ਮੋਦੀ ਤੇ ਜਾਪਾਨ ਦੀ ਪ੍ਰਧਾਨ ਮੰਤਰੀ ਸਮੇਤ ਕਈ ਵਿਸ਼ਵ ਨੇਤਾ ਆਸਟ੍ਰੇਲੀਆ ਦਾ ਦੌਰਾ ਕਰਨਗੇ !

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ।

ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

ਮਿਡਲ-ਈਸਟ ਯੁੱਧ ਦੇ ਦੌਰਾਨ ਅਤੇ ਭਵਿੱਖ ਦੇ ਵਿੱਚ ਕਿਸੇ ਵੀ ਅਣਕਿਆਸੇ ਹਾਲਾਤਾਂ ਦੇ ਵਿੱਚਕਾਰ ਵਿਸ਼ਵ ਪੱਧਰ ‘ਤੇ ਕਿਸੇ ਵੀ ਚੁਣੌਤੀ ਦਾ ਸ੍ਹਾਮਣਾ ਕਰਨ ਦੇ ਲਈ ਵੱਖ-ਵੱਖ ਦੇਸ਼ਾਂ ਦੇ ਵਲੋਂ ਰਣਨੀਤੀਆਂ ਬਣਾਈਆਂ ਜਾ ਰਹੀਆਂ ਹਨ। ਇਸੇ ਲੜੀ ਦੇ ਵਿੱਚ ਮਿਡਲ-ਈਸਟ ਯੁੱਧ ਦੇ ਦੌਰਾਨ ਆਸਟ੍ਰੇਲੀਆ ਦੀ ਸਪੱਸ਼ਟ ਭੂਮਿਕਾ ਅਤੇ ਆਸਟ੍ਰੇਲੀਆ ਦੇ ਨਾਲ ਹੋਰ ਸੁਖਾਵੇਂ ਸਬੰਧ ਬਣਾਏ ਜਾਣ ਦੇ ਲਈ ਵਿਸ਼ਵ ਨੇਤਾਵਾਂ ਦੇ ਵਲੋਂ ਗੱਲਬਾਤ ਦੇ ਦੌਰ ਜਾਰੀ ਹਨ। ਇਸ ਸਬੰਧ ਵਿੱਚ ਵਿਸ਼ਵ ਦੇ ਲਈ ਵੱਡੇ ਨੇਤਾਵਾਂ ਦੁਆਰਾ ਆਸਟ੍ਰੇਲੀਆ ਦਾ ਦੌਰਾ ਕੀਤਾ ਜਾ ਰਿਹਾ ਹੈ।

ਵਿਸ਼ਵ ਪੱਧਰ ਦੀ ਰਾਜਨੀਤੀ ਦੇ ਵਿੱਚ ਆਸਟ੍ਰੇਲੀਆ ਨਾਲ ਹੋਰ ਨਿੱਘੇ ਸਬੰਧਾਂ ਨੂੰ ਕਾਇਮ ਰੱਖਣ ਦੇ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਜੁਲਾਈ ਦੇ ਸ਼ੁਰੂ ਵਿੱਚ ਆਸਟ੍ਰੇਲੀਆ ਦਾ ਆਪਣਾ ਤੀਜਾ ਦੌਰਾ ਕੀਤੇ ਜਾਣ ਦੀ ਸੰਭਾਵਨਾ ਹੈ। ਜਾਪਾਨ ਦੀ ਪ੍ਰਧਾਨ ਮੰਤਰੀ ਸਨੇ ਤਾਕਾਚੀ ਵੀ ਜਲਦੀ ਹੀ ਕੈਨਬਰਾ ਦਾ ਦੌਰਾ ਕਰ ਸਕਦੀ ਹੈ ਅਤੇ ਉਸ ਵਲੋਂ ਮਈ ਦੇ ਸ਼ੁਰੂ ਵਿੱਚ ਕਿਸੇ ਸਮੇਂ ਆਸਟ੍ਰੇਲੀਆ ਦਾ ਦੌਰਾ ਕਰਨ ਦੀ ਸੰਭਾਵਨਾ ਹੈ। ਇਹਨਾਂ ਤੋਂ ਇਲਾਵਾ ਹੋਰ ਕਈ ਉੱਚ-ਪ੍ਰੋਫਾਈਲ ਵਿਸ਼ਵ ਨੇਤਾ ਵੀ ਅਗਲੇ ਕੁੱਝ ਮਹੀਨਿਆਂ ਵਿੱਚ ਆਸਟ੍ਰੇਲੀਆ ਦਾ ਦੌਰਾ ਕਰ ਸਕਦੇ ਹਨ। ਇਹਨਾਂ ਵਿੱਚ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਯੂਰਪੀ ਸੰਘ ਦੀ ਮੁਖੀ ਉਰਸੁਲਾ ਵਾਨ ਡੇਰ ਲੇਅਨ ਦੇ ਵਲੋਂ ਅਗਲੇ ਕੁੱਝ ਮਹੀਨਿਆਂ ਦੇ ਵਿੱਚ ਆਸਟ੍ਰੇਲੀਆ ਦਾ ਮੁੜ ਦੌਰਾ ਕੀਤੇ ਜਾਣ ਦੀਆਂ ਉਮੀਦਾਂ ਹਨ।

Related posts

ਮੋਦੀ ਵਲੋਂ ਜਨਤਕ ਸੰਜਮ ਦੀ ਸਲਾਹ-ਕਹੀਂ ਪੇ ਨਿਗਾਹੇਂ, ਕਹੀਂ ਪੇ ਨਿਸ਼ਾਨਾਂ !

ਲੋਕਤੰਤਰ ਦਾ ਜਸ਼ਨ ਜਾਂ ਪੱਖਪਾਤੀ ਚੋਣਾਂ 

ਸਦਾ ਬਹਾਰ ਚੋਣਾਂ : ਸਿਰਫ਼ ਇੱਕ ਸਿਆਸੀ ਖੇਡ