ਸਾਬਕਾ ਸਾਂਸਦ ਜਯਾਪ੍ਰਦਾ ਦੀ ਗਿ੍ਰਫ਼ਤਾਰੀ ਲਈ ਪੁਲਿਸ ਦੀ ਕਾਰਵਾਈ ਤੇਜ਼

ਮੁੰਬਈ –  ਚੋਣ ਜ਼ਾਬਤਾ ਉਲੰਘਣ ਦੇ ਦੂਜੇ ਮਾਮਲੇ ‘’ਚ ਵੀ ਫ਼ਿਲਮ ਅਦਾਕਾਰਾ ਤੇ ਸਾਬਕਾ ਸਾਂਸਦ ਜਯਾਪ੍ਰਦਾ ਦੀ ਗਿ੍ਰਫ਼ਤਾਰੀ ਲਈ ਪੁਲਸ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਪਹਿਲੇ ਮਾਮਲੇ ‘ ਵੀ ਗਠਿਤ ਟੀਮ ਨੂੰ ਉਸ ਨੂੰ ਫੜਨ ਦੀ ਜ਼ਿੰਮੇਵਾਰੀ ਸੌਂਪੀ ਹੈ। ਟੀਮ ਨੇ ਜਯਾਪ੍ਰਦਾ ਦੀ ਗਿ੍ਰਫ਼ਤਾਰੀ ਲਈ ਉਸ ਦੇ ਸ਼ਹਿਜ਼ਾਦ ਨਗਰ ਸਥਿਤ ਨੀਲਾਵੇਨੀ ਕ੍ਰਿਸ਼ਨਾ ਕਾਲਜ ਆਫ਼ ਨਰਸਿੰਗ ‘’ਚ ਵੀ ਛਾਪਾ ਮਾਰਿਆ, ਇੱਥੇ ਉਹ ਨਹੀਂ ਮਿਲੀ। ਟੀਮ ਹੁਣ ਦਿੱਲੀ ਅਤੇ ਮੁੰਬਈ ‘ਚ ਵੀ ਉਸ ਦੀ ਭਾਲ ਕਰ ਰਹੀ ਹੈ। ਉਸ ਨੂੰ 10 ਜਨਵਰੀ ਤੱਕ ਗਿ੍ਰਫ਼ਤਾਰ ਕਰ ਕੇ ਅਦਾਲਤ ‘’ਚ ਪੇਸ਼ ਕਰਨਾ ਹੈ।ਉਨ੍ਹਾਂ ‘ਤੇ ਚੋਣ ਜ਼ਾਬਤੇ ਦੇ ਬਾਵਜ਼ੂਦ 19 ਅਪ੍ਰੈਲ ਨੂੰ ਨੂਰਪੁਰ ਪਿੰਡ ‘’ਚ ਸੜਕ ਦਾ ਉਦਘਾਟਨ ਕਰਨ ਦਾ ਦੋਸ਼ ਹੈ। ਦੂਜਾ ਮਾਮਲਾ ਕੇਸਰੀ ਥਾਣੇ ਦਾ ਹੈ, ਜਿਸ ‘’ਚ ਉਨ੍ਹਾਂ ਦੇ ਪਿਪਲੀਆ ਮਿਸ਼ਰ ਪਿੰਡ ‘’ਚ ਹੋਈ ਰੈਲੀ ’ਚ ਇਤਰਾਜ਼ਯੋਗ ਟਿੱਪਣੀ ਕਰਨ ਦਾ ਦੋਸ਼ ਹੈ। ਦੋਵੇਂ ਮਾਮਲਿਆਂ ‘’ਚ ਪੁਲਿਸ ਨੇ ਜਾਂਚ ਪੂਰੀ ਕਰਕੇ ਦੋਸ਼ ਪੱਤਰ ਅਦਾਲਤ ‘’ਚ ਦਾਖਲ ਕਰ ਦਿੱਤੇ ਸਨ। ਮਾਮਲੇ ਦੀ ਸੁਣਵਾਈ ਐੱਮ. ਪੀ-ਐੱਮ. ਐਲ. ਏ. ਅਦਾਲਤ (ਮੈਜਿਸਟ੍ਰੇਟ ਟ੍ਰਾਇਲ) ’ਚ ਚੱਲ ਰਹੀ ਹੈ।ਅਦਾਲਤ ਨੇ ਸਖ਼ਤੀ ਕਰਦੇ ਹੋਏ ਪੁਲਿਸ ਮੁਖੀ ਨੂੰ ਗਿ੍ਰਫ਼ਤਾਰੀ ਲਈ ਵਿਸ਼ੇਸ਼ ਟੀਮ ਬਣਾਉਣ ਦੇ ਆਦੇਸ਼ ਦਿੱਤੇ ਸਨ। ਇਨ੍ਹਾਂ ‘’ਚ ਕੇਸਰੀ ਮਾਮਲੇ ‘’ਚ ਐੱਸ. ਪੀ. ਨੇ ਚਾਰ ਦਿਨ ਪਹਿਲਾਂ ਟੀਮ ਬਣਾਈ ਸੀ, ਜੋ ਦਿੱਲੀ ਅਤੇ ਮੁੰਬਈ ਤੱਕ ਉਨ੍ਹਾਂ ਦੀ ਭਾਲ ‘’ਚ ਗਈ।

Related posts

ਆਪਣੀ ਗੋਦ ਲਈ ਭੈਣ ਨੂੰ ਸਕੀ ਭੈਣ ਨਾਲੋਂ ਵੱਧ ਪਿਆਰ ਕਰਦਾ ਸਲਮਾਨ ਖਾਨ !

ਬਾਲੀਵੁੱਡ ਹੀਰੋਇਨ ਕੈਟਰੀਨਾ ਦੀ ਸੁੰਦਰਤਾ ਅਤੇ ਬਿਜ਼ਨਸ ਵੋਮੈਨ ਵਜੋਂ ਸਫ਼ਲਤਾ ਦਾ ਰਾਜ਼ !

ਬੌਲੀਵੁੱਡ ਮੂਵੀ ਧੁਰੰਧਰ ਦੇ ਭਾਗ-2 ਨੇ ਕਮਾਈ ਦੇ ਪੱਖੋਂ ਨਵੇਂ ਰਿਕਾਰਡ ਕਾਇਮ ਕਰਨੇ ਸ਼ੁਰੂ ਕਰ ਦਿੱਤੇ !