ਨਿਊਯਾਰਕ – ਭਾਰਤੀ ਮੂਲ ਦੇ ਵਿਵਾਦਤ ਬ੍ਰਿਟਿਸ਼-ਅਮਰੀਕੀ ਲੇਖਕ ਸਲਮਾਨ ਰਸ਼ਦੀ ਸ਼ੁੱਕਰਵਾਰ ਰਾਤ ਨੂੰ ਨਿਊਯਾਰਕ ‘ਚ ਹੋਏ ਹਮਲੇ ਦੇ ਵਿੱਚ ਗੰਭੀਰ ਜ਼ਖਮੀ ਹੋ ਗਏ ਹਨ ਜੋ ਇਸ ਵੇਲੇ ਵੈਂਟੀਲੇਟਰ ‘ਤੇ ਰੱਖੇ ਹੋੲ ੇ ਹਨ। ਮਹਲੇ ਸਮੇਂ ਉਹ ਲਾਈਵ ਪ੍ਰੋਗਰਾਮ ‘ਚ ਇੰਟਰਵਿਊ ਦੇ ਰਹੇ ਸਨ ਅਤੇ ਉੱਥੇ ਮੌਜੂਦ ਇੱਕ ਡਾਕਟਰ ਨੇ ਮੁੱਢਲੀ ਸਹਾਇਤਾ ਦਿੱਤੀ ਅਤੇ ਇਸ ਤੋਂ ਬਾਅਦ ਉਸ ਨੂੰ ਹਵਾਈ ਜਹਾਜ਼ ਰਾਹੀਂ ਹਸਪਤਾਲ ਲਿਜਾਇਆ ਗਿਆ।
ਭਾਰਤੀ ਮੂਲ ਦੇ ਵਿਵਾਦਤ ਬ੍ਰਿਟਿਸ਼-ਅਮਰੀਕੀ ਲੇਖਕ ਸਲਮਾਨ ਰਸ਼ਦੀ ‘ਤੇ ਹਮਲੇ ਦੀ ਇਹ ਘਟਨਾ ਚੌਟਾਉਕਾ ਇੰਸਟੀਚਿਊਟ ‘ਚ ਵਾਪਰੀ। ਹਮਲਾਵਰ ਤੇਜ਼ੀ ਨਾਲ ਸਟੇਜ ‘ਤੇ ਆ ਗਿਆ। ਰਸ਼ਦੀ ਅਤੇ ਇੰਟਰਵਿਊ ਲੈਣ ਵਾਲੇ ‘ਤੇ ਚਾਕੂ ਨਾਲ ਹਮਲਾ ਕੀਤਾ ਗਿਆ ਸੀ। ਇੰਟਰਵਿਊ ਲੈਣ ਵਾਲੇ ਦੇ ਸਿਰ ‘ਤੇ ਵੀ ਮਾਮੂਲੀ ਸੱਟਾਂ ਲੱਗੀਆਂ ਹਨ। 24 ਸਾਲਾ ਹਮਲਾਵਰ ਦਾ ਨਾਂ ਹਾਦੀ ਮਾਤਰ ਹੈ। ਜਿਸ ਹਾਲ ਵਿਚ ਰਸ਼ਦੀ ਲੈਕਚਰ ਲਈ ਪਹੁੰਚੇ ਸਨ, ਉਸ ਵਿਚ ਲਗਭਗ 4,000 ਦਰਸ਼ਕ ਸਨ। ਰਸ਼ਦੀ ਲਗਭਗ 10 ਸਾਲਾਂ ਤੋਂ ਪੁਲਿਸ ਸੁਰੱਖਿਆ ਵਿਚ ਸੀ। 1998 ਵਿੱਚ, ਤਤਕਾਲੀ ਈਰਾਨ ਦੇ ਰਾਸ਼ਟਰਪਤੀ ਮੁਹੰਮਦ ਖਾਤਮੀ ਨੇ ਕਿਹਾ – ਅਸੀਂ ਹੁਣ ਰਸ਼ਦੀ ਦੀ ਹੱਤਿਆ ਦਾ ਸਮਰਥਨ ਨਹੀਂ ਕਰਦੇ। ਹਾਲਾਂਕਿ ਫਤਵਾ ਫਿਰ ਵੀ ਵਾਪਸ ਨਹੀਂ ਲਿਆ ਗਿਆ। ਰਸ਼ਦੀ ਨੇ ਇਸ ਬਾਰੇ ‘ਜੋਸੇਫ ਐਂਟਨ’ ਦੀ ਯਾਦ ਵੀ ਲਿਖੀ ਸੀ। ਉਦੋਂ ਤੋਂ ਰਸ਼ਦੀ ਨਿਊਯਾਰਕ ‘ਚ ਆਰਾਮ ਦੀ ਜ਼ਿੰਦਗੀ ਬਤੀਤ ਕਰ ਰਹੇ ਸਨ। ਰਸ਼ਦੀ ਅਫੇਅਰਜ਼ ਨੂੰ ਲੈ ਕੇ ਵੀ ਚਰਚਾ ‘ਚ ਰਹੇ ਹਨ। ਉਸ ਨੇ 4 ਵਿਆਹ ਕੀਤੇ ਹਨ। ਉਹ ਆਪਣੇ ਜਨਮ ਤੋਂ ਤੁਰੰਤ ਬਾਅਦ ਬਰਤਾਨੀਆ ਚਲਾ ਗਿਆ। ਉਸਨੇ ਆਪਣੀ ਮੁੱਢਲੀ ਸਿੱਖਿਆ ਇੰਗਲੈਂਡ ਦੇ ਰਗਬੀ ਸਕੂਲ ਵਿੱਚ ਕੀਤੀ। ਬਾਅਦ ਵਿੱਚ ਉਸਨੇ ਕੈਂਬਰਿਜ ਯੂਨੀਵਰਸਿਟੀ ਤੋਂ ਇਤਿਹਾਸ ਵਿੱਚ ਗ੍ਰੈਜੂਏਸ਼ਨ ਕੀਤੀ। ਸਾਹਿਤਕਾਰ ਬਣਨ ਤੋਂ ਪਹਿਲਾਂ ਉਹ ਐਡ ਏਜੰਸੀਆਂ ਵਿੱਚ ਕਾਪੀਰਾਈਟਰ ਵਜੋਂ ਵੀ ਕੰਮ ਕਰ ਚੁੱਕੇ ਹਨ।
ਵਰਨਣਯੋਗ ਹੈ ਕਿ 33 ਸਾਲ ਪਹਿਲਾਂ ਈਰਾਨ ਦੇ ਧਾਰਮਿਕ ਨੇਤਾ ਨੇ ਫਤਵਾ ਜਾਰੀ ਕਰ ਕੇ ਮੁਸਲਿਮ ਪਰੰਪਰਾਵਾਂ ‘ਤੇ ਲਿਖੇ ਨਾਵਲ ‘ਦਿ ਸੈਟੇਨਿਕ ਵਰਸੇਜ਼’ ਨੂੰ ਲੈ ਕੇ ਸਲਮਾਨ ਵਿਵਾਦਾਂ ‘ਚ ਘਿਰ ਗਏ ਸਨ। ‘ਸੈਟੇਨਿਕ ਵਰਸੇਜ਼’ ਨਾਵਲ ‘ਚ ਪੈਗੰਬਰ ਸਾਹਿਬ ਦਾ ਅਪਮਾਨ ਕਰਨ ਦਾ ਦੋਸ਼ ਹੈ। ਈਰਾਨ ਦੇ ਧਾਰਮਿਕ ਨੇਤਾ ਅਯਾਤੁੱਲਾ ਖੋਮੇਨੀ ਨੇ 1989 ਵਿੱਚ ਉਸਦੇ ਖਿਲਾਫ ਫਤਵਾ ਜਾਰੀ ਕੀਤਾ ਸੀ। ਇਸ ਹਮਲੇ ਨੂੰ ਵੀ ਇਸ ਨਾਲ ਜੋੜਿਆ ਜਾ ਰਿਹਾ ਹੈ। ਹਾਲਾਂਕਿ, ਈਰਾਨ ਦੇ ਇੱਕ ਡਿਪਲੋਮੈਟ ਨੇ ਕਿਹਾ – ਸਾਡਾ ਇਸ ਹਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਰਸ਼ਦੀ ਦਾ ਜਨਮ 19 ਜੂਨ 1947 ਨੂੰ ਮੁੰਬਈ ਵਿੱਚ ਹੋਇਆ ਸੀ। 75 ਸਾਲਾ ਸਲਮਾਨ ਰਸ਼ਦੀ ਨੇ ਆਪਣੀਆਂ ਕਿਤਾਬਾਂ ਨਾਲ ਆਪਣੀ ਪਛਾਣ ਬਣਾਈ ਹੈ। ਉਸ ਨੂੰ ਉਸ ਦੇ ਦੂਜੇ ਨਾਵਲ ‘ਮਿਡਨਾਈਟਸ ਚਿਲਡਰਨ’ ਲਈ 1981 ਵਿਚ ‘ਬੁੱਕਰ ਪ੍ਰਾਈਜ਼’ ਅਤੇ 1983 ਵਿਚ ‘ਬੈਸਟ ਆਫ਼ ਦਾ ਬੁਕਰਜ਼’ ਨਾਲ ਸਨਮਾਨਿਤ ਕੀਤਾ ਗਿਆ। ਰਸ਼ਦੀ ਨੇ 1975 ਵਿੱਚ ਆਪਣੇ ਪਹਿਲੇ ਨਾਵਲ ਗ੍ਰਿਮਸ ਨਾਲ ਇੱਕ ਲੇਖਕ ਦੇ ਰੂਪ ਵਿੱਚ ਆਪਣੀ ਸ਼ੁਰੂਆਤ ਕੀਤੀ। ਰਸ਼ਦੀ ਨੇ ਆਪਣੇ ਦੂਜੇ ਨਾਵਲ, ਮਿਡਨਾਈਟਸ ਚਿਲਡਰਨ ਤੋਂ ਪਛਾਣ ਪ੍ਰਾਪਤ ਕੀਤੀ। ਉਸਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ। ਇਨ੍ਹਾਂ ਵਿੱਚ ਦਿ ਜੈਗੁਆਰ ਸਮਾਈਲ, ਦ ਮੂਰਜ਼ ਲਾਸਟ ਸਾਈ, ਦ ਗਰਾਊਂਡ ਬਿਨਥ ਹਰ ਫੀਟ ਅਤੇ ਸ਼ਾਲੀਮਾਰ ਦ ਕਲਾਊਨ ਸ਼ਾਮਲ ਹਨ ਪਰ ਜਿਆਦਾਤਰ ‘ਦ ਸੈਟੇਨਿਕ ਵਰਸਿਜ਼’ ਬਾਰੇ ਚਰਚਾ ਕੀਤੀ ਗਈ। ‘ਦਿ ਸ਼ੈਟੇਨਿਕ ਵਰਸੇਜ਼’ ਸਲਮਾਨ ਰਸ਼ਦੀ ਦਾ ਚੌਥਾ ਨਾਵਲ ਸੀ। ਇਹ ਨਾਵਲ ਭਾਰਤ ਅਤੇ ਦੁਨੀਆ ਦੇ ਕਈ ਦੇਸ਼ਾਂ ਵਿੱਚ ਪਾਬੰਦੀਸ਼ੁਦਾ ਹੈ। ਇਹ 1988 ਵਿੱਚ ਪ੍ਰਕਾਸ਼ਿਤ ਹੋਇਆ ਸੀ। ਰਸ਼ਦੀ ‘ਤੇ ਪੈਗੰਬਰ ਮੁਹੰਮਦ ਦਾ ਅਪਮਾਨ ਕਰਨ ਦਾ ਦੋਸ਼ ਹੈ ਅਤੇ ਰਸ਼ਦੀ ਨੇ ਨਾਵਲ ਦ ਸੈਟੇਨਿਕ ਵਰਸਿਜ਼ ਵਿੱਚ ਇੱਕ ਮੁਸਲਮਾਨ ਪਰੰਪਰਾ ਬਾਰੇ ਲਿਖਿਆ ਸੀ। ਦ ਸੈਟੇਨਿਕ ਵਰਸਿਜ਼ ਦੇ ਜਾਪਾਨੀ ਅਨੁਵਾਦਕ ਹਿਤੋਸ਼ੀ ਇਗਾਰਾਸ਼ੀ ਦੀ ਹੱਤਿਆ ਕਰ ਦਿੱਤੀ ਗਈ ਸੀ, ਜਦੋਂ ਕਿ ਇੱਕ ਇਤਾਲਵੀ ਅਨੁਵਾਦਕ ਅਤੇ ਇੱਕ ਨਾਰਵੇਈ ਪ੍ਰਕਾਸ਼ਕ ‘ਤੇ ਵੀ ਹਮਲਾ ਕੀਤਾ ਗਿਆ ਸੀ। ਰਸ਼ਦੀ ਦੀ ਤਾਰੀਫ ਕਰਨ ‘ਤੇ ਦੱਖਣੀ ਅਫਰੀਕਾ ‘ਚ ਭਾਰਤੀ ਮੂਲ ਦੀ ਮਹਿਲਾ ਲੇਖਿਕਾ ਜ਼ੈਨਬ ਪ੍ਰਿਆ ‘ਤੇ ਵੀ ਹਮਲਾ ਹੋਇਆ ਸੀ। ਹਮਲਾਵਰਾਂ ਨੇ ਪ੍ਰਿਆ ਦੀ ਗਰਦਨ ‘ਤੇ ਚਾਕੂ ਰੱਖਿਆ ਹੋਇਆ ਸੀ। ਉਸ ਦੇ ਮੂੰਹ ‘ਤੇ ਇੱਟ ਨਾਲ ਵਾਰ ਕੀਤਾ ਗਿਆ ਸੀ।