ਅਜਾਦੀ ਤੋਂ ਬਾਅਦ ਪੰਜਾਬ ਨੇ ਖੇਤੀਬਾੜੀ ਵਿੱਚ ਬੜੀ ਤਰੱਕੀ ਕੀਤੀ ਹੈ ਪਰ ਅਸਲ ਤਰੱਕੀ ਸੰਨ 65 ਤੋਂ ਬਾਅਦ ਸੁਰੂ ਹੋਈ। ਇਸ ਵਿੱਚ ਕੋਈ ਅਤਿਕਥਨੀ ਹੋਵੇਗੀ ਕਿ ਇਸ ਤਰੱਕੀ ਵਿੱਚ ਪੰਜਾਬੀਆਂ ਦੇ ਨਾਲ ਪੂਰਬੀਏ ਜਾਂ ਜਿ੍ਹਨਾਂ ਨੂੰ ਅਸੀ ਪ੍ਰਵਾਸੀ ਮਜਦੂਰ ਵੀ ਕਹਿੰਦੇ ਹਾਂ ਇਹਨਾਂ ਦਾ ਵੀ ਵੱਡਾ ਯੋਗਦਾਨ ਰਿਹਾ ਹੈ।ਪਰ ਅੱਜ ਮਿਹਨਤੀ ਪੰਜਾਬੀ ਕੌਮ ਜਿੱਥੇ ਦਿਨੋ ਦਿਨ ਨਿਕੰਮੀ ਹੁੰਦੀ ਜਾ ਰਹੀ ਹੈ ਤੇ ਬਾਹਰ ਜਾਣ ਦੀ ਹੋੜ ਵੀ ਚਰਮ ਸੀਮਾ ਤੇ ਹੈ ਉੱਥੇ ਇਹਨਾਂ ਪ੍ਰਵਾਸੀਆਂ ਨੇ ਪੰਜਾਬੀਆਂ ਦੇ ਸਾਰੇ ਕੰਮ ਧੰਦੇ ਵੀ ਸਾਂਭ ਲਏ ਹਨ।
ਅੱਜ ਇਹ ਪ੍ਰਵਾਸੀ ਖੇਤੀ ਦੇ ਨਾਲ ਨਾਲ ਮਜਦੂਰੀ,ਮਿਸਤਰੀਪੁਣਾ,ਲੋਹੇ ਦਾ ਕੰਮ,ਸਬਜੀ ਦਾ ਕੰਮ ਤਾ ਕਰ ਹੀ ਰਹੇ ਹਨ ਕਈ ਤਾਂ ਵੱਡੇ ਠੇਕੇਦਾਰ ਵੀ ਪ੍ਰਵਾਸੀ ਹਨ ਇਹ ਅੱਜ ਵੀ ਕਿਸੇ ਸਾਜ਼ਿਸ ਦੇ ਤਹਿਤ ਪੰਜਾਬ ਵਿੱਚ ਧੜਾਧੜ ਪ੍ਰਵਾਸ ਕਰ ਰਹੇ ਹਨ ਅੱਜ ਪੰਜਾਬ ਦੇ ਹਾਲਾਤ ਇਹ ਹਨ ਹਰ ਤੀਜਾ ਚੌਥਾ ਬੰਦਾ ਪ੍ਰਵਾਸੀ ਹੈ ਪਿੰਡ ਕਿ ਸਹਿਰ ਜਿੱਥੇ ਵੀ ਵੇਖੋ ਤੁਹਾਨੂੰ ਹਰ ਪਾਸੇ ਪ੍ਰਵਾਸੀ ਹੀ ਨਜ਼ਰ ਆਉਣਗੇ ਖਦਸ਼ਾ ਇਹ ਵੀ ਪ੍ਰਗਟਾਇਆ ਜਾ ਰਿਹਾ ਹੈ ਆਉਣ ਵਾਲੇ ਸਮੇ ਵਿੱਚ ਇਹ ਪ੍ਰਵਾਸੀ ਬਹੁਗਿਣਤੀ ਵਿੱਚ ਹੋ ਜਾਣਗੇ ਤੇ ਪੰਜਾਬੀ ਅਪਣੇ ਪੰਜਾਬ ਵਿੱਚ ਹੀ ਘੱਟ ਗਿਣਤੀ ਵਿੱਚ ਆ ਜਾਣਗੇ।ਇਨ੍ਹਾਂ ਦੀ ਬਹੁਤਾਂਤ ਖਾਣ ਪੀਣ ਸਮੇਤ ਭਾਸ਼ਾ ਤੇ ਪਹਿਰਾਵੇ ਨੂੰ ਵੀ ਪ੍ਰਭਾਵਿਤ ਕਰੇਗੀ ਹੌਲੀ ਹੌਲੀ ਇਸ ਦਾ ਪ੍ਰਭਾਵ ਮਿਕਸ ਬਰੀਡ ਹੋਈ ਪੰਜਾਬੀਆਂ ਦੀ ਨਸਲ ਵਿੱਚ ਵੇਖਣ ਨੂੰ ਮਿਲੇਗਾ ਜੇਕਰ ਅਸੀ ਅਜੇ ਵੀ ਨਾ ਸੰਭਲੇ ਤਾਂ ਮੇਰੀ ਅੱਜ ਇਹ ਗੱਲ ਕੌੜੀ ਜਰੂਰ ਹੋ ਸਕਦੀ ਹੈ ਪਰ ਭਵਿੱਖ ਵਿੱਚ ਸੱਚ ਹੋਣ ਵਾਲੀ ਹੈ।
ਸਾਡੀ ਨਵੀ ਪੀੜੀ ਦਾ ਹੱਦ ਦਰਜੇ ਦਾ ਨਿਕੰਮਾ ਹੋਣਾ,ਫੈਸਨਪ੍ਰਸਤੀ,ਗੈਂਗਸਟਰ ਬਣਨਾ,ਹਥਿਆਰਾਂ ਤੇ ਬਰਾਂਡਡ ਚੀਜ਼ਾਂ ਵੱਲ ਜਿਆਦਾ ਝੁਕਾਅ ਹੋਣ ਦਾ ਕਾਰਨ ਵੀ ਇਹਨਾਂ ਪ੍ਰਵਾਸੀਆਂ ਦਾ ਧੜਾਧੜ ਪ੍ਰਵਾਸ ਕਰਵਾ ਰਿਹਾ ਹੈ। ਇੱਕ ਹੋਰ ਗੱਲ ਜੋ ਹੁਣ ਆਮ ਪੰਜਾਬੀਆਂ ਵਿੱਚ ਵੇਖਣ ਨੂੰ ਮਿਲ ਰਹੀ ਹੈ ਉਹ ਹੈ ਹੱਥੀ ਕੰਮ ਕਰਨ ਵਿੱਚ,ਰੇੜੀ ਲਾਉਣ ਵਿੱਚ,ਖੇਤਾਂ ਵਿੱਚ ਕੰਮ ਕਰਨ ਵਿੱਚ,ਜਾਂ ਜਿੰਨੇ ਵੀ ਛੋਟੇ ਛੋਟੇ ਕੰਮ ਹਨ ਉਹਨਾਂ ਨੂੰ ਕਰਨ ਵਿੱਚ ਸਰਮ ਮਹਿਸੂਸ ਕਰਦੇ ਹਨ ਵੱਡਾ ਕੰਮ ਮਿਲਦਾ ਨਹੀ ਤੇ ਛੋਟਾ ਪੰਜਾਬੀ ਕਰਦੇ ਨਹੀ 90 ਪ੍ਰਤੀਸ਼ਤ ਜਿਆਦਾ ਮੰਡੀਰ ਟੀਚੇ ਤੋ ਭਟਕੀ ਹੋਈ ਹੈ।ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ,ਪੰਜਾਬੀ ਬੋਲੀ,ਪੰਜਾਬੀ ਜਵਾਨੀ ਨੂੰ ਸੁਹਿਰਦ ਯਤਨਾਂ ਨਾਲ ਬਚਾਵੇ ਨਹੀ ਤਾਂ ਪੰਜਾਬ ਨੂੰ ਬਿਹਾਰ ਬਣਨ ਤੋ ਕੋਈ ਨਹੀ ਰੋਕ ਸਕਦਾ।