ਨਾਭਾ ਰਿਆਸਤ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਨਾਂ ਇਤਿਹਾਸ ਦੇ ਪੰਨਿਆਂ ‘ਤੇ ਕਈ ਵੱਡੀਆਂ ਰਿਆਸਤਾਂ ‘ਚ ਆਉਂਦਾ ਹੈ। ਤਿੰਨ ਫੂਲਕੀਆਂ ਰਿਆਸਤਾਂ ਵਿੱਚੋਂ ਨਾਭਾ ਰਿਆਸਤ ਪਟਿਆਲਾ ਤੋਂ ਛੋਟੀ ਅਤੇ ਜੀਂਦ ਤੋਂ ਵੱਡੀ ਸੀ । ਨਾਭੇ ਅੰਦਰ ਇਤਿਹਾਸਕ ਇਮਾਰਤਾਂ ਹੋਣ ਕਰਕੇ ਇਥੇ ਜਿਲ੍ਹਾ ਪੱਧਰ ਦੇ ਦਫਤਰ ਅਤੇ ਸੰਸਥਾਵਾਂ ਮੌਜੂਦ ਰਹੀਆ ਹਨ, ਜਿਨ੍ਹਾਂ ‘ਚ ਜਿਲ੍ਹਾ ਮੰਡਲ ਸਿੱਖਿਆ ਅਫਸਰ ਦਾ ਦਫਤਰ, ਜੇ.ਬੀ.ਟੀ. ਟ੍ਰੇਨਿੰਗ ਸੰਸਥਾ ਹੁਣ ਜਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਨਾਭਾ ਸ਼ਾਮਲ ਹਨ। ਇਥੇ ਸਰਕਾਰੀ ਸ਼ੰਸ਼ਕ੍ਰਿਤ ਮਹਾਵਿਿਦਆਲਾ ਵੀ ਰਿਹਾ ਜੋ ਕਿ ਪਿਛਲੇ ਸਾਲਾਂ ਤੋਂ ਪਟਿਆਲਾ ਵਿਖੇ ਸਿਫਟ ਕਰ ਦਿੱਤਾ ਗਿਆ। ਮਹਾਨ ਦੇਸ਼ ਭਗਤ ਮਹਾਰਾਜਾ ਰਿਪੁਦਮਨ ਸਿੰਘ ਨੇ ਨਾਭਾ ਰਿਆਸਤ ਦੀ ਵਾਂਗ ਡੋਰ ਆਪਣੇ ਪਿਤਾ ਮਹਾਰਾਜਾ ਹੀਰਾ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ 1911 ਵਿੱਚ ਸੰਭਾਲ ਲਈ। ਉਨ੍ਹਾਂ ਦੀ ਯਾਦ ਨੂੰ ਸਮਰਪਿਤ ਸਰਕਾਰੀ ਰਿਪੁਦਮਨ ਕਾਲਜ ਨਾਭਾ ਦੀ ਸਥਾਪਨਾ 1946 ‘ਚ ਕੀਤੀ ਗਈ ਇਸ ਰਿਹਾਇਸੀ ਮਹਿਲ ਵਿੱਚ ਗਰਮੀਆਂ ‘ਚ ਮਹਾਰਾਜਾ ਰਿਪੁਦਮਨ ਸਿੰਘ ਦੇ ਪਿਤਾ ਮਹਾਰਾਜਾ ਹੀਰਾ ਸਿੰਘ ਰਿਹਾ ਕਰਦੇ ਸੀ ਜਿਸ ਨੂੰ ‘ਪੱਕਾ ਬਾਗ’ ਨਾਲ ਵੀ ਜਾਣਿਆ ਜਾਂਦਾ ਹੈ।ਇਸ ਅੰਦਰ ਫਲਦਾਰ ਅਤੇ ਛਾਂਦਾਰ ਦਰਖਤ ਅੰਦਰਲੇ ਵਾਤਾਵਰਣ ਨੂੰ ਕੁਦਰਤੀ ਰੰਗਤ ਦਿੰਦੇ ਦਿਖਾਈ ਦਿੰਦੇ ਹਨ, ਜਿਨ੍ਹਾਂ ਨੂੰ ਸਾਂਭਣ ਦੀ ਲੋੜ ਹੈ। ਇਸੇ ਤਰ੍ਹਾਂ ਅੰਦਰਲੇ ਅਹਾਤੇ ਅੰਦਰ ਸੰਗਮਰਮਰ ਦੀਆਂ ਬਾਰਾਂਦਰੀਆਂ ਬਣੀਆਂ ਹੋਈਆਂ ਹਨ ਜੋ ਅਜੇ ਵੀ ਮਜਬੂਤੀ ਹਾਲਤ ‘ਚ ਹਨ, ਸਿਰਫ ਇਨ੍ਹਾਂ ਨੂੰ ਖਰਾਬ ਹੋਣ ਤੋਂ ਬਚਾਉਣ ਦੀ ਲੋੜ ਹੈ। ਕਾਲਜ ਅੰਦਰ ਦਾਖਲ ਹੁੰਦੇ ਹੀ ਖੱਬੇ ਹੱਥ ਲਾਲ ਕੋਠੀ ਅਜੇ ਵੀ ਖੜ੍ਹੀ ਉਸ ਸਮੇਂ ਦੀ ਕਲਾ ਦਾ ਨਮੂਨਾ ਪੇਸ਼ ਕਰ ਰਹੀ ਹੈ । ਰਿਪੁਦਮਨ ਕਾਲਜ ਵਿੱਚ ਹੁਣ ਤੱਕ ਲੱਖਾਂ ਹੀ ਵਿਿਦਆਰਥੀ ਇਥੋਂ ਉਚੇਰੀ ਵਿਿਦਆ ਪ੍ਰਾਪਤ ਕਰਕੇ ਵੱਡੇ ਵੱਡੇ ਅੱਹੁਦਿਆਂ ਤੇ ਰਹਿ ਚੁੱਕੇ ਹਨ। ਨਾਭੇ ਦੇ ਇਲਾਕੇ ਲਈ ਇਹ ਸੰਸਥਾਵਾਂ ਵਰਦਾਨ ਸਾਬਤ ਹੋਈਆਂ ਹੈ। ਕਾਫੀ ਸਾਲ ਇਸੇ ਕੰਪਲੈਕਸ ‘ਚ ਵਾਧੂ ਬਿਲਡਿੰਗ ਹੋਣ ਕਰਕੇ ਸਰਕਾਰੀ ਆਰਟ ਐਂਡ ਕਰਾਫਟ ਟੀਚਰਜ਼ ਟ੍ਰੇਨਿੰਗ ਸੰਸਥਾ ਚਲ ਰਹੀ ਸੀ ਅਤੇ ਨਾਭੇ ਦੀ ਮਾਣ ਵਾਲੀ ਗੱਲ ਹੈ ਕਿ ਜਿਲ੍ਹਾ ਪੱਧਰ ਦੀ ਜੂਨੀਅਰ ਬੇਸਿਕ ਟ੍ਰੇਨਿੰਗ ਸੰਸਥਾ, ਜੋ ਹੁਣ ਡਾਈਟ ਦੇ ਤੌਰ ਤੇ ਚਲ ਰਹੀ ਹੈ ਭਾਵੇਂ ਹੁਣ ਇਸ ਦੀ ਨਵੀਂ ਬਿਲਡਿੰਗ ਵੀ ਬਣ ਗਈ ਹੈ ਪਰ ਪੁਰਾਣੀ ਵੀ ਵਰਤੀ ਜਾ ਰਹੀ ਹੈ। ਨਾਭੇ ਹੀ ਪਟਿਆਲਾ ਮੰਡਲ ਦੇ ਮੰਡਲ ਸਿੱਖਿਆ ਅਫਸਰ ਦਾ ਦਫਤਰ ਵੀ ਮਹਾਰਾਜੇ ਵੇਲੇ ਦੀ ਬਿਲਡਿੰਗ ‘ਚ ਚਲਦਾ ਰਿਹਾ ਹੈ ਜੋ ਕਿ ਹੁਣ ਮਹਿਕਮੇ ਨੇ ਭਾਵੇਂ ਇਨ੍ਹਾਂ ਦਫਤਰਾਂ ਨੂੰ ਖਤਮ ਕਰ ਦਿੱਤਾ ਹੈ। ਇਥੇ ਹੁਣ ਬੀ.ਪੀ.ਪੀ.ੳ. ਦਫਤਰ ਕੰਮ ਕਰ ਰਿਹਾ ਹੈ।ਜਿਲ੍ਹਾ ਪੱਧਰ ਦੇ ਦਫਤਰ ਨਾਭਾ ਵਿਖੇ ਹੋਣੇ ਇਨ੍ਹਾਂ ਵਾਧੂ ਇਮਾਰਤਾਂ ਕਰਕੇ ਹੋ ਸਦਕਾ ਹੈ।ਨਾਭੇ
– ਮੇਜਰ ਸਿੰਘ ਨਾਭਾ