ਪੀਟਰਸਨ ਨੇ ਵਿਰਾਟ ਨੂੰ ਦਿੱਤੀ ਦਾਹੜੀ ਕਟਾਉਣ ਦੀ ਸਲਾਹ ਤਾਂ ਅੱਗਿਓਂ ਮਿਲਿਆ ਇਹ ਜਵਾਬ

ਨਵੀਂ ਦਿੱਲੀ: ਇੰਗਲੈਂਡ ਦੇ ਸਾਬਕਾ ਕ੍ਰਿਕਟਰ ਕੇਵਿਨ ਪੀਟਰਸਨ ਤੇ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਅਕਸਰ ਇੱਕ ਦੂਜੇ ਦੇ ਨਾਲ ਦਿਖਾਈ ਦਿੰਦੇ ਹਨ। ਕ੍ਰਿਕਟਰ ਇਕ-ਦੂਜੇ ਨੂੰ ਉਦੋਂ ਮਿਲੇ ਸੀ ਜਦੋਂ ਵਿਰਾਟ ਜਵਾਨ ਸੀ। ਇਸ ਤੋਂ ਬਾਅਦ ਦੋਵਾਂ ਦੀ ਦੋਸਤੀ ਗੂੜ੍ਹੀ ਹੋ ਗਈ। ਅਜਿਹੀ ਸਥਿਤੀ ‘ਚ ਵੀ ਦੋਵੇਂ ਇੱਕ-ਦੂਜੇ ਨੂੰ ਟ੍ਰੋਲ ਕਰਨਾ ਬੰਦ ਨਹੀਂ ਕਰਦੇ। ਅਜਿਹਾ ਹੀ ਕੁਝ ਇੱਕ ਵਾਰ ਫਿਰ ਦੇਖਣ ਨੂੰ ਮਿਲਿਆ ਜਦੋਂ ਵਿਰਾਟ ਨੇ ਆਪਣੀ ਪੁਰਾਣੀ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ।ਜਿਵੇਂ ਵਿਰਾਟ ਨੇ ਆਪਣੀ ਫੋਟੋ ਸ਼ੇਅਰ ਕੀਤੀ ਤਾਂ ਪੀਟਰਸਨ ਨੇ ਟਿੱਪਣੀ ਕਰਦਿਆਂ ਕਿਹਾ, ਆਪਣੀ ਦਾੜ੍ਹੀ ਕੱਟ ਲਓ। ਇਸ ਤੋਂ ਬਾਅਦ ਵਿਰਾਟ ਨੇ ਜਵਾਬ ਦਿੱਤਾ ਕਿ ਇਹ ਦਾੜ੍ਹੀ ਤੁਹਾਡੀ ਟਿੱਕਟੌਕ ਵੀਡੀਓ ਨਾਲੋਂ ਲੱਖ ਗੁਣਾ ਵਧੀਆ ਹੈ।ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਦੋਵੇਂ ਕ੍ਰਿਕਟਰਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਦੂਜੇ ਨੂੰ ਟ੍ਰੋਲ ਕਰਨ ਦੀ ਕੋਸ਼ਿਸ਼ ਕੀਤੀ ਹੋਵੇ। ਇਸ ਤੋਂ ਪਹਿਲਾਂ ਵੀ ਵਿਰਾਟ ਨੇ ਇੱਕ ਵਾਰ ਆਪਣੀ ਦਾੜ੍ਹੀ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਸੀ ਜਦੋਂ ਪੀਟਰਸਨ ਨੇ ਉਸ ਨੂੰ ਟ੍ਰੋਲ ਕੀਤਾ ਤੇ ਪੁੱਛਿਆ ਕਿ ਕੀ ਉਹ ਤੁਹਾਨੂੰ ਤੁਹਾਡੀ ਚਿੱਟੀ ਦਾੜ੍ਹੀ ਤੋਂ ਛੁਟਕਾਰਾ ਦੇ ਸਕੇਗੀ।

Related posts

ਪੀਵੀ ਸਿੰਧੂ ਨੇ ਥਾਈਲੈਂਡ ਓਪਨ ਦੇ ਕੁਆਰਟਰ ਫਾਈਨਲ ਵਿੱਚ ਪੁੱਜੀ

ਗੁਜਰਾਤ ਟਾਈਟਨਜ਼, ਸਨਰਾਈਜ਼ਰਜ਼ ਹੈਦਰਾਬਾਦ ਨੂੰ ਹਰਾ ਕੇ ਪਹਿਲੇ ਸਥਾਨ ’ਤੇ ਪੁੱਜੀ !

ਬੰਗਲਾਦੇਸ਼ ਦੇ ਟੀ-20 ਵਿਸ਼ਵ ਕੱਪ 2026 ਟੂਰਨਾਮੈਂਟ ਤੋਂ ਹਟਣ ਦੀ ਜਾਂਚ 15 ਦਿਨਾਂ ‘ਚ ਆਵੇਗੀ