ਸ੍ਰੀ ਪਾਊਟਾ ਸਾਹਿਬ ਦਾ ਸਿੱਖ ਧਰਮ ਵਿੱਚ ਬਹੁਤ ਮਹੱਤਵ ਪੂਰਨ ਅਤੇ ਪਵਿੱਤਰ ਹੈ। ਇਹ ਨਗਰ ਹਿਮਾਚਲ ਪ੍ਰਦੇਸ਼ ਦੇ ਜਿਲਾ ਸਿਰਮੌਰ ਵਿੱਚ ਯਮਨਾ ਨਦੀ ਦੇ ਕੰਢੇ ਸਥਿੱਤ ਹੈ। ਸਿੱਖਾਂ ਦੇ ਦੱਸਵੇ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ। ਇਤਿਹਾਸਕਾਰਾਂ ਮੁਤਾਬਕ ਪਾਉਂਟਾ ਸਾਹਿਬ ਉਹ ਪਵਿੱਤਰ ਧਰਤੀ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਤੋਂ ਬਾਅਦ 1685 ਤੋਂ ਲੈਕੇ 1689 ਤੱਕ 4 ਸਾਲ ਨਿਵਾਸ ਕੀਤਾ। ਇਹ ਰਮਣੀਕ ਜਗਾ ਜਮਨਾਂ ਦੇ ਕਿਨਾਰੇ ਵਿਖੇ ਹੈ। ਇਸ ਜਗਾ ਪਰ 52 ਕਵੀ ਰੱਖ ਕੋਮਲ ਹੁਨਰ ਤੇ ਸਾਹਿਤ ਰੱਚ ਕੇ ਉਸ ਦਾ ਸਤਿਕਾਰ ਕਰਣਾ ਸਿਖਾਇਆ। ਇਸ ਜਗਾ ਤੇ ਪੀਰ ਬੁੱਧੂ ਸ਼ਾਹ ਆਪਣੇ ਚਾਰ ਪੁੱਤਰਾਂ ਬਾਈਧਾਰ ਦੇ ਰਾਜਿਆਂ ਨਾਲ ਭੰਗਾਣੀ ਦੇ ਯੁੱਧ ਵਿੱਚ ਕੁਰਬਾਨ ਹੋਏ।
ਪਾਉਂਟਾ ਸਾਹਿਬ ਦਾ ਸ਼ਹੀਦੀ ਸਾਕਾ
ਇਤਹਾਸ ਮੁਤਾਬਕ ਪਾਉਂਟਾ ਸਾਹਿਬ ਦੇ ਮਹੰਤ ਲਹਿਣਾ ਸਿੰਘ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰ ਹਰਦਿਆਲ ਸਿੰਘ ਨੇ ਆਪਣਾ ਹੱਕ ਸਮਝ ਗੁਰਦੁਆਰੇ ਤੇ ਕਬਜ਼ਾ ਕਰ ਲਿਆ। ਆਪਣੇ ਰਿਸ਼ਤੇਦਾਰ ਮੂਲਾ ਸਿੰਘ ਰਾਹੀਂ ਸਰਕਾਰੇ ਦਰਬਾਰੇ ਪਹੁੰਚ ਕਰ ਲਈ ਤੇ ਗੁਰਦੁਆਰੇ ਦਾ ਪਰਬੰਧ ਆਪਣੀ ਮਰਜ਼ੀ ਨਾਲ ਚਲਾਉਣ ਲੱਗ ਪਿਆ ਤੇ ਆਪਣੀ ਮੰਨ ਮਰਜ਼ੀਆਂ ਕਰਣ ਲੱਗ ਪਿਆਂ। ਜਿਸ ਦਾ ਸੰਗਤ ਵਿੱਚ ਰੋ ,ਗ਼ੁੱਸਾ ਪੈਦਾ ਹੋ ਗਿਆ। ਸੰਗਤਾ ਨੇ ਉਸ ਵੇਲੇ ਦੇ ਅਕਾਲੀ ਲੀਡਰ ਮਾਸਟਰ ਤਾਰਾ ਸਿੰਘ,ਕਰਤਾਰ ਸਿੰਘ,ਹੁਕਮ ਸਿੰਘ ਨਾਲ ਮਹੰਤ ਦੀਆਂ ਕਮਜ਼ੋਰੀਆਂ ਬਾਰੇ ਦੱਸਿਆ ਪਰ ਉਹ ਵੀ ਉਸ ਉੱਪਰ ਕੋਈ ਐਕਸ਼ਨ ਨਹੀ ਲੈ ਸਕੇ। ਉਸ ਦਾ ਕੁੱਝ ਨਹੀ ਵਿਗਾੜ ਸਕੇ। ਅਖੀਰ ਸੰਗਤ ਨੇ ਹਰੀਆਂ ਬੇਲਾ ਦੇ ਮੁੱਖੀ ਨਿਹੰਗ ਸਿੰਘ ਹਰਭਜਨ ਸਿੰਘ ਨਾਲ ਰਾਫਤਾ ਕਾਇਮ ਕੀਤਾ। ਚਸ਼ਮਦੀਨ ਗਵਾਹ ਜੋ ਉਸ ਵੇਲੇ ਜਖਮੀ ਹੋੋਏ ਸਨ ਮੌਜੂਦਾ ਜਥੇਦਾਰ ਬਾਬਾ ਨਿਹਾਲ ਸਿੰਘ ਤਰਨਾ ਦੱਲ ਹਰੀਆਂ ਵੇਲਾਂ ਵਾਲੇ ਮੁਤਾਬਕ ਹਰਭਜਨ ਸਿੰਘ ਨੇ ਗੁਰਦੁਆਰੇ ਦੀ ਮਹੱਤਤਾ ਨੂੰ ਦੇਖ ਆਪਣੀ ਅਗਵਾਈ ਹੇਠ 10 ਮਾਰਚ 1964 ਨਿਹੰਗ ਸਿੰਘਾਂ ਦਾਂ ਜਥਾ ਸ਼ਸਤਰਾਂ ਨਾਲ ਲੈਸ ਜੈਕਾਰਿਆਂ ਦੀ ਗੂੰਜ ਵਿੱਚ ਭੇਜਿਆ। ਮਹੰਤ ਘਬਰਾ ਗਿਆ ਤੇ ਪੁਲਿਸ ਆਪਣੀ ਪਹੁੰਚ ਨਾਲ ਇਕੱਠੀ ਕਰ ਲਈ। ਬਾਬਾ ਹਰਭਜਨ ਸਿੰਘ ਜੀ ਨੇ ਸੰਗਤਾਂ ਦੇ ਸਹਿਯੋਗ ਨਾਲ ਕੀਰਤਨ ਗਾਇਨ ਸ਼ੁਰੂ ਕਰ ਦਿੱਤਾ ਗੁਰਦੁਆਰੇ ‘ਚ ਲੜੀਵਾਰ ਪਾਠ ਰੱਖ ਦਿੱਤੇ ਸੰਗਤ ਆਉਣ ਲੱਗ ਗਈ ਤੇ ਗੁਰਦੁਆਰੇ ‘ਚ ਰੋਣਕ ਸ਼ੁਰੂ ਹੋ ਗਈ। ਜੋ ਪ੍ਰਸ਼ਾਸਨ ਨੇ ਰਾਜ਼ੀਨਾਮੇ ਦੇ ਬਹਾਨੇ ਬਾਬਾ ਹਰਭਜਨ ਸਿੰਘ ਨੂੰ ਗੈਸਟ ਹਾਊਸ ਬੁਲਾ ਗ੍ਰਿਫਤਾਰ ਕਰ ਲਿਆ।ਪੁਲਿਸ ਕਮਿਸ਼ਨਰ ਆਰ ਕੇ ਚੰਡੋਲ ਨੇ ਗੁਰਦੁਆਰੇ ਵਿੱਚ ਅਖੰਡ ਪਾਠ ਬੰਦ ਕਰ ਗੁਰਦੁਆਰੇ ਵਿੱਚੋਂ ਬਾਹਰ ਆਉਣ ਦੀ ਚਿਤਾਵਨੀ ਦਿੱਤੀ। ਪਰ ਕੋਈ ਬਾਹਰ ਨਹੀ ਆਇਆ। ਅਖੀਰ ਪੌੜੀਆਂ ਲਾਕੇ ਗੁਰਦੁਆਰੇ ਵਿੱਚ ਪੁਲਿਸ ਦਾਖਲ ਹੋ ਗਈ। ਗੋਲੀਆਂ ਦੀ ਬਛਾੜ ਕਰ ਦਿੱਤੀ।
ਸਰਕਾਰ ਦੇ ਕਰਮਚਾਰੀਆ ਨੇ 22 ਮਈ 1964 ਸ਼ੁੱਕਰਵਾਰ ਵਾਲੇ ਦਿਨ ਇਨ੍ਹਾਂ ਅੱਤਿਆਚਾਰ ਕੀਤਾ ਸਮੁੱਚੇ ਪੰਥ ਦੀ ਰੂਹ ਤੜਫ ਉੱਠੀ। 22 ਮਈ ਦਾ ਇਹ ਸਾਕਾ ਸ਼ਰਕਾਰ ਦੇ ਮੱਥੇ ਉੱਪਰ ਨਾਂ ਮਿਟਾਇਆ ਜਾਣ ਵਾਲਾ ਕਲੰਕ ਵਾਂਗ ਲੱਗ ਗਿਆ। ਨਿਹੱਥੇ ਸਿੰਘ ਲੰਗਰ ਪਕਾਉਦੇ,ਪਾਠ ਕਰਦੇ, ਕੀਰਤਨ ਕਰਦੇ ਸੇਵਾ ਕਰਦੇ ਉੱਪਰ ਗੋਲੀਆਂ ਦਾਗੀਆਂ ਗਈਆਂ। ਜਿੰਨਾ ਵੀ ਤਸੱਦਦ ਹੋਇਆ ਗੁਰਦੁਆਰੇ ਦੇ ਇਸ ਤੋਂ ਵੀ ਨੀਚ ਕੰਮ ਉਸ ਵੇਲੇ ਕੀਤਾ ਜਦੋਂ ਪਾਠੀ ਨੇ ਇਸ਼ਾਰੇ ਕਰਕੇ ਪਾਠ ਵਿੱਚ ਵਿਗਨ ਨਾ ਪਵੇ ਉਸ ਦੇ ਹੱਥ ਦੇ ਕੀਤੇ ਇਸ਼ਾਰੇ ਨੂੰ ਗੋਲੀ ਦਾ ਨਿਸ਼ਾਨਾ ਬਣਾਇਆਂ। ਜਖਮੀ ਹਾਲਤ ਵਿੱਚ ਉਸ ਨੇ ਪਾਠ ਜਾਰੀ ਰੱਖਿਆ। ਇੱਕ ਹੋਰ ਗੋਲੀ ਮਾਰੀ ਜੋ ਉਸ ਦਾ ਸੀਨਾ ਪਾਰ ਕਰ ਕੇ ਲੰਘ ਗਈ। ਪਾਠੀ ਲਹੂ ਲੁਹਾਨ ਹੋਕੇ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਦੇਹ ਤੇ ਡਿੱਗ ਪਿਆਂ ਤੇ ਉਸ ਦੀ ਮੋਕੇ ਤੇ ਸ਼ਹੀਦੀ ਹੋ ਗਈ।
ਕੋਲ ਖੜੇ ਨਿਹਾਲ ਸਿੰਘ ਜੋ ਚੌਰ ਕਰ ਰਿਹਾ ਸੀ। ਉਹ ਡਿੱਗਦੇ ਪਾਠੀ ਦੀ ਜਗਾ ਲੈ ਕੇ ਪਾਠ ਖੰਡਤ ਨਾਂ ਹੋ ਜਾਵੇ ਅਖੰਡ ਪਾਠ ਕਰਣ ਲੱਗ ਪਿਆਂ। ਉਸ ਨੂੰ ਵੀ ਗੋਲੀ ਮਾਰ ਜਖਮੀ ਕਰ ਦਿੱਤਾ। ਇਹ ਸਾਰਾ ਕਾਰਾ ਦਰਵਾਜ਼ੇ ਖਿੜਕੀਆਂ ਭੰਨ ਬੂਟਾ ਸਣੇ ਵਰਦੀ ਵਿੱਚ ਉਸ ਵੇਲੇ ਦੀ ਜਾਲਮ ਸਰਕਾਰ ਨੇ ਪੁਲਿਸ ਦੀ ਮਦਦ ਨਾਲ ਕੀਤਾ। ਉਸ ਸਮੇ ਗੁਰਦੁਆਰੇ 9 ਸਿੱਖ ਸਨ 8 ਮਾਰੇ ਗਏ ਇੱਕ ਜਖਮੀ ਹੋ ਗਿਆ। ਸ਼ਹੀਦ ਸਿੰਘਾਂ ਦੀਆਂ ਦੇਹਾਂ ਨੂੰ ਟਰੱਕ ਵਿੱਚ ਪਾ ਜੰਗਲ਼ਾ ਵਿੱਚ ਜਾਕੇ ਸੰਸਕਾਰ ਕਰ ਦਿੱਤਾ। ਤਿੰਨ ਸਿੰਘਾਂ ਦੀਆਂ ਮਿਰਤਕ ਦੇਹਾਂ ਦਿੱਤੀਆਂ ਦੋ ਬਾਹਰ ਸ਼ਹੀਦ ਕੀਤੇ ਗਏ ਸਨ। ਉਨਾ ਦਾ ਸੰਸਕਾਰ ਜਮਨਾ ਦੇ ਕਿਨਾਰੇ ਰਹਿਤ ਮਰਿਆਦਾ ਨਾਲ 24 ਮਈ 1964 ਨੂੰ ਕਰ ਦਿੱਤਾ। ਪੁਲਿਸ ਗੁਰੂ ਗੋਬਿੰਦ ਸਿੰਘ ਦੇ ਸ਼ਸਤਰ, ਗੁਰੂ ਗ੍ਰੰਥ ਸਾਹਿਬ ਤੇ ਦਸ਼ਮ ਪਾਤਸ਼ਾਹ ਦੀ ਇੱਕ ਬੀੜ ਤੇ ਰੁਮਾਲੇ ਨਾਲ ਲੈ ਗਈ। ਸਾਰਾ ਗੁਰਦੁਆਰਾ ਸਾਹਿਬ ਲਹੂ ਲੁਹਾਨ ਹੋ ਗਿਆ। ਨਾਲ ਲੱਗਦਾ ਇੱਕ ਚੁਬੱਚਾ ਲਹੂ ਨਾਲ ਭਰਿਆ ਦੇਖਿਆ। ਭਾਈ ਸਰਦਾਰਾ ਸਿੰਘ ਨੇ ਸੱਭ ਆਪਣੀ ਅੱਖੀਂ ਦੇਖਿਆ। ਗੁਰਦੁਆਰਾ ਦੀਆਂ ਦੀਵਾਰਾਂ ਗੋਲੀਆਂ ਨਾਲ ਛੱਲਨੀਆਂ ਛੱਲਨੀਆੰ ਹੋਈਆਂ। ਦੀਵਾਰ ਤੇ ਗੋਲੀਆਂ ਦੇ ਨਿਸ਼ਾਨ ਸੀਮਿੰਟ ਨਾਲ ਮਟਾਉਣ ਦੀ ਕੋਸ਼ਿਸ਼ ਕੀਤੀ। ਪਰ ਚੇਚਕ ਦੇ ਦਾਗ ਉਪਰੇ ਲੇਪਾਂ ਨਾਲ਼ੋਂ ਕਦੇ ਲੁਕਦੇ ਹਨ।
47 ਨਿਸ਼ਾਨ ਕਾਰੀਗਰੀ ਕਰਣ ਤੋਂ ਬਾਅਦ ਵੀ ਮੌਜੂਦ ਹਨ। ਇੱਕ ਸਿੰਘ ਨਗਾਰਾ ਵਜਾ ਸੂਚਨਾ ਦੇ ਰਿਹਾ ਸੀ ਨੂੰ ਵੀ ਗੋਲੀਆਂ ਮਾਰ ਮਾਰ ਦਿੱਤਾ। ਕੁੱਲ 11 ਸਿੰਘ ਸ਼ਹੀਦ ਹੋਏ। ਨਗਾਰੇ ਦੇ ਨਿਸ਼ਾਨ ਮੌਜੂਦ ਹਨ ਇਸ ਗੱਲ ਦੀ ਗਵਾਹੀ ਭਰ ਰਹੇ ਹਨ। ਜਿਸ ਜਥੇ ਦੀ ਅਗਵਾਈ ਬਾਬਾ ਹਰਭਜਨ ਸਿੰਘ ਜੀ ਕਰ ਰਹੇ ਸਨ। ਉਸ ਮੋਕੇ ਤੇ ਜਖਮੀ ਹੋਏ ਸਨ ਉਹ ਬਾਬਾ ਨਿਹਾਲ ਸਿੰਘ ਜੀ ਤਰਨਾ ਦੱਲ ਹਰੀਆਂ ਬੇਲਾ ਦੇ ਮੁੱਖੀ ਬਣੇ। ਜੋ ਇਸ ਸਾਕੇ ਕੇ ਚਸ਼ਮਦੀਨ ਗਵਾਹ ਹਨ।
ਗੁਰਦੁਆਰਾ ਸ੍ਰੀ ਪਾਊਟਾ ਸਾਹਿਬ ਪਾਤਸ਼ਾਹੀ ਦੱਸਵੀ ਦੇ ਪਵਿੱਤਰ ਅਸਥਾਣ ਨੂੰ ਮਹੰਤਾਂ ਦੇ ਕਬਜ਼ੇ ਵਿੱਚੋਂ ਅਜ਼ਾਦ ਕਰਵਾਉਣ ਲਈ 22 ਮਈ 1964 ਨੂੰ ਵਾਪਰੇ ਖੂੰਨੀ ਸਾਕੇ ਵਿੱਚ ਮਿਸਲ ਸ਼ਹੀਦਾ ਤਰਨਾ ਦੱਲ ਹਰੀਆਂ ਵੇਲਾ ਦੇ ਸ਼ਹੀਦ ਹੋਏ 11 ਨਿਹੰਗ ਸਿੰਘਾਂ ਦਾ ਪਵਿੱਤਰ ਯਾਦ ਵਿੱਚ ਜ਼ਿੰਦਾ ਸ਼ਹੀਦ ਸਿੰਘ ਸਾਹਿਬ ਬਾਬਾ ਨਿਹਾਲ ਸਿੰਘ ਜੀ ਮੁੱਖੀ ਮਿਸਲ ਸ਼ਹੀਦਾ ਤਰਨਾਦੱਲ ਹਰੀਆਂ ਵੇਲਾਂ ਜੋ ਕਿ ਇਸ ਖੂੰਨੀ ਸਾਰੇ ਵਿੱਚ ਬੁਰੀ ਤਰਾਂ ਜਖਮੀ ਹੋ ਗਏ ਸਨ ਅਤੇ ਗੁਰਦੁਆਰਾ ਪਾਉਟਾ ਸਾਹਿਬ ਦੀ ਪਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਪਾਊਟਾ ਸਾਹਿਬ ਵਿਖੇ ਸੰਗਤਾ ਦੇ ਸਹਿਯੋਗ ਨਾਲ 22 ਮਈ 2026 ਸ਼ੁੱਕਰਵਾਰ ਵਾਲੇ ਦਿਨ 62ਵਾਂ ਸ਼ਹੀਦੀ ਜੋੜ ਮੇਲਾ 23 ਮਈ 2026 ਸਨਿੱਚਰਵਾਰ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਐਸਜੀਪੀਸੀ ਵੱਲੋਂ ਦੀਵਾਨ ਸਜਾਏ ਜਾ ਰਹੇ ਹਨ।