ਇਮਤਿਹਾਨਾਂ ਦੀ ਤਾਂ ਚਿੰਤਾ ਤਾਂ ਸਭ ਨੂੰ ਸਤਾਉਦੀ ਹੀ ਹੈ ਪਰ ਉਸ ਤੌ ਵੱਧ ਚਿੰਤਾ ਹੁੰਦੀ ਹੈ ਨਤੀਜਿਆਂ ਦੀ। ਚੌਣਾਂ ਇਮਤਿਹਾਨਾਂ ਤੌ ਕਿਸੇ ਵੀ ਤਰਾਂ ਘੱਟ ਨਹੀ। ਇਸ ਵਾਰ ਦੇ ਇਮਤਿਹਾਨ ਸ਼ਾਇਦ ਸਖ਼ਤ ਸਨ ਤੇ ਕੁੱਲ ਉਮੀਦਵਾਰ ਸਨ 1304ਨਤੀਜਾ ਤਾਂ ਪਤਾ ਹੀ ਹੈ ਕੇਵਲ 117 ਹੀ ਪਾਸ ਹੋਣਗੇ। ਕੁਝ ਥੋੜ੍ਹੀਆਂ ਵੋਟਾਂ ਤੋਂ ਰਹਿ ਜਾਣਗੇ ਤੇ ਕੁਝ ਨਤੀਜਾ ਦੱਸਣ ਤੋਂ ਵੀ ਗੁਰੇਜ਼ ਕਰਨਗੇ।
ਜਮਾਤ ਤਾਂ ਇਕ ਤੇ ਸਾਂਝੀ ਹੈ – ਸਿਆਸਤ ਦੀ। ਪਰ ਉਮੀਦਵਾਰ ਅੱਡ ਅੱਡ ਗਰੁਪਾਂ ਵਿੱਚ ਵੰਡੇ ਹੋਏ ਹਨ। ਕੋਈ ਆਪ ਦਾ ਹੈ ਤੇ ਕੋਈ ਕਾਂਗਰਸ ਦਾ। ਕੋਈ ਅਕਾਲੀ ਦਲ ਬਾਦਲ ਦਾ ਵਫ਼ਾਦਾਰੀ ਹੈ ਤੇ ਕੋਈ ਬੀਜੇਂਪੀ ਦਾ। ਕੁਝ ਉਮੀਦਵਾਰ ਕਿਸਾਨਾਂ ਦੇ ਸਾਂਝੇ ਮੋਰਚੇ ਨਾਲ ਜੁੜੇ ਹੋਏ ਨੇ ਤੇ ਕੁਝ ਖੱਬੇ ਪੱਖੀ ਜਮਾਤਾਂ ਨਾਲ। ਨਵੇਂ ਉਬਾਰੇ ਗਰੁਪਾਂ ਵਿੱਚ ਪੰਜਾਬ ਲੋਕ ਕਾਂਗਰਸ ਵੀ ਹੈ ਤੇ ਪਿਛਲੇ ਕਈ ਦਹਾਕਿਆਂ ਤੋਂ ਸੁਰਖ਼ੀਆਂ ਬਟੋਰਨ ਵਾਲਾ ਸ਼੍ਰੋਮਣੀ ਅਕਾਲੀ ਦਲ ਅਮਿ੍ਰਤਸਰ ਵੀ ਹੈ ਤੇ ਟਕਸਾਲੀਆ ਦਾ ਸੰਯੁਕਤ ਅਕਾਲੀ ਦਲ ਵੀ। ਗੱਲ ਕੀ 11ਗਰੁਪ ਯਾ ਪਾਰਟੀਆਂ ਬੈਠੀਆਂ ਸਨ 20 ਫ਼ਰਵਰੀ ਵਾਲੇ ਇਮਤਿਹਾਨ ਵਿੱਚ ਕੁਝ ਇਕੱਲੇ ਇਕੱਲੇ ਤੇ ਕੁਝ ਰਲ ਕੇ। ੨24400 ਸ਼ੈਟਰ ਬਣੇ ਤੇ ਇਮਤਿਹਾਨ ਵੀ ਲਗਭਗ ਠੀਕ ਠਾਕ ਹੋ ਗਏ। ਧੱਕੇ ਮੁੱਕੀ ਦੀਆਂ ਸ਼ਿਕਾਇਤਾਂ ਤਾਂ ਹੋਈਆਂ ਪਰ ਚਿੰਤਾਜਨਕ ਨਹੀ ਸਨ। ਕਿਸੇ ਵੀ ਸੈਟਰ ਤੇ ਇਮਤਿਹਾਨ ਦੁਬਾਰਾ ਕਰਾਉਣ ਦੀ ਜ਼ਰੂਰਤ ਨਹੀ ਪਈ।
ਉਮੀਦਵਾਰਾਂ ਵਿੱਚ ਤਜਹਬੇਕਾਰ ਵੀ ਸਨ ਤੇ ਨਵੇਂ ਚਿਰਹੇ ਵੀ। ਪਿਉ ਪੁੱਤਰ ਵੀ ਸਨ ਤੇ ਪਤੀ ਪਤਨੀ ਵੀ। ਤੜਕੇ 8 ਵਜੇ ਸ਼ੁਰੂਆਤ ਹੋ ਕੇ ਇਮਤਿਹਾਨ ਜਾ ੬ ਵਜੇ ਨਿਬੇੜਿਆ। ਚਲੋ ਅਮਨ ਸ਼ਾਂਤੀ ਨਾਲ ਹੋ ਜਾਣਾ ਹੀ ਤਸੱਲੀ ਬਖਸ ਸੀ।
ਉਮੀਦਵਾਰਾਂ ਦੀ ਕਿਸਮਤ ਚੋਣ ਮਸ਼ੀਨਾਂ ਵਿੱਚ ਬੰਦ ਸਟਰਾਂਗ ਰੂਮਾਂ ਵਿੱਚ ਪੁਲਿਸ ਤੇ ਪੈਰਾ ਮਿਲਟਰੀ ਫੋਰਸਾਂ ਦੀ ਨਿਗਰਾਨੀ ਹੇਠ ਸੀਲ ਬੰਦ ਕਰ ਦਿੱਤੀਆਂ ਗਈਆਂ। ਹੁਣ 10 ਮਾਰਚ ਨੂੰ ਖੁਲਣਸਾਰ ਹੀ ਕੁਝ ਘੰਟਿਆਂ ਵਿੱਚ ਇਹ ਨਤੀਜੇ ਜਗ ਜ਼ਾਹਰ ਕਰ ਦੇਣਗੀਆਂ। ਕਿਹੜਾ ਗਰੁਪ ਯਾ ਕਿਹੜੇ ਉਮੀਦਵਾਰ ਬਾਜ਼ੀ ਮਾਰਦੇ ਹਨ ਪਤਾ ਲੱਗ ਜਾਵੇਗਾ।
ਪੰਜਾਬ ਸਿਆਸਤ ਦਾ ਬੋਹੜ ਪ੍ਰਕਾਸ਼ ਸਿੰਘ ਬਾਦਲ 94 ਵਰ੍ਹਿਆਂ ਦੀ ਉਮਰ ਵਿੱਚ ਵੀ ਉਮੀਦਵਾਰ ਹਨ ਤੇ ਪੁੱਤਰ ਸੁਖਬੀਰ ਬਾਦਲ ਵੀ। ਸ਼ੁਖਬੀਰ ਬਾਦਲ ਤਾਂ ਮੁੱਖ ਮੰਤਰੀ ਦੇ ਅਹੁਦੇ ਦਾ ਦਾਅਵੇਦਾਰ ਹੈ।
ਸੁਖਬੀਰ ਦੀ ਧਰਮ ਪਤਨੀ ਹਰਸਿਮਰਤ ਬਾਦਲ ਜੋ ਲੋਕ ਸ਼ਭਾ ਦੀ ਮੈਂਬਰ ਹੈ ਖੁਦ ਤਾਂ ਮੈਦਾਨ ਵਿੱਚ ਨਹੀ ਪਰ ਉਸ ਦਾ ਭਰਾ ਬਿਕਰਮਜੀਤ ਸਿੰਘ ਮਜੀਠੀਆ ਤੇ ਭਾਬੀ ਗੁਨੀਵ ਕੋਰ ਉਮੀਦਵਾਰਾਂ ਦੀ ਸੂਚੀ ਵਿੱਚ ਸ਼ਾਮਲ ਹਨ।
ਪ੍ਰੇਮ ਸਿੰਘ ਚੰਦੂਮਾਜਰਾ ਤੇ ਭੁਝੰਗੀ ਹਰਇੰਦਰ ਪਾਲ ਸਿੰਘ ਵੀ ਆਪਣੀ ਕਿਸਮਤ ਦਾ ਫੈਸਲਾ ਹੁੰਦਾ ਦੇਖਣਗੇ।
ਕਈ ਲੰਬੇ ਅਰਸੇ ਤੌ ਛਾਏ ਸਿਆਸਤਦਾਨ ਜਿਵੇਂ ਕਿ ਸ਼ੁਨੀਲ ਕੁਮਾਰ ਜਾਖੜ, ਲਾਲ ਸਿੰਘ ਤੇ ਬ੍ਰਹਿਮ ਮੋਹਿੰਦਰਾ ਖੁਦ ਤਾਂ ਉਮੀਦਵਾਰ ਨਹੀ ਹਨ ਪਰ ਉਹਨਾਂ ਦੇ ਭੁਜੰਗੀ ਜ਼ਰੂਰ ਵਿਧਾਨ ਸ਼ਭਾ ਵਿਚ ਜਾਣ ਲਈ ਉਤੇਜਿਤ ਹਨ। ਦੇਖੋ ਕਿਸਮਤ ਕੀ ਫੈਸਲਾ ਕਰਦੀਹੈ।
ਕਾਂਟੇ ਦੀ ਟੱਕਰ ਤਾਂ ਅਮਿ੍ਰਤਸਰ ਪੂਰਬੀ ਹਲਕੇ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੰਧੂ ਤੇ ਬਿਕਰਮਜੀਤ ਸਿੰਘ ਮਜੀਠੀਆ ਦਰਮਿਆਨ ਹੈ ਉੱਥੇ ਇਕ ਅਧਿਕਾਰੀ ਡਾ ਜਗਮੋਹਨ ਸਿੰਘ ਰਾਜੂ ਵੀ ਐਨ ਡੀ ਏ ਵਲੌ ਉਮੀਦਵਾਰ ਹਨ।
ਅੰਮ੍ਰਿਤਸਰ ਉੱਤਰੀ ਤੋਂ ਪੁਲਿਸ ਵਿਚੌ ਆਈ ਜੀ ਦਾ ਅਹੁਦਾ ਛੱਡ ਉਮੀਦਵਾਰ ਬਣੇ ਕੰਵਰ ਵਿਜੇ ਪ੍ਰਤਾਪ ਵੀ ਹਨ ਜੌਂ ਆਪ ਦੀ ਨੁਮਾਇੰਦਗੀ ਕਰ ਰਹੇ ਹਨ। ਇਕ ਹੋਰ ਸਾਬਕਾਆਈ ਜੀ ਇਕਬਾਲ ਸਿੰਘ ਲਾਲਪੁਰਾ ਰੂਪਨਗਰ ਤੌ ਬੀ ਜੇ ਪੀ ਦੇ ਉਮੀਦਵਾਰ ਹਨ। ਗਿੱਲ ਲੁਧਿਆਣੇ ਤੌ ਸੁੱਚਾ ਰਾਮ ਲਧਰ ਵੀ ਵਿਧਾਨ ਸਭਾ ਵਿੱਚ ਸਥਾਨ ਕਰਨ ਲਈ ਬੀ ਜੇ ਪੀ ਨਾਲ ਖਲੋਤੇ ਹਨ।
ਆਪ ਦੇ ਮੁੱਖ ਮੰਤਰੀ ਦਾ ਚਿਹਰਾ ਬਣੇ ਭਗਵੰਤ ਮਾਨ ਧੂਰੀ ਤੋਂ ਦਾਅਵੇਦਾਰ ਹਨਜਦਕਿ ਕਾਂਗਰਸ ਦੇ ਵਰਤਮਾਨ ਤੇ ਪੰਜਾਬ ਦੇ ਪਹਿਲੇ ਦਲਿਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚਮਕੋਰ ਸਾਹਿਬ ਤੇ ਭਦੋੜ ਤੋਂ ਕਿਸਮਤ ਅਜ਼ਮਾ ਰਹੇ ਹਨ।
ਨਿਸ਼ਾਨੀ ਅੰਦੋਲਨ ਦੇ ਉੱਘੇ ਆਗੂ ਬਲਬੀਰ ਸਿੰਘ ਰਾਜੇਵਾਲ ਜੋ ਮੁੱਖ ਮੰਤਰੀ ਦੇ ਅਹੁਦੇ ਲਈ ਵੀ ਦਾਅਵੇਦਾਰ ਹਨ ਸਮਰਾਲਾ ਤੋਂ ਕਿਸਮਤ ਅਜ਼ਮਾ ਰਹੇ ਹਨ।
ਪਿਛਲੀ ਸਿਤੰਬਰ ਮੁੱਖ ਮੰਤਰੀ ਦੇ ਅਹੁਦੇ ਤੋਂ ਅਲੱਗ ਕੀਤੇ ਗਏ ਕੈਪਟਨ ਅਮਰਿੰਦਰ ਸਿੰਘ ਨਵੀਂ ਪਾਰਟੀ ਪੰਜਾਬ ਕਾਂਗਰਸ ਲ਼ੈ ਕੇ ਸਿਆਸਤਵਿਚ ਇਕ ਹੋਰ ਮੋਕਾਂ ਲੈਣਾ ਚਾਹੁੰਦੇ ਹਨ ਤੇ ਆਪਣੀ ਜੱਦੀ ਸੀਟ ਪਟਿਆਲ਼ਾ ਤੋਂ ਉਮੀਦਵਾਰ ਹਨ।
ਜਲੰਧਰ ਕੈਂਟ ਤੋਂ ਸਾਨਾਂ ਦੀ ਜੰਗ ਦੋ ਸ਼ਾਬਕਾ ਪੁਲਿਸ ਅਧਿਕਾਰੀ ਤੇ ਉਲਿੰਪਅਨ ਪਰਗਟ ਸਿੰਘ ਤੇ ਸੁਰਿੰਦਰ ਸਿੰਘ ਸੋਢੀ ਬਿਨਾਂ ਸਾਬਕਾ
ਤਹਿਸੀਲਦਾਰ ਜਗਵੀਰ ਸਿੰਘ ਬਰਾੜ ਵਿਚਾਲੇ ਹੈ।
ਬਾਜਵਾ ਭਰਾਵਾਂ ਦੀ ਜੋੜੀ ਵੀ ਵਿਧਾਨ ਸ਼ਭਾ ਦੀ ਉਮੀਦਵਾਰੀ ਲਈ ਆਸਵੰਦ ਹੈ ਬੇਸ਼ਕ ਪਾਹਟੀਆਂ ਤੇ ਸੀਟਾਂ ਅਲੱਗ ਅਲੱਗ ਹਨ। ਪ੍ਰਤਾਪ ਬਾਜਵਾ ਕਾਂਗਰਸ ਵਲ਼ੋ ਜਾਂਦੀਆਂ ਤੇ ਫ਼ਤਿਹ ਜੰਗ ਬਾਜਵਾ ਹਨ ਬੀ ਜੇ ਪੀ ਦੇ ਉਮੀਦਵਾਰ ਬਟਾਲੇ ਤੌ ਜਿੱਥੇ ਮੁਕਾਬਲਾ ਹੈ ਕਾਂਗਰਸ ਦੇ ਅਸ਼ਵਨੀ ਸ਼ੇਖਰੀ ਨਾਲ।
ਪੰਜਾਬ ਦੀ ਪਹਿਲੀ ਮੁੱਖ ਮੰਤਰੀ ਬਣੀ ਅੋਰਤ ਰਜਿੰਦਰ ਕੋਰ ਭਠਲ ਲਹਿਰਾਂ ਗਾਗਾ ਤੋਂ ਸਾਬਕਾਖਜਾਨਾ ਮੰਤਰੀ ਪਰਮਿੰਦਰ ਸਿੰਘ ਢੀਡਸਾ ਦੇ ਵਿਰੁੱਧ ਕਿਸਮਤ ਅਜ਼ਮਾ ਰਹੀ ਹੈ। ਪਰਮਿੰਦਰ ਢੀਡਸਾ ਸੰਯੁਕਤ ਅਕਾਲੀ ਦਲ ਦੇ ਮੁੱਖ ਉਮੀਦਵਾਰ ਹਨ।
ਨਤੀਜੇ ਕੁਝ ਵੀ ਹੌਣ ਪੰਜਾਬ ਦੀ ਸਿਆਸਤ ਨੂੰ ਜ਼ਰੂਰ ਨਵੀਂ ਸੇਧ ਮਿਲੇਗੀ। ਅਗਲੀ ਸਰਕਾਰ ਇਕ ਪਾਰਟੀ ਦੀ ਬਣਦੀ ਹੈ ਯਾ ਬਹੁਮੁਖੀ ਦਲਾਂ ਦੀ ਇਹ ਤਾਂ ਨਤੀਜੇ ਹੀ ਦੱਸਣਗੇ।