ਨਵੀਂ ਦਿੱਲੀ – ਆਸਟ੍ਰੇਲੀਆ ਖ਼ਿਲਾਫ਼ ਸੀਰੀਜ਼ 2-1 ਨਾਲ ਜਿੱਤਣ ਤੋਂ ਬਾਅਦ ਟੀਮ ਇੰਡੀਆ ਵਿਸ਼ਵ ਕੱਪ ਤੋਂ ਪਹਿਲਾਂ ਆਖ਼ਰੀ ਵਾਰ ਦੱਖਣੀ ਅਫ਼ਰੀਕਾ ਦਾ ਸਾਹਮਣਾ ਕਰੇਗੀ। ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਆਪਣੀ ਡੈਥ ਓਵਰ ਗੇਂਦਬਾਜ਼ੀ ਦੀ ਸਮੱਸਿਆ ਨਾਲ ਜੂਝ ਰਹੀ ਭਾਰਤੀ ਟੀਮ ਦਾ ਅਫਰੀਕਾ ਖ਼ਿਲਾਫ਼ ਵੀ ਵੱਡਾ ਟੈਸਟ ਹੋਵੇਗਾ। ਟੀਮ ਇਸ ਸੀਰੀਜ਼ ’ਚ ਭੁਵਨੇਸ਼ਵਰ ਕੁਮਾਰ ਅਤੇ ਹਾਰਦਿਕ ਪਾਂਡਿਆ ਤੋਂ ਬਿਨਾਂ ਇਸ ਸੀਰੀਜ਼ ’ਚ ਉਤਰੇਗੀ ਪਰ ਅਰਸ਼ਦੀਪ ਸਿੰਘ ਦੀ ਵਾਪਸੀ ਟੀਮ ਲਈ ਥੋੜ੍ਹੀ ਰਾਹਤ ਵਾਲੀ ਗੱਲ ਹੈ ਕਿਉਂਕਿ ਪਿਛਲੇ ਦਿਨਾਂ ’ਚ ਉਹ ਇਕਲੌਤਾ ਅਜਿਹਾ ਗੇਂਦਬਾਜ਼ ਹੈ, ਜਿਸ ਨੇ ਡੈੱਥ ਓਵਰਾਂ ’ਚ ਚੰਗੀ ਗੇਂਦਬਾਜ਼ੀ ਕੀਤੀ ਹੈ।
ਟੀਮ ਇੰਡੀਆ ਅੱਜ ਤਕ ਘਰੇਲੂ ਮੈਦਾਨ ’ਤੇ ਦੱਖਣੀ ਅਫਰੀਕਾ ਖ਼ਿਲਾਫ਼ ਟੀ-20 ਸੀਰੀਜ਼ ਨਹੀਂ ਜਿੱਤ ਸਕੀ ਹੈ ਅਤੇ ਜੇ ਇਸ ਰਿਕਾਰਡ ਨੂੰ ਤੋੜਨਾ ਹੈ ਤਾਂ ਟੀਮ ਨੂੰ ਪਹਿਲੇ ਮੈਚ ’ਚ ਜਿੱਤ ਨਾਲ ਸ਼ੁਰੂਆਤ ਕਰਨੀ ਹੋਵੇਗੀ।