35ਵੇਂ ਜਨਮ ਦਿਨ ਮੌਕੇ ਵਿਰਾਟ ਨੇ ਲਾਇਆ 49ਵਾਂ ਵਨਡੇ ਸੈਂਕੜਾ

ਕੋਲਕਾਤਾ – ਵਿਰਾਟ ਕੋਹਲੀ ਨੇ ਆਪਣੇ 35ਵੇਂ ਜਨਮ ਦਿਨ ’ਤੇ ਵਨ ਡੇ ਅੰਤਰਰਾਸ਼ਟਰੀ ਕ੍ਰਿਕਟ ’ਚ ਆਪਣਾ 49ਵਾਂ ਸੈਂਕੜਾ ਲਗਾਇਆ। ਵਿਰਾਟ ਨੇ ਆਈ.ਸੀ.ਸੀ. ਕ੍ਰਿਕਟ ਵਿਸ਼ਵ ਕੱਪ 2023 ਦੇ 37ਵੇਂ ਮੈਚ ਵਿੱਚ ਦੱਖਣੀ ਅਫ਼ਰੀਕਾ ਖ਼ਿਲਾਫ਼ ਸਚਿਨ ਤੇਂਦੁਲਕਰ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕੀਤੀ ਹੈ। ਉਹ ਆਪਣੇ ਜਨਮ ਦਿਨ ’ਤੇ ਵਿਸ਼ਵ ਕੱਪ ’ਚ ਸੈਂਕੜਾ ਲਗਾਉਣ ਵਾਲੇ ਭਾਰਤ ਦੇ ਪਹਿਲੇ ਅਤੇ ਦੁਨੀਆਂ ਦੇ 7ਵੇਂ ਬੱਲੇਬਾਜ਼ ਬਣ ਗਏ ਹਨ।ਕੋਲਕਾਤਾ ਦੇ ਈਡਨ ਗਾਰਡਨ ਸਟੇਡੀਅਮ ’ਚ ਭਾਰਤ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਆਹਮੋ-ਸਾਹਮਣੇ ਸਨ। ਵਿਰਾਟ ਵਨਡੇ ’ਚ ਸਭ ਤੋਂ ਘੱਟ ਪਾਰੀਆਂ ’ਚ 49 ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਉਸ ਨੇ ਇਹ ਉਪਲਬਧੀ ਸਿਰਫ 277 ਪਾਰੀਆਂ ’ਚ ਹਾਸਲ ਕੀਤੀ, ਜਦਕਿ ਸਚਿਨ ਨੇ 451 ਪਾਰੀਆਂ ’ਚ ਇਹ ਵਿਸ਼ਵ ਰਿਕਾਰਡ ਬਣਾਇਆ।

Related posts

‘ਟੀ-20 ਵਰਲਡ ਕੱਪ 2026’ ‘ਚ ਮੈਚ ਫਿਕਸਿੰਗ ਸੀ ਜਾਂ ਨਹੀਂ ਜਾਂਚ ਰਿਪੋਰਟ ‘ਚ ਖੁਲਾਸਾ ਹੋਵੇਗਾ

ਮਾਲੋਮਾਲ ਹੋ ਜਾਣਗੀਆਂ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ 2026 ਦੀਆਂ ਜੇਤੂ ਟੀਮਾਂ

ਆਰ. ਵੈਸ਼ਾਲੀ ਨੇ FIDE ਮਹਿਲਾ ਕੈਂਡੀਡੇਟਸ ਚੈਂਪੀਅਨ ਬਣਕੇ ਨਵਾਂ ਇਤਿਹਾਸ ਰਚਿਆ