2024 ’ਚ ਤਿੰਨ ਬਲਾਕਬਸਟਰ ਗੀਤਾਂ ਦਾ ਹਿੱਸਾ ਬਣ ਕੇ ਖ਼ੁਦ ਨੂੰ ਖੁਸ਼ਕਿਸਮਤ ਮੰਨਦੀ ਹਾਂ : ਸ਼ਰਵਰੀ

ਮੁੰਬਈ – 2024 ਵਿਚ ਤਿੰਨ ਬਲਾਕਬਸਟਰ ਗੀਤਾਂ ਦਾ ਹਿੱਸਾ ਬਣਨ ਲਈ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ, ਇਹ ਕਹਿਣਾ ਹੈ ਅਦਾਕਾਰਾ ਸ਼ਰਵਰੀ ਵਾਘ, ਜਿਸ ਨੇ ਆਪਣੇ ਸੁਪਰਹਿੱਟ ਗਾਣਿਆਂ ਨਾਲ 400 ਮਿਲੀਅਨ ਵਿਊਜ਼ ਦਾ ਅੰਕੜਾ ਪਾਰ ਕੀਤਾ ਹੈ। 2024 ਦੀ ਉਭਰਦੀ ਸਟਾਰ ਸ਼ਰਵਰੀ ਨੇ ਸਫਲਤਾ ਦੇ ਝੰਡੇ ਬੁਲੰਦ ਕੀਤੇ ਹਨ। ਉਸ ਦੀ 100 ਕਰੋੜ ਦੀ ਬਲਾਕਬਸਟਰ ਫਿਲਮ ‘ਮੁੰਜਿਆ’ ਅਤੇ ਗਲੋਬਲ ਸਟ੍ਰੀਮਿੰਗ ਹਿੱਟ ‘ਮਹਾਰਾਜ’ ਪਹਿਲਾਂ ਹੀ ਸਫਲਤਾ ਦੇ ਝੰਡੇ ਬੁਲੰਦ ਕਰ ਚੁੱਕੀਆਂ ਹੈ। ਇਸ ਦੇ ਨਾਲ ਹੀ ਉਸ ਦੇ ਸੁਪਰਹਿੱਟ ਗਾਣੇ ‘ਤਰਸ’ (ਮੂੰਜਿਆ), ‘ਹਾਂ ਕੇ ਹਾਂ’ (ਮਹਾਰਾਜ) ਅਤੇ ‘ਤੈਨੂ ਖਬਰ ਨਹੀਂ’ (ਮੁੰਜਿਆ) ਨੇ ਯੂ-ਟਿਊਬ ’ਤੇ 400 ਮਿਲੀਅਨ ਵਿਊਜ਼ ਦਾ ਰਿਕਾਰਡ ਪਾਰ ਕਰ ਲਿਆ ਹੈ। ਸ਼ਰਵਰੀ ਕਹਿੰਦੀ ਹੈ, ‘‘ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੇਰੇ ਕੋਲ 2024 ਵਿਚ ਤਿੰਨ ਵੱਡੇ ਹਿੱਟ ਗਾਣੇ ਸਨ ਅਤੇ ਖਾਸ ਗੱਲ ਇਹ ਹੈ ਕਿ ਸਾਰੇ ਗਾਣੇ ਵੱਖ-ਵੱਖ ਸ਼ੈਲੀਆਂ ਦੇ ਹਨ।’’

Related posts

ਡੁਬਈ ਬਾਲੀਵੁੱਡ ਅਤੇ ਕਾਰੋਬਾਰੀ ਹਸਤੀਆਂ ਲਈ ਮਨਭਾਉਂਦੀ ਥਾਂ ਕਿਉਂ ਹੈ ?

ਆਪਣੀ ਗੋਦ ਲਈ ਭੈਣ ਨੂੰ ਸਕੀ ਭੈਣ ਨਾਲੋਂ ਵੱਧ ਪਿਆਰ ਕਰਦਾ ਸਲਮਾਨ ਖਾਨ !

ਬਾਲੀਵੁੱਡ ਹੀਰੋਇਨ ਕੈਟਰੀਨਾ ਦੀ ਸੁੰਦਰਤਾ ਅਤੇ ਬਿਜ਼ਨਸ ਵੋਮੈਨ ਵਜੋਂ ਸਫ਼ਲਤਾ ਦਾ ਰਾਜ਼ !