ਵਿਕਟੋਰੀਆ ਮਲਟੀਕਲਚਰਲ ਕਮਿਸ਼ਨ ਦੇ ਵਲੋਂ ਗ੍ਰੇਜ਼ਲੈਂਡ ਅਤੇ ਮੈਲਬੌਰਨ ਫੂਡ ਐਂਡ ਵਾਈਨ ਫੈਸਟੀਵਲ ਨਾਲ ਮਿਲ ਕੇ ਵਿਕਟੋਰੀਆ ਦਾ ਮਲਟੀਕਲਚਰਲ ਫੈਸਟੀਵਲ ਮੁੜ ਕਰਵਾਇਆ ਗਿਆ। ਇਸ ਫੈਸਟੀਵਲ ਦੇ ਅਖੀਰਲੇ ਦਿਨ ਮੈਲਬੌਰਨ ਦੇ ਪੱਛਮੀ ਹਿੱਸੇ ਵਿੱਚ ਸਭਿਆਚਾਰ, ਖਾਣੇ ਅਤੇ ਭਾਈਚਾਰਕ ਜਸ਼ਨਾਂ ਦੇ ਨਾਲ ਖੂਬ ਰੌਣਕਾਂ ਲੱਗੀਆਂ।
‘ਕਲਚਰਲ ਡਾਇਵਰਸਿਟੀ ਵੀਕ 2026’ ਦੇ ਅੰਤ ‘ਤੇ ਤਿੰਨ ਦਿਨਾਂ ਦਾ ਇਹ ਫੈਸਟੀਵਲ (ਸ਼ੁੱਕਰਵਾਰ 27 ਤੋਂ ਐਤਵਾਰ 29 ਮਾਰਚ ਤੱਕ) ਗ੍ਰੇਜ਼ਲੈਂਡ, ਇਕ ਰੰਗੀਨ ਅੰਤਰਰਾਸ਼ਟਰੀ ਮੇਲੇ ਵਿੱਚ ਬਦਲ ਗਿਆ ਜਿਥੇ ਦੁਨੀਆਂ ਭਰ ਦੇ ਖਾਣੇ ਅਤੇ ਲਾਈਵ ਪਰਫਾਰਮੈਂਸ ਦਾ ਆਨੰਦ ਮਿਲਿਆ। ਵੀਕਐਂਡ ‘ਤੇ ਵਿਕਟੋਰੀਆ ਦੇ ਹਰ ਹਿੱਸੇ ਤੋਂ ਲੋਕ ਆਏ ਅਤੇ ਵੱਖ-ਵੱਖ ਸਭਿਆਚਾਰਾਂ ਨੂੰ ਮਨਾਇਆ ਗਿਆ, ਜੋ ਵਿਕਟੋਰੀਆ ਨੂੰ ਦੁਨੀਆਂ ਦੀ ਸਭ ਤੋਂ ਕਾਮਯਾਬ ਮਲਟੀਕਲਚਰਲ ਸਮਾਜਾਂ ਵਿੱਚੋਂ ਇੱਕ ਬਣਾਉਂਦੇ ਹਨ।
‘ਕਲਚਰਲ ਡਾਈਵਰਸਿਟੀ ਵੀਕ 2026’ ਦੇ ਪ੍ਰੋਗਰਾਮ ਵਿੱਚ ਵੀਅਤਨਾਮ ਦਾ ਲਾਇਨ ਡਾਂਸ, ਪੋਲਿਨੇਸ਼ੀਅਨ ਡਰੰਮਿੰਗ, ਆਇਰਿਸ਼ ਡਾਂਸ ਅਤੇ ਜਪਾਨੀ ਸਾਜ਼ ਸ਼ਮੀਸੇਨ ਵਜਾਉਣ ਵਾਲੀ ਨੋਰਿਕੋ ਤਡਾਨੋ ਦੀ ਸ਼ਾਨਦਾਰ ਪਰਫਾਰਮੈਂਸ ਸ਼ਾਮਲ ਸੀ। ਦਰਸ਼ਕਾਂ ਨੇ ਅਫਰੀਕਨ ਡਰੰਮ ਅਤੇ ਡਾਂਸ, ਲੈਟਿਨ ਅਤੇ ਯੂਰਪੀ ਬੈਂਡ, ਟਰਕਿਸ਼ ਬੈਲੀ ਡਾਂਸ ਅਤੇ ਕਿਊਬਨ ਸੰਗੀਤ ਦਾ ਵੀ ਪੂਰਾ ਮਜ਼ਾ ਲਿਆ। ਬ੍ਰਾਜ਼ੀਲੀ ਪਰਫਾਰਮਰ ਵੀ ਭੀੜ ਵਿੱਚ ਘੁੰਮਦੇ ਹੋਏ ਰੰਗ-ਬਿਰੰਗਾ ਮਾਹੌਲ ਬਣਾਉਂਦੇ ਰਹੇ।
ਗ੍ਰੇਜ਼ਲੈਂਡ, ਜੋ ਮੈਲਬੌਰਨ ਦੇ ਵੱਡੇ ਫੂਡ ਸਥਾਨਾਂ ਦੇ ਵਿੱਚੋਂ ਇੱਕ ਹੈ, ਨੇ ਵੱਖ-ਵੱਖ ਦੇਸ਼ਾਂ ਦੇ ਖਾਣੇ ਪੇਸ਼ ਕੀਤੇ। ਇੱਥੇ ਬਾਰਬੀਕਿਊ, ਕੜੀ, ਯੂਰਪੀ ਖਾਣੇ, ਲੈਟਿਨ ਅਮਰੀਕੀ ਡਿਸ਼ ਅਤੇ ਮਿੱਠੇ ਪਕਵਾਨ ਸਭ ਕੁੱਝ ਮਿਲਿਆ।
ਲਾਈਵ ਪਰਫਾਰਮੈਂਸ ਸ਼ੁੱਕਰਵਾਰ ਸ਼ਾਮ 5 ਵਜੇ ਤੋਂ ਲੈਕੇ ਸ਼ੁਰੂ ਹੋਈਆਂ ਅਤੇ ਐਤਵਾਰ ਰਾਤ ਤੱਕ ਚੱਲਦੀਆਂ ਰਹੀਆਂ। ਇਹ ਪੂਰਾ ਵੀਕਐਂਡ ਸੰਗੀਤ, ਡਾਂਸ ਅਤੇ ਵੱਖ-ਵੱਖ ਸਭਿਆਚਾਰਾਂ ਦੇ ਜਸ਼ਨ ਨਾਲ ਭਰਿਆ ਹੋਇਆ ਸੀ, ਜੋ ਵਿਕਟੋਰੀਆ ਦੀ ਅਨੇਕਤਾ ਅਤੇ ਏਕਤਾ ਨੂੰ ਦਰਸਾਉਂਦਾ ਹੈ।
ਵਿਕਟੋਰੀਅਨ ਮਲਟੀਕਲਚਰਲ ਕਮਿਸ਼ਨ ਦੀ ਚੇਅਰਪਰਸਨ ਵਿਵੀਅਨ ਨਗੂਯੇਨ ਨੇ ਇਸ ਸਬੰਧੀ ਕਿਹਾ ਕਿ, “ਇਹ ਫੈਸਟੀਵਲ ਵੱਖ-ਵੱਖ ਸਭਿਆਚਾਰਾਂ ਨੂੰ ਇਕੱਠੇ ਕਰਦਾ ਹੈ। ਇਹ ਲੋਕਾਂ ਨੂੰ ਇੱਕ-ਦੂਜੇ ਨੂੰ ਸਮਝਣ ਅਤੇ ਮਨਾਉਣ ਦਾ ਮੌਕਾ ਦਿੰਦਾ ਹੈ। ਜਦੋਂ ਸਭਿਆਚਾਰ ਮਿਲਦੇ ਹਨ ਤਾਂ ਕਮਿਊਨਿਟੀ ਹੋਰ ਮਜ਼ਬੂਤ ਬਣਦੀ ਹੈ।”
‘ਕਲਚਰਲ ਡਾਇਵਰਸਿਟੀ ਵੀਕ’ ਜੋ ਵਿਸ਼ੇਸ਼ ਤੌਰ ‘ਤੇ, ਵੀਐਮਸੀ, ਵਿਕਟੋਰੀਅਨ ਮਲਟੀਕਲਚਰਲ ਫੈਸਟੀਵਲ – ਗ੍ਰੇਜ਼ਲੈਂਡ ਦੇ ਨਾਲ ਪਾਰਟਨਸਿ਼ਪ ਵਿੱਚ ਗਤੀਸ਼ੀਲ ਕਲਚਰ ਨੂੰ ਉਭਾਰਦਾ ਹੈ ਜੋ ਵਿਕਟੋਰੀਆ ਦੀ ਪਛਾਣ ਬਣਾਉਂਦੇ ਹਨ। ਇਹ ਫੈਸਟੀਵਲ ਕਮਿਊਨਿਟੀਜ਼ ਨੂੰ ਦੇਖਣ, ਸੁਣਨ ਅਤੇ ਸੇਲਿਬ੍ਰੇਟ ਕਰਨ ਦੇ ਲਈ ਜਗ੍ਹਾ ਬਣਾਉਂਦਾ ਹੈ ਅਤੇ ਨਾਲ ਹੀ ਅੰਤਰ ਸਭਿਆਚਾਰਕ ਜਾਣ-ਪਛਾਣ ਨੂੰ ਹੁਲਾਰਾ ਦਿੰਦਾ ਹੈ। ਇਸ ਤਰ੍ਹਾਂ ਦੇ ਸਮਾਗਮ ਸਾਨੂੰ ਯਾਦ ਦਿਵਾਉਂਦੇ ਹਨ ਕਿ ਜਦੋਂ ਸਭਿਆਚਾਰ ਮਿਲ-ਬੈਠਦੇ ਹਨ ਤਾਂ ਭਾਈਚਾਰਕ ਸਾਂਝ ਹੋਰ ਮਜ਼ਬੂਤ ਹੁੰਦੀ ਹੈ ਅਤੇ ਅੱਗੇ ਵਧਦੇ ਹਨ।