ਸ਼ਿਵ ਮੰਦਰ ਮੱਥਾ ਟੇਕਣ ਜਾ ਰਹੇ ਪਤੀ-ਪਤਨੀ ਦੀ ਟਰਾਲੀ ਦੀ ਲਿਫ਼ਟ ਟੁੱਟਣ ਕਾਰਨ ਮੌਤ

ਕਾਂਗੜਾ – ਹਿਮਾਚਲ ਦੇ ਕਾਂਗੜਾ ਦੇ ਡੇਹਰਾ ਵਿਚ ਇਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਪੌਂਗ ਡੈਮ ਘਾਟੀ ’ਚ ਸਥਿਤ ਸ਼ਿਵ ਮੰਦਰ ਦੀ ਟਰਾਲੀ ਦੀ ਲਿਫਟ ’ਚ ਜਾ ਰਹੇ 4 ’ਚੋਂ 2 ਵਿਅਕਤੀਆਂ ਦੀ ਮੌਤ ਹੋ ਗਈ। ਦੋ ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐੱਮ.ਬੀ.) ਨੇ ਸੂਚਨਾ ਤੋਂ ਬਾਅਦ ਮੌਕੇ ’ਤੇ ਪਹੁੰਚੇ ਪੱਤਰਕਾਰਾਂ ਨੂੰ ਵੀ ਕਵਰੇਜ ਨਹੀਂ ਕਰਨ ਦਿਤੀ।
ਮਰਨ ਵਾਲਿਆਂ ਵਿਚ ਪਤੀ-ਪਤਨੀ ਸ਼ਾਮਲ ਹਨ। ਜਦਕਿ ਉਸ ਦਾ ਲੜਕਾ ਅਤੇ ਇਕ ਹੋਰ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਪੌਂਗ ਡੈਮ ਸਥਿਤ ਸ਼ਿਵ ਮੰਦਰ ’ਚ ਐਤਵਾਰ ਸ਼ਾਮ ਕਰੀਬ 5 ਵਜੇ ਚਾਰ ਸ਼ਰਧਾਲੂ ਮੱਥਾ ਟੇਕਣ ਲਈ ਆਏ ਸਨ। ਇਸ ਦੌਰਾਨ ਉਨ੍ਹਾਂ ਨੇ ਸ਼ਿਵ ਮੰਦਿਰ ਵਿੱਚ ਸਾਮਾਨ ਲਿਜਾਣ ਲਈ ਲਿਫਟ/ਟਰਾਲੀ ਦੀ ਵਰਤੋਂ ਕੀਤੀ । ਜਦੋਂ ਟਰਾਲੀ ਮੰਦਿਰ ਦੇ ਅੱਧ ਵਿੱਚ ਪਹੁੰਚੀ ਤਾਂ ਉਸ ਦੀ ਲਿਫਟ ਟੁੱਟ ਗਈ। ਲਿਫਟ/ਟਰਾਲੀ ਦੇ ਟੁੱਟਣ ਕਾਰਨ, ਮੰਦਰ ਉੱਚਾਈ ’ਤੇ ਹੋਣ ਕਾਰਨ ਲਿਫਟ ਤੇਜ਼ ਰਫਤਾਰ ਨਾਲ ਵਾਪਸ ਆ ਗਈ। ਜਦੋਂ ਟਰਾਲੀ ਰੈਂਪ ਨਾਲ ਟਕਰਾ ਗਈ ਤਾਂ ਉਸ ਵਿੱਚ ਸਵਾਰ ਚਾਰੇ ਵਿਅਕਤੀ ਹੇਠਾਂ ਡਿੱਗ ਗਏ।
ਹਾਦਸੇ ’ਚ ਦਿਨੇਸ਼ ਬਹਿਲ ਅਤੇ ਉਨ੍ਹਾਂ ਦੀ ਪਤਨੀ ਸੋਨਿਕਾ ਬਹਿਲ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਹਸਪਤਾਲ ਲਿਜਾਂਦੇ ਸਮੇਂ ਦੋਵਾਂ ਦੀ ਮੌਤ ਹੋ ਗਈ। ਉਸ ਦਾ ਲੜਕਾ ਸ਼ੁਭਲ ਬਹਿਲ ਅਤੇ ਇੱਕ ਹੋਰ ਵਿਅਕਤੀ ਰਾਜਬੀਰ ਗੰਭੀਰ ਰੂਪੀ ਜ਼ਖ਼ਮੀ ਹੋ ਗਏ। ਉਸ ਦਾ ਇਲਾਜ ਮੁਕੇਰੀਆਂ ਦੇ ਪ੍ਰਣਬ ਹਸਪਤਾਲ ਵਿੱਚ ਚੱਲ ਰਿਹਾ ਹੈ।

Related posts

ਭਾਰਤ-ਫਰਾਂਸ ਸਬੰਧਾਂ ਨੂੰ ਨਵੀਂ ਉਡਾਣ : ਰੱਖਿਆ, ਟੈਕਨੋਲੋਜੀ ਅਤੇ ਸਿਹਤ ‘ਚ ਕਈ ਸਮਝੌਤੇ

AI ਇੱਕ ਸਾਧਨ ਹੈ ਇਹ ਮਨੁੱਖੀ ਸਮਝ ਦੀ ਥਾਂ ਨਹੀਂ ਲੈ ਸਕਦਾ – ਚੀਫ਼ ਜਸਟਿਸ

‘PARAM-2’ ‘AI ਇਮਪੈਕਟ ਸਮਿਟ 2026’ ਦੌਰਾਨ ਲਾਂਚ ਹੋਵੇਗਾ