CM ਚੰਨੀ ਦੇ ਖੰਨਾ ਦੌਰੇ ਦੌਰਾਨ ਮਚੀ ਤਰਥੱਲੀ, ਨੈਸ਼ਨਲ ਹਾਈਵੇ ‘ਤੇ ਮਿਲਿਆ ਲਾਵਾਰਸ ਬੈਗ

ਖੰਨਾ – ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖੰਨਾ ਦੌਰੇ ਦੌਰਾਨ ਖੰਨਾ ਸ਼ਹਿਰ ‘ਚ ਨੈਸ਼ਨਲ ਹਾਈਵੇ ‘ਤੇ ਲਾਵਾਰਸ ਬੈਗ ਮਿਲਣ ਤੋਂ ਬਾਅਦ ਤਰਥੱਲੀ ਮਚ ਗਈ ਜਿਸ ਕਾਰਨ ਆਸ-ਪਾਸ ਦੇ ਦੁਕਾਨਦਾਰਾਂ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਹ ਬੈਗ ਗੁਰੂ ਅਮਰਦਾਸ ਮਾਰਕੀਟ ਦੇ ਸਾਹਮਣੇ ਪਿਆ ਮਿਲਿਆ ਹੈ। ਥਾਣਾ ਸਿਟੀ-2 ਦੀ ਪੁਲਿਸ ਨੇ ਬੈਗ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਬੈਗ ਕਾਰ ‘ਚ ਰੱਖ ਕੇ ਲੈ ਗਈ ਹੈ। ਬੈਗ ਵਿੱਚ ਕੁਝ ਸਾਮਾਨ ਸੀ। ਪਤਾ ਨਹੀਂ ਇਹ ਕਿਹੜਾ ਸਾਮਾਨ ਹੈ। ਪੁਲਿਸ ਇਸ ਦੀ ਜਾਂਚ ਕਰ ਰਹੀ ਹੈ।ਕੁਝ ਦਿਨ ਪਹਿਲਾਂ ਲੁਧਿਆਣਾ ਕੋਰਟ ਕੰਪਲੈਕਸ ‘ਚ ਹੋਏ ਧਮਾਕੇ ਤੋਂ ਬਾਅਦ ਸੀਐੱਮ ਦੀ ਸੁਰੱਖਿਆ ‘ਚ ਲੱਗੀ ਫੋਰਸ ਅਲਰਟ ਹੋ ਗਈ ਹੈ। ਮੰਗਲਵਾਰ ਨੂੰ ਸੀਐਮ ਚਰਨਜੀਤ ਸਿੰਘ ਚੰਨੀ ਦੀ ਆਮਦ ਦੌਰਾਨ ਉਦਘਾਟਨ ਵਾਲੀ ਥਾਂ ਤੋਂ 100 ਮੀਟਰ ਤਕ ਕਿਸੇ ਵੀ ਵਿਅਕਤੀ ਦੇ ਆਉਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੌਰਾਨ ਮੀਡੀਆ ਨੂੰ ਵੀ ਅੱਗੇ ਨਹੀਂ ਆਉਣ ਦਿੱਤਾ ਜਾ ਰਿਹਾ ਸੀ ਹਾਲਾਂਕਿ ਪੰਜਾਬ ਪੁਲਿਸ ਨੇ ਮੁੱਖ ਮੰਤਰੀ ਦੇ ਸਮਾਗਮ ਦੇ ਆਲੇ-ਦੁਆਲੇ ਸੁਰੱਖਿਆ ਘੇਰਾ ਸਖ਼ਤ ਕਰ ਦਿੱਤੀ ਹੈ।

Related posts

ਸ਼ਹੀਦ ਭਾਈ ਤਾਰਾ ਸਿੰਘ ਜੀ ਵਾਂ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੀ ਸ਼ੁਰੂਆਤ

ਪਨਬੱਸ ਦੇ ਠੇਕਾ ਮੁਲਾਜ਼ਮਾਂ ਨੂੰ ਹੁਣ ਰੋਡਵੇਜ਼ ਮੁਲਾਜ਼ਮਾਂ ਦੇ ਬਰਾਬਰ ਤਨਖਾਹ ਤੇ ਭੱਤੇ ਮਿਲਣਗੇ

ਗਣਤੰਤਰ ਦਿਵਸ ਪਰੇਡ ’ਚ ਹਿੱਸਾ ਲੈਣ ਵਾਲੇ ਐੱਨ. ਸੀ. ਸੀ. ਵਿਦਿਆਰਥੀ ਸਨਮਾਨਿਤ