ਸੋਨੂੰ ਸੂਦ ਲਈ ਉੱਠੀ ਪਦਮ ਵਿਭੂਸ਼ਨ ਦੀ ਮੰਗ, ਸੋਨੂੰ ਨੇ ਕਹੀ ਇਹ ਵੱਡੀ ਗੱਲ

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਸੋਨੂੰ ਸੂਦ ਪਰਵਾਸੀ ਮਜ਼ਦੂਰਾਂ ਦੀ ਮਦਦ ਕਰਕੇ ਚੁਫੇਰਿਓਂ ਵਾਹ-ਵਾਹ ਖੱਟ ਰਹੇ ਹਨ। ਸੋਸ਼ਲ ਮੀਡੀਆ ‘ਤੇ ਵੀ ਸੋਨੂੰ ਸੂਦ ਦੀਆਂ ਤਾਰੀਫ਼ਾਂ ਕੀਤੀਆਂ ਜਾ ਰਹੀਆਂ ਹਨ। ਅਜਿਹੇ ‘ਚ ਸੋਨੂੰ ਸੂਦ ਦੇ ਇਕ ਫੈਨ ਨੇ ਉਨ੍ਹਾਂ ਦੇ ਇਸਾਨੀਅਤ ਦੇ ਕੰਮ ਲਈ ਸਰਕਾਰ ਤੋਂ ਸੋਨੂੰ ਸੂਦ ਨੂੰ ਪਦਮ ਵਿਭੂਸ਼ਨ ਦੇਣ ਦੀ ਮੰਗ ਰੱਖੀ ਹੈ।ਇਸ ਤੋਂ ਬਾਅਦ ਸੋਨੂੰ ਸੂਦ ਨੂੰ ਪਦਮ ਵਿਭੂਸ਼ਨ ਦੇਣ ਦੀ ਖੂਬ ਚਰਚਾ ਹੋ ਰਹੀ ਹੈ। ਸੋਨੂੰ ਸੂਦ ਨੇ ਇਸ ਤੇ ਜੋ ਪ੍ਰਤੀਕਿਰਿਆ ਦਿੱਤੀ ਉਸ ਨੇ ਇਕ ਵਾਰ ਫਿਰ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਦਰਅਸਲ ਸੋਨੂੰ ਸੂਦ ਦੇ ਕੰਮ ਤੋਂ ਖੁਸ਼ ਹੋਕੇ ਇਕ ਫੈਨ ਨੇ ਪੀਐਮ ਮੋਦੀ ਨੂੰ ਟੈਗ ਕਰਕੇ ਟਵੀਟ ਕੀਤਾ ਕਿ “ਕੋਰੋਨਾ ਮਹਾਮਾਰੀ ਦੌਰਾਨ ਪਰਵਾਸੀ ਮਜ਼ਦੂਰਾਂ ਦੀ ਮਦਦ ਕਰ ਰਹੇ ਸੋਨੂੰ ਸੂਦ ਨੂੰ ਸਰਕਾਰ ਪਦਮ ਵਿਭੂਸ਼ਨ ਦੇਵੇ।” ਸੋਨੂੰ ਸੂਦ ਨੇ ਲਿਖਿਆ ਕਿ “ਮੇਰੇ ਵੱਲੋਂ ਘਰ ਪਹੁੰਚਾਉਣ ਵਾਲੇ ਪਰਵਾਸੀਆਂ ਤੋਂ ਮਿਲਣ ਵਾਲੀ ਹਰ ਕਾਲ ਮੇਰੇ ਲਈ ਸਨਮਾਨ ਹੈ। ਰੱਬ ਦਾ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਹਜ਼ਾਰਾਂ ਅਜਿਹੇ ਸਨਮਾਨ ਮਿਲ ਰਹੇ ਹਨ।” ਸੋਨੂੰ ਸੂਦ ਦਾ ਇਹ ਰੀਐਕਸ਼ਨ ਵੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।ਸੋਨੂੰ ਸੂਦ ਪੰਜਾਬ ਦੇ ਮੋਗਾ ਜ਼ਿਲ੍ਹੇ ਨਾਲ ਸਬੰਧਤ ਬਾਲੀਵੁੱਡ ਅਦਾਕਾਰ ਹੈ। ਜੋ ਇਨੀਂ ਦਿਨੀਂ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਘਰ ਤਕ ਪਹੁੰਚਾਉਣ ‘ਚ ਮਦਦ ਕਰ ਰਹੇ ਹਨ। ਇਸ ਕਾਰਨ ਲੋਕ ਉਨ੍ਹਾਂ ਦੀ ਖੂਬ ਸ਼ਲਾਘਾ ਕਰ ਰਹੇ ਹਨ।

Related posts

ਯੂਪੀ ਦੇ ਮੁੱਖ-ਮੰਤਰੀ ਨੂੰ ਸ਼ਾਂਤ, ਸਹਿਜ ਅਤੇ ਹਮਦਰਦ ਸ਼ਖਸੀਅਤ : ਬਾਦਸ਼ਾਹ

ਆਸਟ੍ਰੇਲੀਆ ਦੇ ਕਈ ਕਲਾਕਾਰ ‘ਐਕਟਰ ਐਵਾਰਡਜ਼’ ਲਈ ਨਾਮਜ਼ਦ।

ਭਾਜਪਾ ਸੰਸਦ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਖਿਲਾਫ਼ ਕੋਰਟ ਦੀ ਸਖਤੀ