ਮੁੰਬਈ – ਨਾਰਕੋਟਿਕਸ ਕੰਟਰੋਲ ਬਿਊਰੋ ਨੇ ਫਿਲਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ’ਚ ਦਾਖਲ ਕੀਤੇ ਦੋਸ਼ ਪੱਤਰ ’ਚ ਦਾਅਵਾ ਕੀਤਾ ਹੈ ਕਿ ਅਦਾਕਾਰਾ ਰੀਆ ਚੱਕਰਵਰਤੀ ( ਨੂੰ ਆਪਣੇ ਸਾਥੀ ਕਲਾਕਾਰਾਂ, ਭਰਾ ਸ਼ੌਵਿਕ ਚੱਕਰਵਰਤੀ ਸਮੇਤ ਕਈ ਲੋਕਾਂ ਤੋਂ ਗਾਂਜਾ ਮਿਲਦਾ ਸੀ। ਇਹ ਸਾਰੇ ਨਸ਼ੀਲੇ ਪਦਾਰਥ ਫਿਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਸੌਂਪ ਦਿੱਤੇ ਜਾਂਦੇ ਸਨ।
ਨਾਰਕੋਟਿਕਸ ਕੰਟਰੋਲ ਬਿਊਰੋ ) ਨੇ 35 ਮੁਲਜ਼ਮਾਂ ਖਿਲਾਫ ਪਿਛਲੇ ਮਹੀਨੇ ਸਪੈਸ਼ਲ ਨਾਰਕੋਟਿਕਸ ਡਰੱਗਸ ਐਂਡ ਸਾਈਰੋਟ੍ਰਾਪਿਕ ਸਬਸਟੈਂਸ ਐਕਟ (NDPS) ਦਾ ਦੋਸ਼ ਪੱਤਰ ਅਦਾਲਤ ’ਚ ਪੇਸ਼ ਕੀਤਾ ਗਿਆ ਸੀ, ਜਿਸ ਦਾ ਵੇਰਵਾ ਅੱਜ ਜਨਤਕ ਕੀਤਾ ਗਿਆ ਹੈ। ਦੋਸ਼ਾਂ ਦੇ ਖਰਡ਼ੇ ਅਨੁਸਾਰ 2020 ਮਾਰਚ ਤੋਂ ਲੈ ਕੇ ਉਸੇ ਸਾਲ ਦਸੰਬਰ ’ਚ ਸਾਰੇ ਮੁਲਜ਼ਮ ਅਪਰਾਧਿਕ ਸਾਜ਼ਿਸ਼ ਦਾ ਹਿੱਸਾ ਰਹੇ ਸਨ। ਇਨ੍ਹਾਂ ਸਭ ਨੇ ਉਸ ਸਮੇਂ ’ਚ ਹਾਈ ਸੁਸਾਇਟੀ ਤੇ ਬਾਲੀਵੁੱਡ ਨੂੰ ਬਿਨਾਂ ਕਿਸੇ ਜਾਇਜ਼ ਲਾਇਸੈਂਸ ਦੇ ਡਰੱਗਸ ਵੇਚੇ ਸਨ। ਉਨ੍ਹਾਂ ’ਤੇ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ 27 ਤੇ 27ਏ, 28, 29 ਤਹਿਤ ਦੋਸ਼ ਲਾਏ ਗਏ ਹਨ।
ਦੋਸ਼ ਪੱਤਰ ਦੇ ਖਰਡ਼ੇ ’ਚ ਕਿਹਾ ਗਿਆ ਹੈ ਕਿ ਮੁਲਜ਼ਮ ਨੰਬਰ 10 ਰੀਆ ਚੱਕਰਵਰਤੀ ਨੂੰ ਗਾਂਜੇ ਦੇ ਕਈ ਪੈਕੇਟਾਂ ਤੇ ਹੋਰਨਾਂ ਮੁਲਜ਼ਮਾਂ ਸੈਮੂਅਲ ਮਿਰਿੰਡਾ, ਦੀਪੇਸ਼ ਸਾਵੰਤ ਆਦਿ ਤੋਂ ਮਿਲਦੇ ਸਨ। ਰੀਆ ਨੇ ਇਸਦਾ ਭੁਗਤਾਨ ਸ਼ੌਵਿਕ ਤੇ ਮਰਹੂਮ ਅਦਾਕਾਰ ਰਾਹੀਂ ਕੀਤਾ ਸੀ। ਇਸ ਵਿਚ ਦੱਸਿਆ ਗਿਆ ਹੈ ਕਿ ਭਰਾ ਸ਼ੌਵਿਕ ਲਗਾਤਾਰ ਡਰੱਗ ਪੈਡਲਰਾਂ ਦੇ ਸੰਪਰਕ ’ਚ ਸੀ। ਗਾਂਜਾ, ਹਸ਼ੀਸ਼ ਜਾਂ ਚਰਸ ਦੇ ਆਰਡਰ ਦੋਸ਼ੀ ਵੱਲੋਂ ਦਿੱਤੇ ਜਾਂਦੇ ਸਨ। ਇਹ ਸਾਰੇ ਡਰੱਗਜ਼ ਮਰਹੂਮ ਸੁਸ਼ਾਂਤ ਨੂੰ ਦਿੱਤੇ ਜਾਂਦੇ ਸਨ।