ਆਈਪੀਐਲ 2026 ਦੇ ਕੁਆਲੀਫਾਇਰ 1 ਵਿੱਚ ਗੁਜਰਾਤ ਟਾਈਟਨਸ ਨੂੰ 92 ਦੌੜਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਦਾ ਇੱਕ ਮੁੱਖ ਕਾਰਨ ਫਾਰਮ ਵਿੱਚ ਚੱਲ ਰਹੇ ਸਾਈ ਸੁਦਰਸ਼ਨ ਦਾ ਜਲਦੀ ਆਊਟ ਹੋਣਾ ਸੀ। ਸਾਈ ਨੂੰ ਇਸ ਮੈਚ ਵਿੱਚ ਹਿੱਟ ਵਿਕਟ ਆਊਟ ਕੀਤਾ ਗਿਆ। ਆਮ ਤੌਰ ‘ਤੇ ਇਹ ਜਾਂ ਤਾਂ ਬੱਲੇ ਨਾਲ ਹਿੱਟ ਹੁੰਦਾ ਹੈ ਜਾਂ ਪੈਰ ਨਾਲ ਪਰ ਸਾਈ ਸੁਦਰਸ਼ਨ ਦਾ ਬੱਲਾ ਫਿਸਲ ਕੇ ਵਿਕਟ ਨਾਲ ਟਕਰਾ ਗਿਆ ਜਿਸ ਨਾਲ ਉਹ ਆਈਪੀਐਲ ਇਤਿਹਾਸ ਵਿੱਚ ਦੂਜਾ ਅਜਿਹਾ ਹਿੱਟ ਵਿਕਟ ਬਣ ਗਿਆ।
ਆਈਪੀਐਲ ਦੇ ਇਤਿਹਾਸ ਵਿੱਚ ਸਾਈ ਸੁਦਰਸ਼ਨ ਸਮੇਤ ਕੁੱਲ 15 ਖਿਡਾਰੀ ਹਿੱਟ ਵਿਕਟ ਆਊਟ ਹੋਏ ਹਨ। ਇਸ ਵਿੱਚ 11 ਭਾਰਤੀ ਅਤੇ 4 ਵਿਦੇਸ਼ੀ ਖਿਡਾਰੀ ਸ਼ਾਮਲ ਹਨ। ਸਾਈ ਸੁਦਰਸ਼ਨ ਆਈਪੀਐਲ ਵਿੱਚ ਦੋ ਵਾਰ ਹਿੱਟ ਵਿਕਟ ਆਊਟ ਹੋਣ ਵਾਲਾ ਇਕਲੌਤਾ ਖਿਡਾਰੀ ਹੈ।