ਹੁਣ ਕੁੱਤੇ ਦੇ ਵੱਢਣ ’ਤੇ ਦੇਣਾ ਪਵੇਗਾ ਮੁਆਵਜ਼ਾ!

ਚੰਡੀਗੜ੍ਹ – ਕੁੱਤੇ ਦੇ ਵੱਢਣ ’ਤੇ ਹੁਣ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਨੂੰ ਮੁਆਵਜ਼ਾ ਦੇਣਾ ਪਵੇਗਾ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਵਿਨੋਦ ਐੱਸ. ਭਾਰਦਵਾਜ ਦੀ ਬੈਂਚ ਨੇ ਪਟੀਸ਼ਨਰਾਂ ਦਾ ਨਿਪਟਾਰਾ ਕਰਦੇ ਹੋਏ ਇਹ ਨਿਰਦੇਸ਼ ਦਿੱਤੇ ਹਨ। 193 ਪਟੀਸ਼ਨਾਂ ਦਾ ਨਿਪਟਾਰਾ ਕਰਦੇ ਹੋਏ ਹਾਈ ਕੋਰਟ ਨੇ ਮੁਆਵਜ਼ੇ ਦਾ ਨਿਰਧਾਰਣ ਕਰਨ ਲਈ ਕਮੇਟੀਆਂ ਬਣਾਉਣ ਲਈ ਕਿਹਾ। ਇਹ ਕਮੇਟੀਆਂ ਜ਼ਿਲ੍ਹਿਆਂ ਦੇ ਡੀ.ਸੀਜ਼. ਦੀ ਨੁਮਾਇੰਦਗੀ ’ਚ ਗਠਿਤ ਕੀਤੀਆਂ ਜਾਣਗੀਆਂ। ਇਨ੍ਹਾਂ ਕਮੇਟੀਆਂ ਨੂੰ ਅਰਜ਼ੀਆਂ ਰਿਸੀਵ ਹੋਣ ਤੇ ਜਾਂਚ ਤੋਂ ਬਾਅਦ 4 ਮਹੀਨਿਆਂ ਦੇ ਅੰਦਰ-ਅੰਦਰ ਮੁਆਵਜ਼ਾ ਰਾਸ਼ੀ ਜਾਰੀ ਕਰਨੀ ਪਵੇਗੀ। ਹਾਈ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਕੁੱਤੇ ਦੇ ਵੱਢਣ ਸੰਬੰਧੀ ਮਾਮਲੇ ’ਚ ਵਿੱਤੀ ਮਦਦ 10,000 ਰੁਪਏ ਪ੍ਰਤੀ ਦੰਦ ਦੇ ਨਿਸ਼ਾਨ ’ਤੇ ਹੋਵੇਗੀ। ਜੇ ਮਾਸ ਖਿੱਚ ਲਿਆ ਗਿਆ ਹੈ ਤਾਂ ਘੱਟੋ-ਘੱਟ 20,000 ਰੁਪਏ 0.2 ਸੈਂਟੀਮੀਟਰ ਜ਼ਖ਼ਮੀ ’ਤੇ ਦੇਣਾ ਪਵੇਗਾ। ਹਾਈ ਕੋਰਟ ਨੇ ਕਿਹਾ ਕੀ ਸੂਬੇ ਮੁੱਖ ਤੌਰ ’ਤੇ ਭੁਗਤਾਨ ਲਈ ਜ਼ਿੰਮੇਵਾਰ ਹੋਵੇਗਾ।

Related posts

ਗਿਣਤੀ, ਜ਼ਮੀਨ ਅਤੇ ਲੀਡਰਸ਼ਿਪ: ਪੰਜਾਬ ਵਿੱਚ ਜੱਟ ਸਿੱਖਾਂ ਦਾ ਪ੍ਰਭਾਵ

ਅਕਾਲ ਤਖ਼ਤ ਸਾਹਿਬ ਦੀ ਅਥਾਰਟੀ ਨੂੰ ਰਾਜਨੀਤੀ ਤੋਂ ਉੱਪਰ ਰੱਖਿਆ ਜਾਣਾ ਚਾਹੀਦਾ ਹੈ – ਨਾਪਾ

ਮੈਂ ਪਹਿਲਾਂ ਹੀ ਅਕਾਲ ਤਖ਼ਤ ਵਿਖੇ ਪੇਸ਼ ਹੋ ਕੇ ਕਿਹਾ ਸੀ ਕਿ ਵੀਡੀਓ ‘ਚ ਮੈਂ ਨਹੀਂ – ਮੁੱਖ-ਮੰਤਰੀ ਮਾਨ