MSP ਦੀ ਪਹਿਲੀ ਬੈਠਕ ‘ਚ ਸ਼ਾਮਲ ਨਹੀਂ ਹੋਇਆ ਸੰਯੁਕਤ ਕਿਸਾਨ ਮੋਰਚਾ

ਨਵੀਂ ਦਿੱਲੀ – ਐੱਮਐੱਸਪੀ ਤੇ ਕੁਦਰਤੀ ਖੇਤੀ ’ਤੇ ਗਠਿਤ ਉੱਚ ਪੱਧਰੀ ਕਮੇਟੀ ਦੀ ਪਹਿਲੀ ਬੈਠਕ ਸੋਮਵਾਰ ਨੂੰ ਇੱਥੇ ਹੋਈ, ਇਸ ਵਿਚ ਸੰਯੁਕਤ ਕਿਸਾਨ ਮੋਰਚਾ ਨੂੰ ਛੱਡ ਕੇ ਬਾਕੀ ਸਾਰੇ ਮੈਂਬਰਾਂ ਨੇ ਹਿੱਸਾ ਲਿਆ। ਬੈਠਕ ਵਿਚ ਕੁਦਰਤੀ ਖੇਤੀ, ਐੱਮਐੱਸਪੀ ਤੇ ਹਿਮਾਲੀਅਨ ਸੂਬਿਆਂ ’ਚ ਖੇਤੀ ਦੀ ਸੰਭਾਵਨਾ ਦੇ ਅਧਿਐਨ ਲਈ ਅਲੱਗ-ਅਲੱਗ ਸਮੂਹਾਂ ਦੇ ਗਠਨ ਦਾ ਫੈਸਲਾ ਕੀਤਾ ਗਿਆ। ਸਾਬਕਾ ਖੇਤੀ ਸਕੱਤਰ ਸੰਜੇ ਅਗਰਵਾਲ ਦੀ ਅਗਵਾਈ ਵਾਲੀ ਕਮੇਟੀ ’ਚ ਜ਼ੀਰੋ ਬਜਟ ਅਧਾਰਤ ਖੇਤੀ ਨੂੰ ਉਤਸ਼ਾਹਤ ਕਰਨ ਤੇ ਦੇਸ਼ ਦੀਆਂ ਜ਼ਰੂਰਤਾਂ ਦੇ ਮੱਦੇਨਜ਼ਰ ਬਦਲਦੇ ਕ੍ਰਾਪ ਪੈਟਰਨ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਲਈ ਕ੍ਰਾਪ ਮੈਪਿੰਗ ਦਾ ਅੰਕਡ਼ਾ ਤਿਆਰ ਕੀਤਾ ਜਾਵੇਗਾ। ਬੈਠਕ ਦੇ ਸ਼ੁਰੂ ਵਿਚ ਹੀ ਕਮੇਟੀ ਮੈਂਬਰਾਂ ਦੇ ਸਾਹਮਣੇ ਇਕ ਪ੍ਰੈਜ਼ੈਂਟੇਸ਼ਨ ਪੇਸ਼ ਕੀਤੀ ਗਈ, ਜਿਸ ਵਿਚ ਮੁੱਖ ਵਿਸ਼ਾ ਦਿੱਤਾ ਗਿਆ। ਕਮੇਟੀ ਦੇ ਮੈਂਬਰਾਂ ਨੂੰ ਉਨ੍ਹਾਂ ਦੀ ਮੁਹਾਰਤ ਦੇ ਆਧਾਰ ’ਤੇ ਸਬ ਗਰੁੱਪ ਦਾ ਗਠਨ ਕੀਤਾ ਜਾਵੇਗਾ ਜਿਹਡ਼ਾ ਸਬੰਧਤ ਵਿਸ਼ੇ ’ਤੇ ਆਪਣੀ ਸਿਫਾਰਸ਼ ਦੇਣਗੇ। ਚਰਚਾ ਦੌਰਾਨ ਵੱਖ ਵੱਖ ਸੂਬਿਆਂ ’ਚ ਖੇਤੀ ਖੇਤਰ ’ਚ ਕੀਤੇ ਜਾ ਰਹੇ ਚੰਗੇ ਕੰਮਾਂ ਨੂੰ ਮਾਡਲ ਦੇ ਰੂਪ ’ਚ ਪੇਸ਼ ਕੀਤਾ ਗਿਆ। ਜਿਨ੍ਹਾਂ ਤਿੰਨ ਵਿਸ਼ਿਆਂ ਨੂੰ ਪ੍ਰਮੁੱਖਤਾ ਨਾਲ ਰੱਖਦੇ ਹੋਏ ਉਪ ਸਮੂਹ ਦਾ ਗਠਨ ਕੀਤਾ ਗਿਆ, ਉਨ੍ਹਾਂ ’ਚ ਐੱਮਐੱਸਪੀ, ਕੁਦਰਤੀ ਖੇਤੀ ਤੇ ਹਿਮਾਲਈ ਸੂਬਿਆਂ ’ਚ ਖੇਤੀ ਨੂੰ ਰੱਖਿਆ ਗਿਆ ਹੈ। ਕਿਸਾਨ ਆਗੂ ਚੌਧਰੀ ਕ੍ਰਿਸ਼ਨਬੀਰ ਨੇ ਕਿਹਾ ਕਿ ਐੱਮਐੱਸਪੀ ਪ੍ਰਣਾਲੀ ਵਿਚ ਖੇਤੀ ਲਾਗਤ ਤੇ ਮੁੱਲ ਕਮਿਸ਼ਨ (ਸੀਏਸੀਪੀ) ਨੂੰ ਸੰਵਿਧਾਨਕ ਦਰਜਾ ਮਿਲਣਾ ਚਾਹੀਦਾ ਹੈ। ਬੈਠਕ ਵਿਚ ਕਈ ਹੋਰ ਮੈਂਬਰਾਂ ਨੇ ਐੱਮਐੱਸਪੀ ਨੂੰ ਲੈ ਕੇ ਆਪਣੀ ਰਾਇ ਰੱਖੀ। ਐੱਮਐੱਸਪੀ ’ਤੇ ਖ਼ਰੀਦ ਦੀ ਜ਼ਿੰਮੇਵਾਰੀ ਸੂਬਿਆਂ ਨੂੰ ਸੌਂਪਣ ’ਤੇ ਵਿਚਾਰ ਕੀਤਾ ਜਾ ਸਕਦਾ ਹੈ, ਕਿਉਂਕਿ ਸੂਬਿਆਂ ’ਚ ਹੀ ਖੁਰਾਕ ਵੰਡ ਕੀਤੀ ਜਾਂਦੀ ਹੈ। ਇਸ ਨਾਲ ਖੁਰਾਕ ਦੀ ਢੁਆਈ ਦਾ ਖ਼ਰਚ ਬਚੇਗਾ, ਕਮੇਟੀ ਦੀ ਪਹਿਲੀ ਬੈਠਕ ਕ੍ਰਾਪ ਪੈਟਰਨ ਦੀ ਖੋਜ ਲਈ ਭਾਰਤੀ ਖੇਤੀ ਖੋਜ ਕੌਂਸਲ (ਆਈਸੀਏਆਰ) ਦੀ ਇਕ ਥਾਂ ਨਾਗਪੁਰ ਵਿਚ ਹੈ, ਜਿਸ ਨਾਲ ਉਸ ਦੀ ਵਿਗਿਆਨਕ ਸਲਾਹ ਨੂੰ ਸ਼ਾਮਲ ਕੀਤਾ ਜਾਵੇਗਾ। ਆਈਸੀਏਆਰ ਦੇ ਡਾਇਰੈਕਟਰ ਜਨਰਲ ਨੂੰ ਇਸ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਜਿਹਡ਼ੀ ਕ੍ਰਾਪ ਪੈਟਰਨ ਦੀ ਮੈਪਿੰਗ ਕਰਾਏਗੀ। ਕਮੇਟੀ ਦੀ ਅਗਲੀ ਬੈਠਕ ਨੂੰ ਲੈ ਕੇ ਹਾਲੇ ਕੋਈ ਫੈਸਲਾ ਨਹੀਂ ਕੀਤਾ ਗਿਆ। ਇਕ ਗੱਲ ’ਤੇ ਸਿਧਾਂਤਕ ਸਹਿਮਤੀ ਹੋ ਗਈ ਕਿ ਅਗਲੀ ਬੈਠਕ ਦਿੱਲੀ ਦੀ ਬਜਾਏ ਦੇਸ਼ ਦੇ ਦੂਜੇ ਹਿੱਸੇ ’ਚ ਕਰਵਾਈ ਜਾਏ। ਸੰਯੁਕਤ ਕਿਸਾਨ ਮੋਰਚਾ ਨੇ ਖੇਤੀ ਮੰਤਰਾਲੇ ਦੀ ਗਠਿਤ ਕਮੇਟੀ ਨੂੰ ਲੈ ਕੇ ਆਪਣਾ ਵਿਰੋਧ ਦਰਜ ਕਰਾ ਚੁੱਕਾ ਹੈ। ਖੇਤੀ ਸੁਧਾਰ ਦੇ ਤਿੰਨੋਂ ਕਾਨੂੰਨਾਂ ਦੀ ਵਾਪਸੀ ਦੇ ਮੌਕੇ ’ਤੇ ਸਰਕਾਰ ਨੇ ਐੱਮਐੱਸਪੀ ’ਤੇ ਕਮੇਟੀ ਦੇ ਗਠਨ ਦੀ ਤਜਵੀਜ਼ ਰੱਖਦੇ ਹੋਏ ਕਿਸਾਨ ਮੋਰਚਾ ਨੂੰ ਆਪਣੇ ਮੈਂਬਰਾਂ ਨੂੰ ਨਾਂ ਦੇਣ ਲਈ ਕਿਹਾ ਸੀ। ਮੋਰਚੇ ਨੇ ਆਪਣੇ ਮੈਂਬਰਾਂ ਦਾ ਨਾਂ ਨਹੀਂ ਭੇਜਿਆ। ਇਸ ਤੋਂ ਬਾਅਦ ਵੀ ਖੇਤੀ ਮੰਤਰਾਲੇ ਨੇ ਕਮੇਟੀ ਵਿਚ ਕਿਸਾਨ ਮੋਰਚਾ ਲਈ ਮੈਂਬਰਾਂ ਲਈ ਤਿੰਨ ਨਾਂ ਖਾਲੀ ਰੱਖੇ। ਉਮੀਦ ਕੀਤੀ ਜਾ ਰਹੀ ਸੀ ਕਿ ਬੈਠਕ ਤੋਂ ਪਹਿਲਾਂ ਉਨ੍ਹਾਂ ਦੇ ਨਾਂ ਸ਼ਾਮਲ ਹੋ ਸਕਦੇ ਹਨ ਪਰ ਇਸ ਤਰ੍ਹਾਂ ਨਹੀਂ ਹੋਇਆ।

Related posts

ਆਪਣੀ ਗੋਦ ਲਈ ਭੈਣ ਨੂੰ ਸਕੀ ਭੈਣ ਨਾਲੋਂ ਵੱਧ ਪਿਆਰ ਕਰਦਾ ਸਲਮਾਨ ਖਾਨ !

AI ਬਹੁਤ ਕੁੱਝ ਕਰ ਸਕਦਾ ਪਰ ਇਹ ਦਿੱਲੀ ਦੇ ਟ੍ਰੈਫਿਕ ਨੂੰ ਠੀਕ ਨਹੀਂ ਕਰ ਸਕਦਾ – ਰਿਸ਼ੀ ਸੁਨਕ

‘ਏਆਈ ਇਮਪੈਕਟ ਸਮਿਟ 2026’ ਸਿਰਫ਼ ਪੀਆਰ ਸਟੰਟ – ਰਾਹੁਲ ਗਾਂਧੀ