿੰਡਾ ਵਿੱਚ ਠਹਿਰਣਾ, ਦੋ ਮੰਜਿਆਂ ਉਤੇ ਸਪੀਕਰ ਬੰਨ ਡੱਬੇ ਵਿੱਚੋ ਤਵੇ ਕੱਢ ਮਸ਼ੀਨ ਉਤੇ ਸੂਈਆਂ ਨਾਲ ਬਦਲ ਬਦਲ ਲਾਉਣਾ ਅਤੇ ਸਾਲਾਂ ਬਾਅਦ ਮੁਕਲਾਵਾ ਲਿਆਉਣ ਤੋਂ ਬਾਅਦ ਕੁੜੀ ਨੂੰ ਚੌਂਕੇ ਚੜਾਉਣ ਤੱਕ ਚਲਦੀ ਸੀ। ਇਸ ਦੋਰਾਨ ਵਿਆਹ ਦੀਅਛੋਟੀਆਂ ਮੋਟੀਆ ਰਸਮਾਂ ਕੀਤੀਆਂ ਜਾਂਦੀਆਂ ਸਨ, ਜਿੰਨਾਂ ਵਿੱਚ ਕੁੱਛ ਮਸਲਨ ਸਿੱਠਣੀਆਂ ਦੇਣੀਆ, ਜੁੱਤੀ ਲਕਾਊਣੀ, ਛੰਦ ਸੁਨਾਉਣੇ, ਤੇਲ ਚੋਣਾ, ਪਾਣੀ ਵਾਰਨਾ, ਬੁਰਕੀਆਂ ਦੇਣਾ, ਜਾਗੋ ਕੱਢਨੀ, ਛੱਜ ਭੰਨਣਾ, ਗਿਦਾ ਪਾਉਣਾ, ਘੁੰਡ ਕੱਢਨਾ, ਘੁੰਡ ਉਤਾਰਨਾ, ਮੁੰਹ ਦਿਖਾਈ, ਮਹਿੰਦੀ ਲਗਾਉਣਾ, ਸੁਹਾਗ, ਘੋੜੀਆਂ ਗਾਉਣਾ, ਗਾਨੇ ਖੇਡਣਾ, ਮੰਜੇ ਬਿਸਤਰੇ ਇਕੱਠੇ ਕਰਣਾ ਆਦਿ ਹੁੰਦੇ ਸਨ। ਮੈਂ ਇੱਥੇ ਗੱਲ ਸਰਬਾਲਾ ਬਨਣ ਦੀ ਰੰਸਮ ਦੀ ਕਰ ਰਿਹਾਂ ਹਾਂ, ਸਰਬਾਲਾ ਲਫ਼ਜ਼ ਫ਼ਾਰਸੀ ਭਾਸ਼ਾ ਦਾ ਹੈ। ਅਸਲ ਵਿੱਚ ਇਹ ਲ਼ਫਜ ਸਹਿਬਾਲਾ ਤੋ ਬਣਿਆਂ ਹੈ। ਜਾਨੀ ਕੇ ਲਾੜੇ ਦੇ ਕੱਦ ਦਾ ਲਾੜੇ ਦਾ ਸਾਥੀ। ਜੋ ਸਾਡੀ ਬੀਜੀ ਸਾਨੂੰ ਨਿੱਕੇ ਹੁੰਦਿਆਂ ਨੂੰ ਸਰਬਾਲ੍ਹੇ ਬਨਣ ਦੀ ਰੰਸਮ ਕਿਸ ਤਰਾਂ ਸ਼ੁਰੂ ਹੋਈ ਦੀ ਕਹਾਣੀ ਸੁਣਾਉਂਦੇ ਹੁੰਦੇ ਸੀ। ਉਹ ਦੱਸਦੇ ਹੁੰਦੇ ਸੀ ਇਸ ਦੀ ਅਰੰਭਦਾ ਪੁਰਾਣੇ ਜ਼ਮਾਨੇ ਵਿੱਚ ਸ਼ੁਰੂ ਹੋਈ, ਜਦੋਂ ਭਾਰਤ ਉੱਪਰ ਵਿਦੇਸ਼ੀ ਧਾੜਵੀਆਂ ਵੱਲੋਂ ਹਮਲੇ ਕੀਤੇ ਜਾਂਦੇ ਸਨ। ਹਮਲਾਵਾਰਾਂ ਵੱਲੋਂ ਧੰਨ ਤੇ ਸੋਨੇ ਦੇ ਗਹਿਣਿਆਂ ਦੇ ਲਾਲਚ ਕਾਰਣ ਬਰਾਤਾਂ ਲੁੱਟ ਲਈਆਂ ਜਾਂਦੀਆਂ ਸਨ। ਇਸ ਲੁੱਟ ਦੌਰਾਨ ਕਿਸੇ ਵੇਲੇ ਲਾੜੇ ਦਾ ਕਤਲ ਵੀ ਹੋ ਜਾਂਦਾ ਸੀ। ਜੋ ਪੁਰਾਣੇ ਸੂਝ ਬੂਝ ਵਿਅਕਤੀਆਂ ਨੇ ਲਾੜੇ ਦਾ ਸਬਸੀਟਿਊਟ ਲੱਭਣ ਲਈ ਸਰਬਾਲੇ ਬਨਣ ਦੀ ਰੰਸਮ ਵਿਆਹ ਵਿੱਚ ਸ਼ੁਰੂ ਕੀਤੀ । ਸਰਬਾਲਾ ਲਾੜੇ ਦੇ ਚਾਚੇ ਤਾਏ, ਮਾਮੇ ਦਾ ਪੁੱਤਰ ਉਸ ਦਾ ਹਾਣੀ ਹੁੰਦਾ ਸੀ। ਜੇ ਕਰ ਕੋਈ ਇਹੋ ਜਿਹੀ ਘਟਨਾ ਹੋ ਜਾਦੀ ਸੀ ਜਦੋਂ ਲਾੜੇ ਦਾ ਕਤਲ ਹੋ ਜਾਂਦਾ ਸੀ ,ਜੋ ਕੁੜੀ ਵਿਚਾਰੀ ਜਿਸ ਨੇ ਲਾੜੇ ਨੂੰ ਦੇਖਿਆ ਵੀ ਨਹੀਂ ਸੀ ਹੁੰਦਾ ਘਰ ਬੈਠੀ ਵਿਧਵਾ ਹੋ ਜਾਂਦੀ ਸੀ। ਲਾੜੀ ਦਾ ਵਿਆਹ ਲਾੜੇ ਦੇ ਸਰਬਾਲ੍ਹੇ  ਨਾਲ ਕਰ ਦਿੱਤਾ ਜਾਂਦਾ ਸੀ। ਇਹ ਕੋਈ ਸਮਾਜਿਕ ਰੰਸਮ ਨਹੀਂ ਸੀ, ਸਮੇ ਦੀ ਮੰਗ ਸੀ। ਲੁਟੇਰਿਆਂ ਦਾ ਮੁਕਾਬਲਾ ਕਰਣ ਲਈ ਲਾੜੇ ਤੇ ਸਰਬਾਲੇ ਨੂੰ ਇਸੇ ਕਰ ਕੇ ਕਿਰਪਾਨ ਦਿੱਤੀ ਜਾਂਦੀ ਸੀ। ਉਦੋੰ ਅਸੀਂ ਬੱਚੇ ਹੋਣ ਕਾਰਣ ਸਰਬਾਲੇ ਦੀ ਪਰਿਭਾਸ਼ਾ ਨੂੰ ਸਮਝਦੇ ਨਹੀਂ ਸੀ। ਪਰ ਜਿਉਂ ਜਿਉਂ ਵੱਡੇ ਹੋਏ ਇਸ ਦਾ ਗਿਆਨ ਹੋਇਆ। ਜੋ ਨਵੀ ਪੀੜੀ ਇਨ੍ਹਾਂ ਰਸਮਾ ਤੋ ਬਿਲਕੁਲ ਅਨਜਾਨ ਹੈ। ਲੋੜ ਹੈ ਜਾਗਰੂਕ ਕਰਣ ਦੀ। ਹੁਣ ਤਾਂ ਨਿੱਕੇ ਨਿੱਕੇ ਜਵਾਕਾਂ ਨੂੰ ਸਰਬਾਲਾ ਬਣਾ ਦਿੰਦੇ ਹਨ। ਲਾੜੇ ਨੂੰ ਤਿਆਰ ਹੋਣ ਤੋਂ ਬਾਅਦ ਉਸ ਦੇ ਨਾਲ ਸਰਬਾਲੇ ਨੂੰ ਵੀ ਬਠਾਇਆ ਜਾਂਦਾ ਹੈ। ਲਾੜੇ ਦੇ ਨਾਲ ਸਰਬਾਲੇ ਨੂੰ ਵੀ ਸਲਾਮੀ ਦਿੱਤੀ ਜਾਦੀ ਹੈ। ਜਦੋਂ ਲਾੜਾ ਘੋੜੀ ਤੇ ਚੜਦਾ ਹੈ ਸਰਬਾਲਾ ਵੀ ਘੋੜੀ ਦੇ ਪਿੱਛੇ ਬੈਠਦਾ ਹੈ ਜਾਨੀ ਲਾੜੇ ਦੇ ਅੰਗ ਸੰਗ ਹੀ ਰਹਿੰਦਾ ਹੈ।

– ਗੁਰਮੀਤ ਸਿੰਘ ਵੇਰਕਾ, ਐਮਏ ਪੁਲਿਸ ਐਡਮਨਿਸਟਰੇਸਨ

Related posts

‘ਰੌਸ਼ਨੀ ਜਿੱਤੇਗੀ’ ਪੂਰੇ ਆਸਟ੍ਰੇਲੀਆ ‘ਚ ਸੋਗ ਦਿਵਸ 22 ਜਨਵਰੀ ਨੂੰ ਹੋਵੇਗਾ

Sussan Ley Extends Thai Pongal 2026 Greetings to Tamil Community

ਵਿਕਟੋਰੀਅਨ ਅੱਗ ਪੀੜਤਾਂ ਲਈ ਹੋਰ ਫੰਡ, ‘ਲੁੱਕ ਓਵਰ ਦ ਫਾਰਮ ਗੇਟ’ ਦੀ ਵੀ ਸ਼ੁਰੂਆਤ !