ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਪੰਜਾਬ ਸਰਕਾਰ ’ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਨੇ ਇਸ ਦੌਰਾਨ ਸੀਸੀਟੀਵੀ ਫੁਟੇਜ ਦਿਖਾਉਂਦਿਆਂ ਪੰਜਾਬ ਪੁਲਿਸ ’ਤੇ ਸਵਾਲ ਚੁੱਕਦਿਆਂ ਕਿਹਾ ਕਿ, ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਜਦੋਂ ਮੁਲਜ਼ਮ ਨੂੰ ਦੇਖ ਲਿਆ ਸੀ ਤਾਂ ਉਨ੍ਹਾਂ ਉਸ ਨੂੰ ਫੜਿਆ ਕਿਉਂ ਨਹੀਂ ਅਤੇ ਪੁਲਿਸ ਉਸ ਨੂੰ ਵੀਆਈਪੀ ਵਾਂਗ ਲਈ ਕਿਉਂ ਫਿਰ ਰਹੀ ਸੀ?
ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ,, “ਇਹ ਹਾਲਾਤ ਬਣਾਏ ਜਾ ਰਹੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਖਤਮ ਕਰ ਦਿੱਤਾ ਜਾਵੇ। ਹਾਲੇ ਇੱਕ ਚਿਹਰਾ ਬੇਨਕਾਬ ਹੋਇਆ, ਹੋਰ ਪਤਾ ਨਹੀਂ ਕਿੰਨੇ ਲੋਕ ਬੈਠੇ ਹਨ ਸਾਨੂੰ ਟਾਰਗੇਟ ਕਰਨ ਲਈ। ਨਰਾਇਣ ਸਿੰਘ ਚੌੜ ਦੇ ਖਾਲਿਸਤਾਨੀ ਲਿੰਕ ਬਾਰੇ ਪੁੱਛੇ ਸਵਾਲ ’ਤੇ ਬਿਕਰਮ ਮਜੀਠੀਆ ਨੇ ਕਿਹਾ, “ਇਹ ਖਾਲਿਸਤਾਨੀ ਨਹੀਂ ਪਾਕਿਸਤਾਨ ਦੇ ਏਜੰਟ ਹਨ, ਜੋ ਸਿੱਖਾਂ ਦੇ ਪਹਿਰਾਵੇ ਵਿੱਚ ਲੁਕੀ ਬੈਠੇ ਹਨ। ਜਿਸ ਵਿਅਕਤੀ ਦੀ ਇੰਨੇ ਅਪਰਾਧਿਕ ਕੇਸਾਂ ਵਿੱਚ ਸ਼ਮੂਲੀਅਤ ਹੋਵੇ, ਉਸ ਨੂੰ ਪੁਲਿਸ ਨੇ ਦੋ ਦਿਨ ਘੁੰਮਣ ਦਿੱਤਾ, ਪੁਲਿਸ ਇੰਨੀ ਹੀ ਮੁਸਤੈਦ ਸੀ ਤਾਂ ਉਸ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ। ਬਿਕਰਮ ਮਜੀਠੀਆ ਨੇ ਕਿਹਾ, “ਇਸ ਸਭ ਦੇ ਬਾਵਜੂਦ ਸਾਡੀ ਸੇਵਾ ਜਾਰੀ ਰਹੇਗੀ।”